ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਦਿੱਲੀ ’ਚ ਫਿਰ ਹੱਦ ਟੱਪਿਆ ਪ੍ਰਦੂਸ਼ਣ, ਕੇਜਰੀਵਾਲ ਬੇਫਿਕਰ’

1 / 2‘ਦਿੱਲੀ ’ਚ ਫਿਰ ਹੱਦ ਟੱਪਿਆ ਪ੍ਰਦੂਸ਼ਣ, ਕੇਜਰੀਵਾਲ ਬੇਫਿਕਰ’

2 / 2‘ਦਿੱਲੀ ’ਚ ਫਿਰ ਹੱਦ ਟੱਪਿਆ ਪ੍ਰਦੂਸ਼ਣ, ਕੇਜਰੀਵਾਲ ਬੇਫਿਕਰ’

PreviousNext

ਦਿੱਲੀ ਚ ਪ੍ਰਦੂਸ਼ਣ ਫਿਰ ਹੱਦ ਟੱਪ ਗਿਆ ਹੈ। ਦੀਵਾਲੀ ਮਗਰੋਂ ਹਾਲਾਤ ਹੋਰ ਖਰਾਬ ਹੋਣ ਦਾ ਖਦਸ਼ਾ ਹੈ। ਜਿਸ ਕਾਰਨ ਹਾਲੇ 15 ਦਿਨ ਹੋਰ ਦਿੱਲੀ ਵਾਸੀਆਂ ਨੂੰ ਜ਼ਹਿਰੀਲੀ ਹਵਾ ਨਾਲ ਜੱਦੋਜਹਿਦ ਕਰਨੀ ਪਵੇਗੀ। ਦੂਜੇ ਪਾਸੇ ਵੀਰਵਾਰ ਸ਼ਾਮ 4 ਵਜੇ ਦਿੱਲੀ ਦੀ ਹਵਾ ਦੀ ਮਿਆਰ 393 ਤੇ ਪੁੱਜ ਗਈ। ਇਹ ਮਿਆਰ ਗੰਭੀਰ ਮੰਨੀ ਜਾਣ ਵਾਲੇ ਪੱਧਰ ਤੋਂ ਸਿਰਫ 7 ਅੰਕ ਘੱਟ ਹੈ। ਇਸ ਦੌਰਾਨ ਐਨਸੀਆਰ ਦੇ ਹੋਰਨਾਂ ਸ਼ਹਿਰਾਂ ਚ ਵੀ ਪ੍ਰਦੂਸ਼ਣ ਦੇ ਪੱਧਰ ਚ ਵਾਧਾ ਦਰਜ ਕੀਤਾ ਗਿਆ ਹੈ।

 

 

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਵੀਰਵਾਰ ਸਵੇਰ 8 ਦਿੱਲੀ ਦਾ ਪ੍ਰਦੂਸ਼ਣ ਅੰਕੜਾਂ 391 ਦਰਜ ਕੀਤਾ। ਇਹੀ ਅੰਕੜਾ ਸ਼ਾਮ 4 ਵਜੇ 393 ਤੱਕ ਪੁੱਜ ਗਿਅ। ਦੂਜੇ ਪਾਸੇ, ਪੀਐਮ 10 ਦੀ ਮਾਤਰਾ 421 ਅਤੇ ਪੀਐਮ 2.5 ਦੀ ਮਾਤਰਾ 235 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਤੱਕ ਪੁੱਜ ਗਈ। ਦਿੱਲੀ ਦੇ ਮੱਧ ਚ ਪੈਣ ਵਾਲੇ ਇਲਾਕਿਆਂ ਦੀ ਤੁਲਨਾ ਚ ਸਰਹੱਦੀ ਇਲਾਕਿਆਂ ਚ ਪ੍ਰਦੂਸ਼ਣ ਚ ਵਾਧਾ ਦਰਜ ਕੀਤਾ ਗਿਆ। ਜਿਨਾਂ ਚ ਪ੍ਰਦੂਸ਼ਣ ਅੰਕੜਾਂ 400 ਦੇ ਪਾਰ ਰਿਹਾ।

 

ਕੇਂਦਰੀ ਮੰਤਰੀ ਵਿਜੇ ਗੋਇਲ ਨੇ ਵੀਰਵਾਰ ਨੂੰ ਵੱਧਦੇ ਪ੍ਰਦਸ਼ੂਣ ਖਿਲਾਫ ਜੰਤਰਮੰਤਰ ਤੇ ਰੋਹ ਪ੍ਰਦਰਸ਼ਨ ਕੀਤਾ ਅਤੇ ਦਿੱਲੀ ਸਰਕਾਰ ਨੂੰ ਕੈੜੈ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਦਿੱਲੀ ਵਾਲਿਆਂ ਨੂੰ ਸਾਹ ਲੈਣ ਦਾ ਅਧਿਕਾਰ (ਰਾਈਟ ਟੂ ਬ੍ਰੀਦ) ਚਾਹੀਦੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਬਸਿ਼ੰਦੇ ਨਹੀਂ ਹਨ ਇਸ ਲਈ ਉਨ੍ਹਾਂ ਨੂੰ ਦਿੱਲੀ ਦੀ ਫਿਕਰ ਅਤੇ ਦਿੱਲੀ ਨਾਲ ਕੋਈ ਪਿਆਰ ਨਹੀਂ ਹੈ।

 

ਮੌਜੂਦਾ ਜਾਣਕਾਰੀ ਮੁਤਾਬਕ ਦਿੱਲੀ ਦੇ ਬਵਾਨਾ ਚ ਹਵਾ ਸਭ ਤੋਂ ਜਿ਼ਆਦਾ ਜਹਿਰੀਲੀ ਦੱਸੀ ਗਈ ਹੈ।


ਨੋਟ : ਪੀਐਮ 2.5 ਜਦੋਂ 60 ਤੋਂ ਜਿ਼ਆਦਾ ਅਤੇ ਪੀਐਮ 10 ਜੇਕਰ 100 ਤੋਂ ਵੱਧ ਹੋਵੇ ਤਾਂ ਇਹ ਖਤਰਨਾਕ ਹੁੰਦਾ ਹੈ। ਇਸੇ ਤਰ੍ਹਾਂ ਹਵਾ ਦੀ ਮਿਆਰ ਅੰਕੜੇ (ਏਕਿਉਆਈ) ਜਦੋਂ ਜ਼ੀਰੋ ਤੋਂ 50 ਵਿਚਾਲੇ ਰਹਿੰਦਾ ਹੈ ਤਾਂ ਇਸ ਨੂੰ ਚੰਗਾ ਮੰਨਿਆ ਜਾਂਦਾ ਹੈ।

 

51 ਤੋਂ 100 ਵਿਚਾਲੇ ਠੀਕਠਾਕ ਜਦਕਿ 201 ਤੋਂ 300 ਵਿਚਾਲੇ ਖਰਾਬ ਜਦਕਿ 301 ਤੋਂ 400 ਵਿਚਾਲੇ ਬੇਹੱਦ ਖਰਾਬ ਮੰਨਿਆ ਜਾਂਦਾ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Peace Crosses limit pollution Kejriwal Relaxed