ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RO ਦੇ ਪਾਣੀ ਦੀ ਵਰਤੋਂ ਕਰਨ ਨੂੰ ਲੈ ਕੇ ਮੰਤਰੀ ਨੇ ਦਿੱਤਾ ਇਹ ਬਿਆਨ

RO ਦੇ ਪਾਣੀ ਦੀ ਵਰਤੋਂ ਕਰਨ ਨੂੰ ਲੈ ਕੇ ਮੰਤਰੀ ਨੇ ਦਿੱਤਾ ਇਹ ਬਿਆਨ

ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸੋਮਵਾਰ ਨੁੰ ਕਿਹਾ ਕਿ ਰਾਜਧਾਨੀ ਦਿੱਲੀ ਵਿਚ ਪੀਣ ਵਾਲੇ ਪਾਣੀ ਦੀ ਗੁਣਵਤਾ ਸਹੀ ਹੋਣ ਦੇ ਬਾਵਜੂਦ ਲੋਕਾਂ ਵਿਚ ਵਿਵਸਥਾ ਦੇ ਪ੍ਰਤੀ ਅਵਿਸ਼ਵਾਸ ਹੈ ਕਿ ਹਰ ਕੋਈ ਪਾਣੀ ਨੂੰ ਸਾਫ ਕਰਨ ਲਈ ਆਰ ਓ ਦੀ ਵਰਤੋਂ ਕਰ ਰਿਹਾ ਹੈ, ਜਿਸ ਨਾਲ ਕਈ ਗੁਣਾ ਪਾਣੀ ਬਰਬਾਦ ਹੋ ਰਿਹਾ ਹੈ।

 

ਸ਼ੇਖਾਵਤ ਨੇ ਸੋਮਵਾਰ ਨੂੰ ਰਾਜ ਸਭਾ ਵਿਚ ਪੂਰਕ ਪ੍ਰਸ਼ਨਾਂ ਦੇ ਜਵਾਬ ਵਿਚ ਕਿਹਾ ਕਿ ਰਾਜਧਾਨੀ ਵਿਚ ਕਈ ਥਾਵਾਂ ਉਤੇ ਪਾਣੀ ਦੀ ਗੁਣਵਤਾ ਦੀ ਜਾਂਚ ਕਰਵਾਈ ਗਈ ਹੈ ਅਤੇ ਇਸਦੇ ਮਾਨਦ ਯੂਰੋਪੀਅਨ ਸੰਘ ਵਿਚ ਪੀਣ ਵਾਲੇ ਸਵੱਛ ਪਾਣੀ ਦੇ ਮਾਨਕਾਂ ਤੋਂ ਵੀ ਵਧੀਆ ਪਾਏ ਗਏ, ਇਸਦੇ ਬਾਵਜੂਦ ਲੋਕ ਪਾਣੀ ਸਾਫ ਕਰਨ ਲਈ ਆਰਓ ਦੀ ਵਰਤੋਂ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਇਸ ਨਾਲ ਪਾਣੀ ਦੀ ਬਹੁਤ ਜ਼ਿਆਦਾ ਬਰਬਾਦੀ ਹੋ ਰਹੀ ਹੈ।

 

ਜਲ ਸ਼ਕਤੀ ਮੰਤਰੀ ਨੇ ਕਿਹਾ ਕਿ ਮੰਤਰਾਲੇ ਨੇ ਦਿੱਲੀ ਵਿਚ ਪਾਣੀ ਦੀ ਗੁਣਵਤਾ ਬਾਰੇ ਇਕ ਅਧਿਐਨ ਸ਼ੁਰੂ ਕਰਵਾਇਆ ਹੈ, ਜਿਸਦੀ ਰਿਪੋਰਟ ਦੇ ਆਧਾਰ ਉਤੇ ਲੋਕਾਂ ਨੂੰ ਆਰਓ ਦੀ ਵਰਤੋਂ ਦੇ ਪ੍ਰਤੀ ਉਤਸ਼ਾਹਨ ਕਰਨ ਦੇ ਕਦਮ ਚੁੱਕੇ ਜਾਣਗੇ।

 

ਜਨਤਾ ਦਲ ਯੂ ਦੀ ਕਹਕਸ਼ਾਂ ਪ੍ਰਵੀਣ ਨੇ ਪੁੱਛਿਆ ਸੀ ਕਿ ਕੀ ਸਰਕਾਰ ਸੰਸਦ ਮੈਂਬਰਾਂ ਨੂੰ ਘਰਾਂ ਵਿਚ ਸ਼ਾਫ ਸਵੱਛ ਪਾਣੀ ਸਪਲਾਈ ਕਰਕੇ ਉਥੇ ਲਗੇ ਆਰਓ ਨੂੰ ਹਟਾਉਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਆਰਓ ਕਾਰਨ ਕਈ ਗੁਣਾ ਜ਼ਿਆਦਾ ਪਾਣੀ ਬਰਬਾਦ ਹੋ ਰਿਹਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਸਰਕਾਰ ਨੂੰ ਇਸਦੀ ਸ਼ੁਰੂਆਤ ਸੰਸਦਾਂ ਦੀ ਰਿਹਾਇਸ਼ ਤੋਂ ਹੀ ਕਰਨੀ ਚਾਹੀਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi People using RO water due to unbelief says Jal Shakti Minister Gajendra Singh Shekhawat