ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JNU ਹਿੰਸਾ ਨਾਲ ਸਬੰਧਤ WhatsApp ਗਰੁੱਪ ਮੈਂਬਰਾਂ ਦੇ ਮੋਬਾਈਲ ਜ਼ਬਤ ਕਰੋ : ਹਾਈ ਕੋਰਟ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵਿਖੇ 5 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ 'ਚ ਇੱਕ ਅਹਿਮ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਜੇਐਨਯੂ ਹਿੰਸਾ ਨਾਲ ਸਬੰਧਤ ਵੱਟਸਐਪ ਗਰੁੱਪਾਂ ਦੇ ਮੈਂਬਰਾਂ ਨੂੰ ਸੰਮਨ ਜਾਰੀ ਕੀਤੇ ਜਾਣ ਅਤੇ ਉਨ੍ਹਾਂ ਦੇ ਮੋਬਾਈਲ ਫੋਨ ਵੀ ਜ਼ਬਤ ਕੀਤੇ ਜਾਣ। ਇਸ ਤੋਂ ਇਲਾਵਾ ਗੂਗਲ ਅਤੇ ਵੱਟਸਐਪ ਨੂੰ ਡਾਟਾ ਸੁਰੱਖਿਅਤ ਰੱਖਣ ਅਤੇ ਜੇਐਨਯੂ ਨੂੰ ਪੁਲਿਸ ਵੱਲੋਂ ਮੰਗੀ ਗਈ ਸੀਸੀਟੀਵੀ ਫੁਟੇਜ਼ ਛੇਤੀ ਤੋਂ ਛੇਤੀ ਉਪਲੱਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
 

 

ਨਿਊਜ਼ ਏਜੰਸੀ ਮੁਤਾਬਿਕ ਮੰਗਲਵਾਰ ਨੂੰ ਸੁਣਵਾਈ ਦੌਰਾਨ ਦਿੱਲੀ ਹਾਈ ਕੋਰਟ ਨੇ ਗੂਗਲ ਅਤੇ ਵੱਟਸਐਪ ਨੂੰ ਕਿਹਾ ਹੈ ਕਿ ਉਹ ਆਪਣੀ ਨੀਤੀ ਦੇ ਅਨੁਸਾਰ ਈਮੇਲ ਆਈਡੀ ਦੇ ਅਧਾਰ 'ਤੇ ਗਾਹਕਾਂ ਦੀ ਮੁਢਲੀ ਜਾਣਕਾਰੀ ਦੇ ਅਧਾਰ 'ਤੇ ਡਾਟਾ ਨੂੰ ਸੁਰੱਖਿਅਤ ਰੱਖਣ।
 

ਜ਼ਿਕਰਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ 5 ਜਨਵਰੀ ਨੂੰ ਹੋਈ ਹਿੰਸਾ ਨਾਲ ਜੁੜੇ ਸਬੂਤ, ਸੀਸੀਟੀਵੀ ਫੁਟੇਜ ਅਤੇ ਅੰਕੜਿਆਂ ਨੂੰ ਸੁਰੱਖਿਅਤ ਰੱਖਣ ਦੀ ਮੰਗ ਕਰਦਿਆਂ ਜੇਐਨਯੂ ਦੇ ਤਿੰਨ ਪ੍ਰੋਫੈਸਰਾਂ ਵੱਲੋਂ ਦਾਇਰ ਪਟੀਸ਼ਨ ’ਤੇ ਪੁਲਿਸ, ਗੂਗਲ ਅਤੇ ਵੱਟਸਐਪ ਤੋਂ ਜਵਾਬ ਮੰਗੇ ਹਨ। ਪਟੀਸ਼ਨਕਰਤਾ ਜੇਐਨਯੂ ਦੇ ਪ੍ਰੋਫੈਸਰ ਅਮਿਤ ਪਰਾਮੇਸ਼ਵਰਨ, ਪ੍ਰੋਫੈਸਰ ਅਤੁਲ ਸੇਨ ਅਤੇ ਪ੍ਰੋਫੈਸਰ ਸ਼ੁਕਲਾ ਵਿਨਾਇਕ ਸਾਵੰਤ ਨੇ ਮੰਗ ਕੀਤੀ ਹੈ ਕਿ ਵੱਟਸਐਪ, ਗੂਗਲ, ਐਪਲ ਦੇ ਮੈਸੇਜ਼ ਅਤੇ 'ਯੂਨਿਟੀ ਅਗੇਂਸਟ ਲੈਫਟ' ਤੇ 'ਫਰੈਂਡਸ ਆਫ ਆਰਐਸਐਸ' ਜਿਹੇ ਵੱਟਸਐਪ ਗਰੁੱਪਾਂ ਦੇ ਡਾਟਾ ਨੂੰ ਸੁਰੱਖਿਅਤ ਰੱਖਣ ਦੇ ਆਦੇਸ਼ ਦਿੱਤੇ ਜਾਣ।
 

