ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਤੋਂ ਜੈਪੁਰ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ֺ’ਚ ਲੱਗੀ ਅੱਗ

ਨਵੀਂ ਦਿੱਲੀ ਦੇ ਟਰਮੀਨਲ 3 ਤੋਂ ਏਅਰ ਇੰਡੀਆ ਦੇ ਜਹਾਜ਼ ਨੂੰ ਜੈਪੁਰ ਲਈ ਉਡਾਨ ਭਰਦਿਆਂ ਹੀ ਅੱਗ ਲੱਗ ਗਈ। ਇਸ ਤੋਂ ਬਾਅਦ ਜਹਾਜ਼ ਨੂੰ ਵਾਪਸ ਦਿੱਲੀ ਏਅਰਪੋਰਟ 'ਤੇ ਉਤਰਨਾ ਪਿਆ। ਜਹਾਜ਼ ਵਿਚ ਸਵਾਰ ਸਾਰੇ 63 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

 

ਏਅਰ ਇੰਡੀਆ ਦੇ ਜਹਾਜ਼ ਏਆਈ 9643 (AI 9643) ਨੇ ਸੋਮਵਾਰ ਰਾਤ 9:13 ਵਜੇ ਜਿਵੇਂ ਹੀ ਜੈਪੁਰ ਲਈ ਉਡਾਣ ਭਰੀ ਤਾਂ ਉਸ ਦੇ ਅਗਲੇ ਪਹੀਏ (ਨੋਜ਼ ਲੈਂਡਿੰਗ ਗੇਅਰ) ਨੂੰ ਅੱਗ ਲਗਾਈ । ਇਸ ਤੋਂ ਬਾਅਦ ਜਹਾਜ਼ ਦੀ ਤੁਰੰਤ ਇੱਕ ਐਮਰਜੈਂਸੀ ਲੈਂਡਿੰਗ ਵਾਪਸ ਦਿੱਲੀ ਚ ਕਰਵਾਈ ਗਈ। ਜਹਾਜ਼ ਦੇ ਪਹੀਏ ਜਾਮ ਹੋ ਗਏ ਸਨ। ਕੁਝ ਸਮੇਂ ਲਈ ਪਾਇਲਟ ਨੇ ਪਹੀਆਂ ਦਾ ਕੰਟਰੋਲ ਗੁਆ ਦਿੱਤਾ ਸੀ। ਜਿਵੇਂ ਹੀ ਇਸ ਦੀ ਜਾਣਕਾਰੀ ਮਿਲੀ ਏਅਰ ਟ੍ਰੈਫਿਕ ਕੰਟਰੋਲ ਨੇ ਰਨਵੇ 'ਤੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ।

 

ਐਮਰਜੈਂਸੀ ਦੀ ਸੂਚਨਾ ਮਿਲਦਿਆਂ ਹੀ ਮੈਡੀਕਲ, ਫਾਇਰ ਬ੍ਰਿਗੇਡ ਅਤੇ ਸੁਰੱਖਿਆ ਸਮੇਤ ਹਵਾਈ ਅੱਡੇ 'ਤੇ ਮੌਜੂਦ ਸਾਰੀਆਂ ਏਜੰਸੀਆਂ ਹਰਕਤ ਵਿਚ ਆਈਆਂ। ਜਹਾਜ਼ ਨੂੰ ਸਵੇਰੇ 9:25 ਵਜੇ ਦੇ ਨੇੜੇ ਸੁਰੱਖਿਅਤ ਉਤਾਰਿਆ ਗਿਆ। ਅੱਗ ’ਤੇ ਕੁਝ ਮਿੰਟਾਂ ਚ ਹੀ ਕਾਬੂ ਪਾ ਲਿਆ ਗਿਆ। ਜਿਸ ਕਾਰਨ ਇਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਬਾਅਦ ਚ ਯਾਤਰੀਆਂ ਨੂੰ ਇਕ ਹੋਰ ਜਹਾਜ਼ ਦੁਆਰਾ ਜੈਪੁਰ ਭੇਜਣ ਦੀ ਵਿਵਸਥਾ ਕੀਤੀ ਗਈ।

 

ਏਅਰ ਲਾਈਨ ਸੂਤਰਾਂ ਦੇ ਅਨੁਸਾਰ, ਜਹਾਜ਼ ਹਾਲੇ ਰਨਵੇ ਤੋਂ ਉੱਪਰ ਉਡਿਆ ਹੀ ਸੀ ਕਿ ਪਾਇਲਟ ਨੂੰ ਉਸਦੇ ਅਗਲੇ ਪਹੀਏ ਉੱਤੇ ਕੁਝ ਮੁਸ਼ਕਲ ਮਹਿਸੂਸ ਹੋਈ। ਦੱਸਿਆ ਜਾ ਰਿਹਾ ਹੈ ਕਿ ਪਹੀਏ ਚ ਚੰਗਿਆੜੀ ਨਿਕਲਣ ਤੋਂ ਬਾਅਦ ਅੱਗ ਲੱਗ ਗਈ ਸੀ। ਪਾਇਲਟ ਨੇ ਤੁਰੰਤ ਇਸ ਦੀ ਜਾਣਕਾਰੀ ਏਟੀਸੀ ਨੂੰ ਦਿੱਤੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi-Jaipur Air India Flight catch fire made emergency landing at delhi airport