ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਟਰੋ ਕਿਰਾਏ ਨੂੰ ਲੈ ਕੇ ਦਿੱਲੀ ਹਾਈਕੋਰਟ ਨੇ ਡੀਐਮਆਰਸੀ ਤੇ ਆਪ ਸਰਕਾਰ ਤੋਂ ਜਵਾਬ ਮੰਗਿਆ

ਮੈਟਰੋ ਕਿਰਾਏ ਨੂੰ ਲੈ ਕੇ ਦਿੱਲੀ ਹਾਈਕੋਰਟ ਨੇ ਡੀਐਮਆਰਸੀ ਤੇ ਆਪ ਸਰਕਾਰ ਤੋਂ ਜਵਾਬ ਮੰਗਿਆ

ਦਿੱਲੀ ਹਾਈਕੋਰਟ ਨੇ ਦਿੱਲੀ ਮੈਟਰੋ `ਚ ਕਿਰਾਏ `ਚ ਵਾਧੇ ਦੇ ਵਿਰੋਧ ਕਰਨ ਅਤੇ ਟਿਕਟ ਦੀਆਂ ਕੀਮਤਾਂ `ਤੇ ਸਬਸਿਡੀ ਦੇਣ ਦੀ ਮੰਗ ਕਰਨ ਵਾਲੀ ਕਾਂਗਰਸ ਆਗੂ ਅਜੈ ਮਾਕਨ ਦੀ ਅਰਜੀ `ਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਅਤੇ ਡੀਐਮਆਰਸੀ ਤੋਂ ਜਵਾਬ ਮੰਗਿਆ ਹੈ।


ਮੁੱਖ ਜੱਜ ਰਾਜੇਂਦਰ ਮੇਨਨ ਅਤੇ ਜਸਟਿਸ ਵੀ ਕੇ ਰਾਵ ਦੇ ਬੈਂਚ ਨੇ ਵੀਰਵਾਰ ਨੂੰ ਆਪ ਸਰਕਾਰ ਅਤੇ ਦਿੱਲੀ ਮੈਟਰੋ ਰੇਲ ਨਿਗਮ (ਡੀਐਮਆਰਸੀ) ਨੂੰ ਨੋਟਿਸ ਜਾਰੀ ਕੀਤਾ ਅਤੇ ਉਨ੍ਹਾਂ ਤੋਂ ਇਸ ਅਰਜੀ `ਤੇ ਆਪਣਾ ਪੱਖ ਰੱਖਣ ਨੂੰ ਕਿਹਾ। ਅਰਜ਼ੀ `ਚ ਦੋਸ਼ ਲਗਾਇਆ ਗਿਆ ਹੈ ਕਿ ਪਿਛਲੇ ਸਾਲ ਮਈ `ਚ ਮੈਟਰੋ ਦੇ ਕਿਰਾਏ `ਚ ਵਾਧੇ ਕਾਰਨ ਕਰੀਬ ਤਿੰਨ ਲੱਖ ਯਾਤਰੀ ਘਟ ਗਏ ਹਨ।


ਨਿਊਜ਼ ਏਜੰਸੀ ਭਾਸ਼ਾ ਅਨੁਸਾਰ ਮਾਕਨ ਵੱਲੋਂ ਉਠਾਏ ਗਏ ਕਿਰਾਏ `ਚ ਬੇਤਹਾਸ਼ਾ ਵਾਧੇ ਦੇ ਮੁੱਦੇ ਤੋਂ ਇਲਾਵਾ ਹਾਈਕੋਰਟ ਨੇ ਦਿੱਲੀ ਸਰਕਾਰ ਨੂੰ ਵਾਧੂ ਬੱਸਾਂ ਦੇ ਲਈ ਮਲਟੀ ਲੈਵਲ ਪਾਰਕਿੰਗ ਦੇ ਨਿਰਮਾਣ ਸਬੰਧੀ ਵੀ ਜਵਾਬ ਮੰਗਿਆ, ਜਿਸ ਨੂੰ ਦਿੱਲੀ ਪਰਿਵਾਹਨ ਨਿਗਮ (ਡੀਟੀਸੀ) ਖਰੀਦਣਾ ਚਾਹੁੰਦੀ ਹੈ।


ਮਾਕਨ ਦੇ ਵਕੀਲ ਵਿਕਾਸ ਸਿੰਘ ਅਤੇ ਅਮਨ ਪੰਵਾਰ ਨੇ ਅਦਾਲਤ `ਚ ਕਿਹਾ ਕਿ ਅਕਤੂਬਰ 2017 `ਚ ਕਿਰਾਏ `ਚ ਕੀਤੀ ਗਈ ਆਖਰੀ ਵਾਧੇ ਦੇ ਬਾਅਦ ਦਿੱਲੀ ਮੈਟਰੋ ਦੁਨੀਆ `ਚ ਦੂਜੀ ਸਭ ਤੋਂ ਮਹਿੰਗੀ ਮੈਟਰੋ ਬਣ ਗਈ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi High Court seeks AAP govt and DMRC stand on Ajay Maken plea to subsidise metro fares