ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਜਨਪੁਰਾ ਕਤਲ ਕਾਂਡ: ਮੁਲਜ਼ਮ ਨੇ ਪੈਸੇ ਲਈ ਕੀਤਾ ਪੂਰੇ ਪਰਿਵਾਰ ਦਾ ਕਤਲ 

ਉੱਤਰ ਪੂਰਬੀ ਦਿੱਲੀ ਦੇ ਭਜਨਪੁਰਾ ਇਲਾਕੇ ਵਿੱਚ ਇਕੋ ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ ਦੇ ਮਾਮਲੇ ਨੂੰ ਸੁਲਝਾਉਂਦਿਆਂ, ਦਿੱਲੀ ਪੁਲਿਸ ਨੇ ਇਕ 28 ਸਾਲਾ ਦੋਸ਼ੀ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ।


 

ਉੱਤਰ ਪੂਰਬੀ ਦਿੱਲੀ ਦੇ ਭਜਨਪੁਰਾ ਇਲਾਕੇ ਵਿੱਚ ਬੁੱਧਵਾਰ (12 ਫਰਵਰੀ) ਨੂੰ ਇਕੋ ਪਰਿਵਾਰ ਦੇ ਪੰਜ ਮੈਂਬਰ ਆਪਣੇ ਘਰ ਵਿੱਚ ਸ਼ੱਕੀ ਹਾਲਤ ਵਿੱਚ ਮ੍ਰਿਤਕ ਪਾਏ ਗਏ ਸਨ। ਮ੍ਰਿਤਕਾਂ ਦੀ ਪਛਾਣ ਈ-ਰਿਕਸ਼ਾ ਚਾਲਕ ਸ਼ੰਭੂ ਚੌਧਰੀ (43) ਉਨ੍ਹਾਂ ਦੀ ਪਤਨੀ ਸੁਨੀਤਾ (37) ਪੁੱਤਰਾਂ ਸ਼ਿਵਮ (17), ਸਚਿਨ (14) ਅਤੇ ਧੀ ਕੋਮਲ (12) ਵਜੋਂ ਹੋਈ ਹੈ।

 

ਪੂਰਬੀ ਰੇਂਜ ਦੇ ਜੁਆਇੰਟ ਕਮਿਸ਼ਨਰ ਪੁਲਿਸ ਆਲੋਕ ਕੁਮਾਰ ਨੇ ਵੀਰਵਾਰ (13 ਫਰਵਰੀ) ਨੂੰ ਕਿਹਾ ਕਿ 28 ਸਾਲਾ ਦੋਸ਼ੀ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਉਸ ਦਾ ਪੈਸਿਆਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਤੋਂ ਬਾਅਦ ਉਸ ਨੇ ਔਰਤ ਅਤੇ ਬੱਚਿਆਂ ਨੂੰ ਲੋਹੇ ਦੀ ਰਾਡ ਨਾਲ ਮਾਰ ਦਿੱਤਾ। ਫਿਰ ਉਸ ਨੇ ਔਰਤ ਦੇ ਪਤੀ ਨੂੰ ਵੀ ਮਾਰ ਦਿੱਤਾ। ਅਗਲੇਰੀ ਜਾਂਚ ਜਾਰੀ ਹੈ।

 

 

 

ਦਰਅਸਲ, ਪੁਲਿਸ ਨੂੰ ਗੁਆਂਢੀ ਨੇ 12 ਫਰਵਰੀ ਦੀ ਸਵੇਰ ਨੂੰ ਕਰੀਬ 11:16 ਵਜੇ ਘਰ ਤੋਂ ਬਦਬੂ ਆਉਣ ਦੀ ਸ਼ਿਕਾਇਤ ਕੀਤੀ ਸੀ। ਜਦੋਂ ਪੁਲਿਸ ਨੇ ਘਰ ਦਾ ਦਰਵਾਜ਼ਾ ਤੋੜਿਆ ਅਤੇ ਅੰਦਰ ਦਾਖ਼ਲ ਹੋਈ ਤਾਂ ਪੰਜ ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਸ਼ੰਭੂ ਚੌਧਰੀ ਪਿਛਲੇ ਪੰਜ ਮਹੀਨਿਆਂ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਉਹ ਬਿਹਾਰ ਦੇ ਸੁਪੌਲ ਜ਼ਿਲ੍ਹੇ ਦਾ ਵਸਨੀਕ ਸੀ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Police Crack Bhajanpura murder mystery one Arrest