ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਾਈਕੋਰਟ ਦਾ ਆਦੇਸ਼ : ਮੁਰਗਾ ਮੰਡੀ `ਚ ਹੁਣ ਨਹੀਂ ਕੱਟੇ ਜਾਣਗੇ ਮੁਰਗੇ

ਦਿੱਲੀ ਹਾਈਕੋਰਟ ਦਾ ਆਦੇਸ਼ : ਮੁਰਗਾ ਮੰਡੀ `ਚ ਹੁਣ ਨਹੀਂ ਕੱਟੇ ਜਾਣਗੇ ਮੁਰਗੇ

ਦਿੱਲੀ ਹਾਈ ਕੋਰਟ ਨੇ ਗਾਜੀਪੁਰ ਮੁਰਗਾ ਮੰਡੀ `ਚ ਮੁਰਗਾ ਕੱਟਣ `ਤੇ ਰੋਕ ਲਗਾ ਦਿੱਤੀ ਹੈ। ਹਾਈ ਕੋਰਟ ਨੇ ਕਿਹਾ ਕਿ ਗਾਜੀਪੁਰ ਮੁਰਗਾ ਮੰਡੀ `ਚ ਸਿਰਫ ਮੁਰਗਾ ਵੇਚਣ ਦੀ ਹੀ ਆਗਿਆ ਹੈ, ਮੁਰਗਾ ਕੱਟਣ ਦੀ ਨਹੀਂ। ਹਾਈ ਕੋਰਟ ਨੇ ਸਰਕਾਰ ਅਤੇ ਹੋਰ ਸਬੰਧਤ ਵਿਭਾਗ ਨੂੰ ਇਕ ਹਫਤੇ ਦੇ ਅੰਦਰ ਆਦੇਸ਼ ਦਾ ਪਾਲਣਾ ਯਕੀਨੀ ਕਰਨ ਦਾ ਆਦੇਸ਼ ਦਿੱਤਾ ਹੈ।

 

ਇਸ ਤੋਂ ਪਹਿਲਾਂ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਕਿਹਾ ਕਿ ਮੰਡੀ `ਚ ਨਿਯਮਾਂ ਦੀ ਅਣਦੇਖੀ ਕਰਕੇ ਮੁਰਗੇ ਕੱਟੇ ਜਾਂਦੇ ਹਨ। ਕਮੇਟੀ ਨੇ 24 ਅਪ੍ਰੈਲ ਨੂੰ ਹੀ ਮੰਡੀ `ਚ ਮੁਰਗਾ ਕੱਟਣ `ਤੇ ਰੋਕ ਲਗਾਉਣ ਦਾ ਆਦੇਸ਼ ਦਿੱਤਾ ਸੀ।


ਐਨੀਮਲ ਰਾਈਟ `ਤੇ ਕੰਮ ਕਰਨ ਵਾਲੀ ਗੌਰੀ ਮੁਲੇਖੀ ਨੇ ਹਾਈ ਕੋਰਟ `ਤੇ ਗਾਜੀਪੁਰ ਮੁਰਗਾ ਮੰਡੀ `ਚ ਮੁਰਗਾ ਕੱਟਣ ਦੇ ਖਿਲਾਫ਼ ਜਨਹਿੱਤ ਜਾਚਿਕਾ ਦਾਖਲ ਕੀਤੀ ਸੀ। ਜਿਸ `ਤੇ ਹਾਈ ਕੋਰਟ ਨੇ ਇਹ ਆਦੇਸ਼ ਜਾਰੀ ਕੀਤਾ ਹੈ। ਜਾਚਿਕਾ `ਚ ਦੋਸ਼ ਲਗਾਇਆ ਗਿਆ ਕਿ ਗਾਜੀਪੁਰ ਮੁਰਗਾ ਮੰਡੀ `ਚ ਨਜਾਇਜ਼ ਤੌਰ `ਤੇ ਮੁਰਗਿਆਂ ਦੀ ਕਟਾਈ ਹੁੰਦੀ ਹੈ। ਜਿਸ ਨਾਲ ਉਥੇ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ।


ਮੰਡੀ ਦਾ ਸੰਚਾਲਨ ਦਿੱਲੀ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਸਰਕਾਰ ਨੂੰ ਹਾਈ ਕੋਰਟ ਨੇ ਮੁਰਗਾ ਕੱਟਣ ਲਈ ਸਹੀ ਥਾਂ ਦੀ ਪਹਿਚਾਣ ਕਰਕੇ ਰਿਪੋਰਟ ਦੇਣ ਨੂੰ ਕਿਹਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi high court ban slaughtering of birds or hens at Ghazipur murga mandi