ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਜਾਰੀ ਤਣਾਅ ਵਿਚਕਾਰ ਸਮਝੌਤਾ ਐਕਸਪ੍ਰੈਸ ਰੱਦ ਕਰਨ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਇਕ ਹੋਰ ਜਵਾਬ ਦਿੱਤਾ ਹੈ। ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਨੇ ਸੋਮਵਾਰ ਨੂੰ ਦਿੱਲੀ-ਲਾਹੌਰ ਬੱਸ ਸੇਵਾ ਰੱਦ ਕਰ ਦਿੱਤੀ ਹੈ। ਨਿਗਮ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
Delhi Transport Corporation (DTC): Consequent to Pakistan's decision to suspend the Delhi - Lahore bus service, DTC is not able to send bus from August 12 pic.twitter.com/vBYAJP8yNm
— ANI (@ANI) August 12, 2019
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਵੱਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਤੋਂ ਬਾਅਦ ਇਸ ਬੱਸ ਸੇਵਾ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ। ਸ਼ਨੀਵਾਰ ਨੂੰ ਪਾਕਿਸਤਾਨ ਦੇ ਇਕ ਸੀਨੀਅਰ ਮੰਤਰੀ ਨੇ ਦੋਸਤੀ ਬੱਸ ਸੇਵਾ ਨੂੰ ਸੋਮਵਾਰ ਤੋਂ ਬੰਦ ਕਰਨ ਦਾ ਐਲਾਨ ਕੀਤਾ ਸੀ।
ਕਾਰਪੋਰੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਡੀਟੀਸੀ ਦੀ ਬੱਸ ਸੋਮਵਾਰ ਨੂੰ ਸਵੇਰੇ 6 ਵਜੇ ਲਾਹੌਰ ਲਈ ਰਵਾਨਾ ਹੋਣ ਵਾਲੀ ਸੀ, ਪਰ ਪਾਕਿਸਤਾਨ ਵੱਲੋਂ ਬੱਸ ਸੇਵਾ ਮੁਅੱਤਲ ਕਰਨ ਦੇ ਫੈਸਲੇ ਕਾਰਨ ਇਹ ਬੱਸ ਰਵਾਨਾ ਨਹੀਂ ਹੋਈ।
ਡੀਟੀਸੀ ਦੇ ਇਕ ਬਿਆਨ ਵਿੱਚ ਕਿਹਾ ਹੈ ਕਿ ਪਾਕਿਸਤਾਨ ਵੱਲੋਂ ਦਿੱਲੀ-ਲਾਹੌਰ ਬੱਸ ਸੇਵਾ ਨੂੰ ਮੁਅੱਤਲ ਕਰਨ ਦੇ ਫੈਸਲੇ ਦੇ ਮੱਦੇਨਜ਼ਰ, ਡੀਟੀਸੀ 12 ਅਗਸਤ ਤੋਂ (ਦਿੱਲੀ ਤੋਂ ਲਾਹੌਰ) ਲਈ ਬੱਸ ਨਹੀਂ ਭੇਜ ਸਕਦੀ। ਪਾਕਿਸਤਾਨ ਦੇ ਸੈਰ-ਸਪਾਟਾ ਵਿਭਾਗ ਨੇ ਸ਼ਨੀਵਾਰ ਨੂੰ ਡੀਟੀਸੀ ਨੂੰ ਫੋਨ ਕਰਕੇ ਸੋਮਵਾਰ ਤੋਂ ਬੱਸ ਸੇਵਾ ਮੁਅੱਤਲ ਕਰਨ ਦੀ ਖ਼ਬਰ ਦਿੱਤੀ ਸੀ।
ਲਾਹੌਰ ਜਾਣ ਵਾਲੀ ਆਖ਼ਰੀ ਬੱਸ ਸ਼ਨੀਵਾਰ ਸਵੇਰੇ ਦਿੱਲੀ ਤੋਂ ਦੋ ਯਾਤਰੀਆਂ ਨਾਲ ਰਵਾਨਾ ਹੋਈ। ਉਸੇ ਦਿਨ ਉਹ 19 ਯਾਤਰੀਆਂ ਨੂੰ ਲੈ ਕੇ ਸ਼ਾਮ ਨੂੰ ਦਿੱਲੀ ਪਰਤੀ ਸੀ। ਐਤਵਾਰ ਨੂੰ ਬੱਸ ਨਹੀਂ ਚੱਲੀ।