ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਮੈਟਰੋ ਦੁਨੀਆ `ਚੋਂ ਦੂਜੇ ਨੰਬਰ ਦਾ ਮਹਿੰਗਾ ਆਵਾਜਾਈ ਸਾਧਨ

ਦਿੱਲੀ ਮੈਟਰੋ ਦੁਨੀਆ `ਚੋਂ ਦੂਜੇ ਨੰਬਰ ਦਾ ਮਹਿੰਗਾ ਆਵਾਜਾਈ ਸਾਧਨ

ਦਿੱਲੀ ਮੈਟਰੋ ਦੁਨੀਆ ਦੀਆਂ ਸਾਰੀਆਂ ਆਵਾਜਾਈ ਸੇਵਾਵਾਂ `ਚ ਦੂਜੇ ਸਭ ਤੋਂ ਜਿ਼ਆਦਾ ਮਹਿੰਗੀ ਮੈਟਰੋ ਸੇਵਾ ਹੈ। ਸੈਂਟਰ ਫਾਰ ਸਾਇੰਸ ਐਂਡ ਵਾਤਾਵਰਣ (ਸੀਐਸਈ) ਵੱਲੋਂ ਜਾਰੀ ਅੰਕੜਿਆਂ ਤੋਂ ਪਤਾ ਚਲਿਆ ਹੈ ਕਿ ਦਿੱਲੀ ਮੈਟਰੋ `ਚ ਯਾਤਰਾ ਕਰਨ ਵਾਲਾ ਇਕ ਮੱਧ ਆਮਦਨ ਵਰਗ ਦਾ ਵਿਅਕਤੀ ਆਪਣੀ ਆਮਦਨ ਦਾ 19.5 ਫੀਸਦੀ ਪੈਸਾ ਯਾਤਰਾ `ਤੇ ਖਰਚ ਕਰਦਾ ਹੈ। ਜਦੋਂ ਕਿ ਮਾਹਿਰਾਂ  ਦਾ ਮੰਨਣਾ ਹੈ ਕਿ ਇਕ ਵਿਅਕਤੀ ਨੂੰ ਆਵਾਜਾਈ ਦੇ ਕਿਸੇ ਵੀ ਸਾਧਨ `ਤੇ ਆਮਦਨ ਦਾ 15 ਫੀਸਦੀ ਤੋਂ ਜਿ਼ਆਦਾ ਖਰਚ ਨਹੀਂ ਕਰਨਾ ਚਾਹੀਦਾ।


ਮੰਗਲਵਾਰ ਨੂੰ ਸੀਐਸਈ ਨੇ ਦੋ ਰੋਜ਼ਾ ਅੰਤਰਰਾਸ਼ਟਰੀ ਸੰਮੇਲਨ `ਚ ਦੁਨੀਆ ਭਰ `ਚ ਸ਼ਹਿਰੀ ਟਰਾਂਸਪੋਰਟ ਪ੍ਰਣਾਲੀ ਦੀ ਸਥਿਤੀ ਨੂੰ ਉਜਾਗਰ ਕੀਤਾ ਗਿਆ। ਮਾਹਰਾਂ ਨੇ ਕਿਹਾ ਕਿ ਵੀਅਤਨਾਮ `ਚ ਹਨੋਈ ਦੇ ਬਾਅਦ ਦਿੱਲੀ ਮੈਟਰੋ ਦੁਨੀਆ ਦਾ ਸਭ ਤੋਂ ਮਹਿੰਗਾ ਸਾਧਨ ਹੈ। ਅਫਾਰਡਬਿਲਿਟੀ ਨੂੰ ਯਾਤਰੀਆਂ ਦੀ ਕੁਲ ਆਮਦਨ ਦਾ ਯਾਤਰਾ `ਤੇ ਖਰਚ ਦੇ ਪ੍ਰਤੀਸ਼ਤ ਦੇ ਰੂਪ `ਚ ਪਰਿਭਾਸ਼ਤ ਕੀਤਾ ਜਾਂਦਾ ਹੈ।


ਇਹ ਅੰਕੜੇ ਦਿੱਲੀ ਮੈਟਰੋ ਲਈ ਚੌਥੀ ਕਿਰਾਇਆ ਨਿਰਧਾਰਣ ਕਮੇਟੀ (ਐਫਐਫਸੀ) ਦੀ ਰਿਪੋਰਟ `ਤੇ ਆਧਾਰਿਤ ਹਨ, ਜੋ ਦਿਖਾਉਂਦੀ ਹੈ ਕਿ 30 ਫੀਸਦੀ ਦਿੱਲੀ ਮੈਟਰੋ ਦੇ ਯਾਤਰੀਆਂ ਦੀ ਮਾਸਿਕ ਆਮਦਨ 20,000 ਰੁਪਏ ਦੇ ਵਿਚ ਹੈ। ਆਰਥਿਕ ਤੌਰ `ਤੇ ਕਮਜ਼ੋਰ ਵਰਗ ਦੇ ਮਾਮਲੇ `ਚ ਇਹ ਪ੍ਰਤੀਸਤ ਹਿੱਸਾ ਉਨ੍ਹਾਂ ਦੀ ਆਮਦਨ ਦਾ 22 ਫੀਸਦੀ ਤੱਕ ਵਧ ਜਾਂਦਾ ਹੈ।