 

ਦਿੱਲੀ ਪੁਲਿਸ ਵੱਲੋਂ ਸਟੈਂਡਿੰਗ ਕੌਂਸਲ (ਅਪਰਾਧ) ਰਾਹੁਲ ਮਹਿਰਾ ਨੇ ਕਿਹਾ ਕਿ ਹਾਲਾਂਕਿ, ਜੇਐਨਯੂ ਪ੍ਰਸ਼ਾਸਨ ਨੇ ਅਜੇ ਤੱਕ ਪੁਲਿਸ ਨੂੰ ਕੋਈ ਜਵਾਬ ਨਹੀਂ ਦਿੱਤਾ ਹੈ। ਉਨ੍ਹਾਂ ਨੇ ਬੈਂਚ ਨੂੰ ਦੱਸਿਆ ਕਿ ਪੁਲਿਸ ਵੱਲੋਂ ਚਿੱਠੀ ਲਿਖ ਕੇ ਵੱਟਸਐਪ ਗਰੁੱਪ 'ਤੇ ਸਬੰਧਤ ਵੀਡੀਓਜ਼, ਤਸਵੀਰਾਂ, ਗਰੁੱਪ ਦੇ ਮੈਂਬਰਾਂ ਦੇ ਫੋਨ ਨੰਬਰ ਅਤੇ ਡਾਟਾ ਸੁਰੱਖਿਅਤ ਕਰਨ ਬਾਰੇ ਕਿਹਾ ਗਿਆ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਗਰੁੱਪਾਂ ਨਾਲ ਜੁੜੇ ਮੈਂਬਰਾਂ ਦੇ ਨੰਬਰ, ਵੀਡੀਓਜ਼, ਤਸਵੀਰਾਂ ਸੁਰੱਖਿਅਤ ਰੱਖੀਆਂ ਜਾਣ ਤਾਂ ਜੋ ਜੇਐਨਯੂ ਅੰਦਰ ਹੋਏ ਹਿੰਸਾ ਦੀ ਜਾਂਚ 'ਚ ਮਦਦ ਮਿਲ ਸਕੇ।
 

ਦੱਸ ਦੇਈਏ ਕਿ 5 ਜਨਵਰੀ ਨੂੰ ਨਕਾਬਪੋਸ਼ ਵਿਅਕਤੀਆਂ ਨੇ ਜੇਐਨਯੂ ਦੇ ਕੈਂਪਸ ਅਤੇ ਹੋਸਟਲ 'ਚ ਦਾਖਲ ਹੋ ਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਜੇਐਨਯੂਐਸਯੂ) ਦੇ ਪ੍ਰਧਾਨ ਦੀ ਕੁੱਟਮਾਰ ਕਰਦਿਆਂ ਹੋਸਟਲ ਦੀ ਭੰਨਤੋੜ ਕੀਤੀ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi High Court also directs JNU to provide CCTV footage sought by police as soon as possible