ਪੱਛਮੀ ਦਿੱਲੀ ਦੇ ਬਸਈ ਦਾਰਾਪੁਰ ਵਿਚ ਈਐਸਆਈ ਹਸਪਤਾਲ ਦੇ ਆਪਰੇਸ਼ਨ ਥਾਈਟਰ ਵਿਚ ਸ਼ੁੱਕਰਵਾਰ ਸਵੇਰੇ ਅੱਗ ਲਗ ਗਈ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਸਖਤ ਮਿਹਨਤ ਕਰਨ ਬਾਅਦ ਅੱਗ ਉਤੇ ਕਾਬੂ ਪਾਇਆ। ਜਿਸ ਮੰਜਿਲ ਉਤੇ ਅੱਗ ਲੱਗੀ ਉਸ ਸਮੇਂ ਉਥੇ 6 ਮਰੀਜ਼ ਮੌਜੂਦ ਸਨ। ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ।
ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ। ਫਾਇਰ ਬ੍ਰਿਗੇਡ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਨੌ ਵਜਕੇ 10 ਮਿੰਟ ਉਤੇ ਹਸਪਤਾਲ ਵਿਚ ਅੱਗ ਲੱਗਣ ਬਾਰੇ ਸੂਚਨਾ ਮਿਲੀ ਜਿਸਦੇ ਬਾਅਦ ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਨੂੰ ਘਟਨਾ ਸਥਾਨ ਉਤੇ ਭੇਜਿਆ ਗਿਆ।
ਮੁੱਖ ਫਾਇਰ ਬ੍ਰਿਗੇਡ ਅਤੁਲ ਗਰਗ ਨੇ ਦੱਸਿਆ ਕਿ ਹਸਪਤਾਲ ਦੀ ਤੀਜੀ ਮੰਜਿਲ ਉਤੇ ਆਪਰੇਸ਼ਨ ਥਾਈਟਰ ਦੀ ਛੱਤ ਉਤੇ ਅੱਗ ਲੱਗ ਗਈ ਜਿਸਦੇ ਬਾਅਦ ਛੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।