ਗੌਤਮ ਪਟੇਲ ਪ੍ਰਧਾਨ ਸਲਾਹਕਾਰ (ਸਹਿਯੋਗ) ਅਹਿਮਦਾਬਾਦ ਅਤੇ ਗੌਰਵ ਦੁਬੇ ਸੀਐਸਈ ਦੇ ਪ੍ਰੋਗਰਾਮ ਮੈਨੇਜਰ (ਸਵੱਛ ਹਵਾ ਅਤੇ ਲਗਾਤਾਰ ਗਤੀਸ਼ੀਲਤਾ) ਨੇ ਕਿਹਾ ਕਿ ਕੋਈ ਵੀ ਆਵਾਜਾਈ ਪ੍ਰਣਾਲੀ ਉਨ੍ਹਾਂ ਦੀਆਂ ਸੇਵਾਵਾਂ ਦੇ ਬਦਲ ਆਪਣੇ ਖਪਤਕਾਰਾਂ ਨਾਲ ਉਨ੍ਹਾਂ ਦੀ ਕਮਾਈ ਦਾ 15 ਫੀਸਦੀ ਤੋਂ ਜਿ਼ਆਦਾ ਖਰਚ ਕਰਾਉਣ ਵਾਲੀ ਨਹੀਂ ਹੋਣੀ ਚਾਹੀਦੀ। ਉਥੇ ਨਿਮਨ ਆਮਦਨ ਵਰਗ ਦੇ ਲੋਕਾਂ ਦੇ ਮਾਮਲੇ `ਚ ਇਹ ਖਰਚ 10 ਫੀਸਦੀ ਤੋਂ ਜਿ਼ਆਦਾ ਨਹੀਂ ਹੋਣਾ ਚਾਹੀਦਾ।


ਉਦਾਹਰਣ ਲਈ ਦਿੱਲੀ `ਚ ਇਕ ਅਕੁਸ਼ਲ ਮਜ਼ਦੂਰ ਔਸਤਨ 534 ਰੁਪਏ ਦੀ ਰੋਜ਼ਾਨਾ ਮਜ਼ਦੂਰ  ਕਮਾਉਂਦਾ ਹੈ ਅਤੇ ਉਸਦੀ ਆਮਦਨ `ਚੋਂ 80 ਰੁਪਏ (15 ਫੀਸਦੀ) ਆਵਾਜਾਈ `ਤੇ ਖਰਚ ਕਰਦਾ ਹੈ। ਸੀਐਸਈ ਦੀ ਗਣਨਾ ਅਨੁਸਾਰ ਜੇਕਰ ਉਹ ਨਾਨ ਏਸੀ ਬੱਸ `ਚ ਯਾਤਰਾ ਕਰਦਾ ਹੈ ਤਾਂ ਆਪਣੀ ਆਮਦਨ ਦਾ ਕਰੀਬ 8 ਫੀਸਦੀ ਖਰਚ ਕਰੇਗਾ, ਏਸੀ ਬੱਸ `ਚ ਸਫਰ ਕਰਨ `ਤੇ 14 ਫੀਸਦੀ ਅਤੇ ਦਿੱਲੀ ਮੈਟਰੋ `ਚ ਯਾਤਰਾ ਕਰਦਾ ਹੈ ਤਾਂ ਉਸ ਨੂੰ 22 ਫੀਸਦੀ ਖਰਚ ਕਰਨਾ ਪਵੇਗਾ।


ਪਟੇਲ ਨੇ ਕਿਹਾ ਕਿ ਇਸ `ਚ ਕੋਈ ਸ਼ੱਕ ਨਹੀਂ ਹੈ ਕਿ ਦਿੱਲੀ ਮੈਟਰੋ ਵੱਲੋਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਗੁਣਵਤਾ ਚੰਗੀ ਹੈ, ਪ੍ਰੰਤੂ ਕਿਰਾਏ ਨੂੰ ਵੀ ਧਿਆਨ `ਚ ਰੱਖਣਾ ਜ਼ਰੂਰੀ ਹੈ।


