ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ–ਕੱਟੜਾ ਵੰਦੇ ਭਾਰਤ ਐਕਸਪ੍ਰੈਸ 5 ਅਕਤੂਬਰ ਤੋਂ ਚਲੇਗੀ, ਬੂਕਿੰਗ ਸ਼ੁਰੂ

ਦਿੱਲੀ–ਕੱਟੜਾ ਵੰਦੇ ਭਾਰਤ ਐਕਸਪ੍ਰੈਸ 5 ਅਕਤੂਬਰ ਤੋਂ ਚਲੇਗੀ, ਬੂਕਿੰਗ ਸ਼ੁਰੂ

ਦਿੱਲੀ–ਕੱਟੜਾ ਵੰਦੇ ਭਾਰਤ ਐਕਸਪ੍ਰੈਸ ਦਾ 5 ਅਕਤੂਬਰ ਤੋਂ ਚਾਲੂ ਹੋਵੇਗੀ ਅਤੇ ਟਿਕਟਾਂ ਦੀ ਬੂਕਿੰਗ ਆਈਆਰਸੀਟੀਸੀ ਦੀ ਵੈਬਸਾਈਟ ਉਤੇ ਸ਼ੁਰੂ ਹੋ ਗਈ ਹੈ। ਇਹ ਜਾਣਕਾਰੀ ਰੇਲਵੇ ਨੇ ਐਤਵਾਰ ਨੁੰ ਦਿੱਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਤਿੰਨ ਅਕਤੂਬਰ ਨੂੰ ਦਿੱਲੀ–ਕੱਟੜਾ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ। ਹਾਈ ਸਪੀਡ ਰੇਲ ਗੱਡੀ ਚੱਲਣ ਨਾਲ ਦਿੱਲੀ ਅਤੇ ਕੱਟੜਾ ਵਿਚ ਯਾਤਰਾ ਦਾ ਸਮਾਂ 12 ਘੰਟੇ ਤੋਂ ਘੱਟ ਹੋ ਕੇ ਅੱਠ ਘੰਟੇ ਰਹਿ ਜਾਵੇਗਾ।

 

ਰੇਲਵੇ ਨੇ ਦਿੱਲੀ–ਕੱਟੜਾ ਵੰਦੇ ਭਾਰਤ ਵਿਚ ਵੀ ‘ਡਆਈਨਾਮਿਕ ਫੇਅਰ’ ਲਾਗੂ ਨਹੀਂ ਕੀਤਾ ਹੈ। ਦਿੱਲੀ ਅਤੇ ਵਾਰਾਣਸੀ ਵਿਚ ਚੱਲਣ ਵਾਲੀ ਵੰਡੇ ਭਾਰਤ ਵਿਚ ਵੀ ਇਹ ਕਿਰਾਇਆ ਪ੍ਰਣਾਲੀ ਲਾਗੂ ਨਹੀਂ ਹੈ। ਨਵੀਂ ਦਿੱਲੀ ਅਤੇ ਸ੍ਰੀਮਾਤਾ ਵੈਸ਼ਣੂ ਦੇਵੀ ਕੱਟੜਾ ਵਿਚ ਘੱਟੋ ਘੱਟ ਕਿਰਾਇਆ 1630 ਰੁਪਏ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ 3015 ਰੁਪਏ ਹੈ।

 

ਰੇਲ ਗੱਡੀ ਰਸਤੇ ਵਿਚ ਅੰਬਾਲਾ ਕੈਂਟ, ਲੁਧਿਆਣਾ ਅਤੇ ਜੰਮੂ ਤਵੀ ਸਟੇਸ਼ਨਾਂ ਉਤੇ 2–2 ਮਿੰਟ ਲਈ ਰੁਕੇਗੀ। ਰੇਲ ਗੱਡੀ ਮੰਗਲਵਾਰ ਨੂੰ ਛੱਡਕੇ ਸਾਰੇ ਦਿਨ ਚਲੇਗੀ। ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ–ਵਾਰਾਣਸੀ ਮਾਰਗ ਉਤੇ ਹਰੀ ਝੰਡੀ ਦਿਖਾਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi-Katra Vande Bharat Express will start since 5th October booking starts now