ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਰਮ ਨਾਲ ਜੁੜੇ ਨਾਂ ਵਾਲੇ ਦਲਾਂ ਦੀ ਸਮੀਖਿਆ ਦਾ ਮਾਮਲਾ: ਦਿੱਲੀ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਭੇਜਿਆ ਨੋਟਿਸ

ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਇਕ ਦਿਨ ਬਾਅਦ ਹੀ ਦਿੱਲੀ ਹਾਈ ਕੋਰਟ ਨੇ ਚੋਣ ਕਮਿਸ਼ਨ ਅਤੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ। 

 

ਦਰਅਸਲ,  ਦਿੱਲੀ ਹਾਈ ਕੋਰਟ ਵਿਚ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿਚ ਚੋਣ ਕਮਿਸ਼ਨ ਨੂੰ ਧਰਮਾਂ ਨਾਲ ਜੁੜੇ ਨਾਂ ਵਾਲੇ ਜਾਂ ਰਾਸ਼ਟਰੀ ਝੰਡੇ ਵਰਗੇ ਚਿੰਨ੍ਹਾਂ ਦੀ ਵਰਤੋਂ ਕਰਨ ਵਾਲੇ ਰਾਜਨੀਤਿਕ ਦਲਾਂ ਦੀ ਸਮੀਖਿਆ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। 

 

 

 

 

 

ਪਟੀਸ਼ਨ ਵਿੱਚ ਅਪੀਲ ਕੀਤੀ ਗਈ ਹੈ ਕਿ ਜੇਕਰ ਇਹ ਪਾਰਟੀਆਂ ਤਿੰਨ ਮਹੀਨਿਆਂ ਅੰਦਰ ਇਨ੍ਹਾਂ ਨੂੰ ਨਹੀਂ ਬਦਲਦੀਆਂ ਤਾਂ ਉਨ੍ਹਾਂ ਦੀ ਰਜਿਸਟਰੇਸ਼ਨ ਰੱਦ ਕਰ ਦਿੱਤੀ ਜਾਵੇ।

 

ਭਾਜਪਾ ਨੇਤਾ ਅਸ਼ਵਨੀ ਕੁਮਾਰ ਉਪਾਧਿਆਏ ਵੱਲੋਂ ਦਾਇਰ ਪਟੀਸ਼ਨ ਵਿੱਚ ਤਰਕ ਦਿੱਤਾ ਗਿਆ ਹੈ ਕਿ ਧਰਮਾਂ ਨਾਲ ਜੁੜੇ ਨਾਂ ਦੀ ਵਰਤੋਂ ਕਰਨ ਜਾਂ ਰਾਸ਼ਟਰੀ ਝੰਡੇ ਵਰਗੇ ਪ੍ਰਤੀਕਾਂ ਦੀ ਵਰਤੋਂ ਉਮੀਦਵਾਰ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਇਹ ਜਨਪ੍ਰਤੀਨਿਧਤਾ ਕਾਨੂੰਨ (ਆਰਪੀਏ) 1951 ਦੇ ਤਹਿਤ ਭ੍ਰਿਸ਼ਟ ਗਤੀਵਿਧੀ ਦੇ ਬਰਾਬਰ ਹੈ। 

 

ਪਟੀਸ਼ਨ ਵਿੱਚ ਹਾਈ ਕੋਰਟ ਨੂੰ ਅਪੀਲ ਕੀਤੀ ਗਈ ਹੈ, "ਧਰਮ, ਜਾਤੀ, ਨਸਲ ਅਤੇ ਭਾਸ਼ਾਈ ਅਰਥ ਵਾਲੇ ਸਿਆਸੀ ਦਲਾਂ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਪੱਕਾ ਕੀਤਾ ਜਾਣਾ ਚਹੀਦਾ ਹੈ ਕਿ ਉਹ ਕੌਮੀ ਝੰਡਾ ਵਰਗੇ ਪ੍ਰਤੀਕਾਂ ਦੀ ਵਰਤੋਂ ਤਾਂ ਨਹੀਂ ਕਰ ਰਹੇ। ਜੇਕਰ ਉਹ ਇਕ ਮਹੀਨੇ ਦੇ ਅੰਦਰ-ਅੰਦਰ ਨਹੀਂ ਬਦਲਦੇ ਤਾਂ ਉਨ੍ਹਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾਣੀ ਚਾਹੀਦੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi High Court issues notice to the Election Commission of India