ਪਿਛਲੇ ਸਾਲ, ਚੌਥੀ ਐਫਐਫਸੀ ਦੀ ਸਿਫਾਰਸ਼ਾਂ ਦੇ ਬਾਅਦ ਮਈ ਅਤੇ ਅਕਤੂਬਰ `ਚ ਹੋਏ ਵਾਧੇ ਦੇ ਬਾਅਦ ਮੈਟਰੋ ਕਿਰਾਇਆ ਲਗਭਗ ਦੁਗਣਾ ਹੋ ਗਿਆ। ਦੋ ਵਾਧਿਆਂ ਦੇ ਬਾਅਦ ਵੱਧ ਤੋਂ ਵੱਧ ਕਿਰਾਇਆ 30 ਰੁਪਏ ਤੋਂ 50 ਰੁਪਏ ਅਤੇ ਫਿਰ 60 ਰੁਪਏ ਤੱਕ ਵਧ  ਗਿਆ।


ਦਿੱਲੀ ਦੀ ਟਰਾਂਸਪੋਰਟ ਕਮਿਸ਼ਨਰ ਵਰਸ਼ਾ ਜੋਸ਼ੀ ਨੇ ਕਿਹਾ ਕਿ ਟਰਾਂਸਪੋਰਟ ਨੈਟਵਰਕ ਦੀ ਗੁਣਵਤਾ `ਚ ਸੁਧਾਰ ਲਈ ਕਿਰਾਏ `ਚ ਵਾਧੇ ਦੀ ਜ਼ਰੂਰਤ ਹੈ। ਹਾਲਾਂਕਿ, ਉਨ੍ਹਾਂ ਨੂੰ ਹੌਲੀ ਹੌਲੀ ਵਧਾਉਣ ਦੀ ਜ਼ਰੂਰਤ ਹੈ।


ਹਾਲਾਂਕਿ ਦਿੱਲੀ ਮੈਟਰੋ ਰੇਲ ਨਿਗਮ (ਡੀਐਮਆਰਸੀ) ਨੇ ਇਨ੍ਹਾਂ ਕਿਰਾਏ ਸੰਸ਼ੋਧਨਾਂ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੌ ਸਾਲਾਂ ਦੇ ਅੰਤਰਾਲ ਦੇ ਬਾਅਦ ਸੰਸ਼ੋਧਿਤ ਕੀਤਾ ਗਿਆ ਸੀ, ਇਸ ਦੌਰਾਨ ਬਿਜਲੀ ਕੀਮਤਾਂ ਅਤੇ ਹੋਰ ਲਾਗਤਾਂ `ਚ ਲਗਭਗ 90 ਫੀਸਦੀ ਦਾ ਵਾਧਾ ਹੋਇਆ ਸੀ। 


ਡੀਐਮਆਰਸੀ ਦੇ ਕਾਰਜਕਾਰੀ ਨਿਰਦੇਸ਼ਕ (ਕਾਰਪੋਰੇਟ ਸੰਚਾਰ) ਅਨੁਜ਼ ਦਿਆਲ ਨੇ ਕਿਹਾ ਕਿ ਕਿਰਾਏ ਨੂੰ ਇਕ ਸੁਤੰਤਰ ਕਿਰਾਏ ਨਿਰਧਾਰਨ ਕਮੇਟੀ ਰਾਹੀਂ ਸੰਸ਼ੋਧਿਤ ਕੀਤਾ ਗਿਆ ਸੀ, ਨਾ ਕਿ ਡੀਐਮਆਰਸੀ ਰਾਹੀਂ। ਉਨ੍ਹਾਂ ਕਿਹਾ ਕਿ ਇਸ ਸਾਲ ਮੈਟਰੋ 60 ਕਿਲੋਮੀਟਰ ਤੋਂ ਜਿ਼ਆਦਾ ਆਪਣੇ ਨੈਟਵਰਕ ਦਾ ਵਿਸਥਾਰ ਕੀਤਾ ਹੈ ਅਤੇ ਆਉਣ ਵਾਲੇ ਮਹੀਨਿਆਂ `ਚ ਇਸਦਾ 350 ਕਿਲੋਮੀਟਰ ਦਾ ਨੈਟਵਰਕ ਹੋਵੇਗਾ।


ਉਨ੍ਹਾਂ ਕਿਹਾ ਕਿ ਦਿੱਲੀ ਮੈਟਰੋ ਇਕ ਏਸੀ ਅਤੇ ਸੁਵਿਧਾਜਨਕ ਯਾਤਰਾ ਵਿਕਲਪ ਪ੍ਰਦਾਨ ਕਰ ਰਿਹਾ ਹੈ ਅਤੇ ਲੰਬੇ ਸਮੇਂ `ਚ ਅਜਿਹੇ ਬੁਨਿਆਦੀ ਢਾਂਚੇ ਪਰਿਯੋਜਨਾਂ ਨੂੰ ਬਣਾਈ ਰੱਖਦ ਲਈ ਕਿਰਾਆ ਸੰਸ਼ੋਧਨ ਕਰਨਾ ਜ਼ਰੂਰੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Metro is second most unaffordable transport network in the world : experts