ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ : ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਦਿੱਲੀ–ਨੋਇਡਾ ਰੋਡ ਬੰਦ

ਦਿੱਲੀ : ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਦਿੱਲੀ–ਨੋਇਡਾ ਰੋਡ ਬੰਦ

ਉਤਰ ਪ੍ਰਦੇਸ਼ ਦੇ ਅਲੀਗੜ੍ਹ ਵਿਚ ਟਪਲ ਖੇਤਰ ਦੇ ਕਿਸਾਨਾਂ ਦਾ ਪ੍ਰਦਰਸ਼ਨ ਦਿੱਲੀ ਪਹੁੰਚ ਗਿਆ ਹੈ, ਜਿਸ ਕਾਰਨ ਥਾਂ–ਥਾਂ ਸੜਕਾਂ ਉਤੇ ਜਾਮ ਲਗ ਗਏ ਹਨ। ਦਿੱਲੀ ਵਿਚ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਅਤੇ ਆਵਾਜਾਈ ਵਿਵਸਥਾ ਨੂੰ ਬਣਾਈ ਰੱਖਣ ਲਈ ਦਿੱਲੀ ਟ੍ਰੈਫਿਕ ਪੁਲਿਸ ਨੇ ਦਿੱਲੀ–ਨੋਇਡਾ ਫਲਾਈਵੇ (DND Flyway) ਨੂੰ ਅਸਥਾਈ ਸਮੇਂ ਲਈ ਬੰਦ ਕਰ ਦਿੱਤਾ ਹੈ, ਜਿਸਦੀ ਜਾਣਕਾਰੀ ਉਨ੍ਹਾਂ ਟਵੀਟ ਕਰਕੇ ਦਿੱਤੀ।

 

 

ਜ਼ਿਕਰਯੋਗ ਹੈ ਕਿ ਇਹ ਕਿਸਾਨ ਪਿਛਲੇ ਦੋ ਮਹੀਨੇ ਤੋਂ ਟਪਲ ਖੇਤਰ ਦੇ ਪਿੰਡ ਜਿਕਰਪੁਰ ਵਿਚ ਧਰਨੇ ਉਤੇ ਬੈਠੇ ਸਨ, ਪ੍ਰੰਤੂ ਸ਼ੁੱਕਰਵਾਰ ਸਵੇਰੇ ਇਹ ਪ੍ਰਦਰਸ਼ਨ ਦਿੱਲੀ ਵੱਲ ਰਵਾਨਾ ਹੋਇਆ। ਇਨ੍ਹਾਂ ਕਿਸਾਨਾਂ ਦੀ ਮੰਗ ਹੈ ਕਿ ਸਰਕਾਰ 2013 ਵਿਚ ਪਾਸ ਭੂਮੀ ਅਧਿਗ੍ਰਹਿਣ ਬਿਲ ਦੇ ਤਹਿਤ ਭੂਮੀ ਲਵੇ।

 

 

ਬੀਤੇ ਦਿਨੀਂ ਕਾਂਗਰਸ ਦੇ ਸੀਨੀਅਰ ਆਗੂ ਤੇ ਰਾਜਸਥਾਨ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਵੀ ਇਸ ਪ੍ਰਦਰਸ਼ਨ ਦਾ ਸਮਰਥਨ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi-Noida flyway DND flyway shut due to farmers protest who came to gherav of pm house