ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਮੀਆ ਦਾ ਕੋਈ ਵਿਦਿਆਰਥੀ ਨਹੀਂ ਫੜਿਆ, ਸਿਰਫ਼ 10 ਅਪਰਾਧੀ ਗ੍ਰਿਫ਼ਤਾਰ ਕੀਤੇ: ਦਿੱਲੀ ਪੁਲਿਸ

ਜਾਮੀਆ ਦਾ ਕੋਈ ਵਿਦਿਆਰਥੀ ਨਹੀਂ ਫੜਿਆ, ਸਿਰਫ਼ 10 ਅਪਰਾਧੀ ਗ੍ਰਿਫ਼ਤਾਰ ਕੀਤੇ: ਦਿੱਲੀ ਪੁਲਿਸ

ਜਾਮੀਆ ਯੂਨੀਵਰਸਿਟੀ ਅਤੇ ਜਾਮੀਆ ਨਗਰ ’ਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਐਤਵਾਰ ਨੂੰ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਮੁਜ਼ਾਹਰਾਕਾਰੀਆਂ ਤੇ ਪੁਲਿਸ ਵਿਚਾਲੇ ਹੋਏ ਸੰਘਰਸ਼ ਮਾਮਲੇ ’ਚ 10 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ 15 ਦਸੰਬਰ ਨੂੰ ਘਟਨਾ ਦੇ ਸਿਲਸਿਲੇ ’ਚ ਜਿਹੜੇ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਸਾਰੇ ਹੀ ਅਪਰਾਧਕ ਪਿਛੋਕੜ ਵਾਲੇ ਹਨ। ANI ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਕੋਈ ਵੀ ਵਿਦਿਆਰਥੀ ਨਹੀਂ ਹੈ।

 

 

ਦਿੱਲੀ ਪੁਲਿਸ ਨੇ ਕੱਲ੍ਹ ਸੋਮਵਾਰ ਨੂੰ ਬਿਆਨ ਦਿੱਤਾ ਸੀ ਕਿ ਇਹ ਘਟਨਾ ਇੱਕ ਸੋਚੀ–ਸਮਝੀ ਰਣਨੀਤੀ ਤਹਿਤ ਕੀਤੀ ਗਈ ਸੀ। ਇਹ ਮਾਮਲਾ ਹੁਣ ਦੱਖਣ–ਪੂਰਬੀ ਦਿੱਲੀ ਦੀ ਜ਼ਿਲ੍ਹਾ ਪੁਲਿਸ ਤੋਂ ਲੈਕੇ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਹਵਾਲੇ ਕਰ ਦਿੱਤਾ ਗਿਆ ਹੈ।

 

 

ਦਿੱਲੀ ਪੁਲਿਸ ਦੇ ਬੁਲਾਰੇ DCP ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਐਤਵਾਰ ਨੂੰ ਜਾਮੀਆ ਨਗਰ ਤੇ ਨਿਊ ਫ਼ਰੈਂਡਜ਼ ਕਾਲੋਨੀ ਇਲਾਕੇ ’ਚ ਹੋਏ ਹੰਗਾਮੇ ਦੌਰਾਨ DCP ਸਮੇਤ ਕਈ ਪੁਲਿਸ ਅਧਿਕਾਰੀ ਜ਼ਖ਼ਮੀ ਹੋਏ ਸਨ। ਦੋ SHOs ਨੂੰ ਫ਼੍ਰੈਕਚਰ ਹੋ ਗਿਆ। ਇੱਕ ਪੁਲਿਸ ਕਰਮਚਾਰੀ ਹਾਲੇ ਤੱਕ ICU ’ਚ ਜ਼ਿੰਦਗੀ ਤੇ ਮੌਤ ਵਿਚਾਲੇ ਝੂਲ ਰਿਹਾ ਹੈ। ਡਾਕਟਰ ਉਸ ਦੀ ਜ਼ਿੰਦਗੀ ਬਚਾਉਣ ’ਚ ਲੱਗੇ ਹੋਏ ਹਨ।

 

 

ਪੁਲਿਸ ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਘਟਨਾ ’ਚ ਚਾਰ ਬੱਸਾਂ ਨੂੰ ਭੀੜ ਨੇ ਅੱਗ ਲਾ ਦਿੱਤੀ ਸੀ। ਇਸ ਤੋਂ ਇਲਾਵਾ 100 ਦੇ ਲਗਭਗ ਵਾਹਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਗਿਆ। ਇਨ੍ਹਾਂ ਵਾਹਨਾਂ ’ਚ ਸਥਾਨਕ ਨਿਵਾਸੀਆਂ ਦੇ ਵਾਹਨ ਸਮੇਤ ਦਿੱਲੀ ਪੁਲਿਸ ਦੇ ਵੀ ਕਈ ਵਾਹਨ ਸ਼ਾਮਲ ਸਨ।

 

 

ਅੱਗ ਲਾਉਣ ਤੇ ਪਥਰਾਅ ਕਾਰਨ ਕਿੰਨਾ ਆਰਥਿਕ ਨੁਕਸਾਨ ਹੋਇਆ ਹੈ, ਉਸ ਦਾ ਫ਼ਿਲਹਾਲ ਕੋਈ ਅਨੁਮਾਨ ਨਹੀਂ ਲਾਇਆ ਜਾ ਸਕਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੁਲਿਸ ਦੇ ਬੁਲਾਰੇ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਝਗਡੇ ਦੀ ਪਹਿਲ ਦਿੱਲੀ ਪੁਲਿਸ ਨੇ ਕੀਤੀ ਸੀ। ਉਨਾਂ ਕਿਹਾ ਕਿ ਅਸਲ ਵਿੱਚ ਕੁਝ ਲੋਕ ਵਾਹਨਾਂ ਨੂੰ ਅੱਗ ਲਾ ਰਹੇ ਸਨ ਤੇ ਨਿਰਦੋਸ਼ ਲੋਕਾਂ ਉੱਤੇ ਪਥਰਾਅ ਕਰ ਰਹੇ ਸਨ। ਸਾਰੇ ਸ਼ੱਕੀ ਮੌਕੇ ਤੋਂ ਨੱਸ ਗਏ ਸਨ। ਦਿੱਲੀ ਪੁਲਿਸ ਦੀਆਂ ਟੀਮਾਂ ਨੇ ਬਾਅਦ ’ਚ ਉਨ੍ਹਾਂ ਨੂੰ ਰਾਤ ਭਰ ਛਾਪੇ ਮਾਰ ਕੇ ਫੜਿਆ।

 

 

ਪਥਰਾਅ ਕਾਰਨ ਕੁੱਲ 39 ਜਣੇ ਜ਼ਖ਼ਮੀ ਹੋਏ ਸਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Police Claims No student of Jamia held only 10 persons with criminal background arrested