ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਜੇ ਐਨ ਯੂ ਦੇ ਸਾਬਕਾ ਵਿਦਿਆਰਥੀ ਸ਼ਰਜੀਲ ਇਮਾਮ ਵਿਰੁੱਧ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਭੜਕਾਊ ਅਤੇ ਵਿਵਾਦਪੂਰਨ ਬਿਆਨ ਦੇਣ ਲਈ ਦਿੱਲੀ ਦੇ ਸ਼ਾਹੀਨ ਬਾਗ਼ ਵਿੱਚ ਕੇਸ ਦਰਜ ਕੀਤਾ ਹੈ। ਦੰਗਾ ਭੜਕਾਉਣ ਦੇ ਇਰਾਦੇ ਨਾਲ ਭਾਸ਼ਣ ਦੇ ਵਿਰੁੱਧ ਦਿੱਲੀ ਪੁਲਿਸ ਨੇ ਐਫ਼ਆਈਆਰ ਦਰਜ ਕੀਤੀ ਹੈ।
ਇਸ ਦੌਰਾਨ ਅਲੀਗੜ੍ਹ ਤੋਂ ਯੂਪੀ ਪੁਲਿਸ ਦੀਆਂ ਦੋ ਟੀਮਾਂ ਸ਼ਰਜੀਲ ਨੂੰ ਫੜਨ ਲਈ ਦਿੱਲੀ ਰਵਾਨਾ ਹੋ ਗਈਆਂ ਹਨ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਸ਼ਰਜੀਲ ਵਿਰੁਧ ਅਸਾਮ ਅਤੇ ਅਲੀਗੜ੍ਹ ਵਿੱਚ ਕੇਸ ਦਰਜ ਕੀਤੇ ਗਏ ਸਨ।
ਇਸ ਤੋਂ ਪਹਿਲਾਂ ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਅਲੀਗੜ੍ਹ ਦੇ ਐਸਐਸਪੀ ਆਕਾਸ਼ ਕੁਲਹਰੀ ਨੇ ਦੱਸਿਆ ਕਿ ਸ਼ਰਜੀਲ ਇਮਾਮ ਨੂੰ ਫੜਨ ਲਈ ਦੋ ਟੀਮਾਂ ਦਿੱਲੀ ਭੇਜੀਆਂ ਗਈਆਂ ਹਨ। ਉਨ੍ਹਾਂ ਕਿਹਾ ਸੀ ਕਿ ਅਸੀਂ ਦਿੱਲੀ ਪੁਲਿਸ ਅਤੇ ਬਿਹਾਰ ਪੁਲਿਸ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਦੱਸ ਦਈਏ ਕਿ ਸ਼ਨਿੱਚਰਵਾਰ ਨੂੰ ਅਲੀਗੜ੍ਹ ਵਿੱਚ ਸ਼ਰਜੀਲ ਇਮਾਮ ਵਿਰੁਧ ਦੇਸ਼ਧ੍ਰੋਹ ਦਾ ਕੇਸ ਦਾਇਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਅਲੀਗੜ੍ਹ ਤੋਂ ਦੋ ਟੀਮਾਂ ਸ਼ਰਜੀਲ ਨੂੰ ਫੜਨ ਲਈ ਦਿੱਲੀ ਭੇਜੀਆਂ ਗਈਆਂ ਹਨ।
Delhi Police: Crime Branch of the Delhi Police have registered an FIR under section 153 (Wantonly giving provocation with intent to cause riot) of the Indian Penal Code against former JNU student Sharjeel Imam (file pic). pic.twitter.com/oEHAFJI5ph
— ANI (@ANI) January 26, 2020
ਜੇਐਨਯੂ ਵਿੱਚ ਇੰਡੀਅਨ ਮਾਡਰਨ ਲੈਂਗਵੇਜ ਦਾ ਵਿਦਿਆਰਥੀ ਸ਼ਾਰਜੀਲ ਇਮਾਮ ਉਹ ਵਿਦਿਆਰਥੀ ਹੈ ਜੋ ਸ਼ਾਹੀਨਬਾਗ਼ ਵਿੱਚ ਹੋਏ ਇੱਕ ਇਕੱਠ ਵਿੱਚ ਦੇਸ਼ ਬਾਰੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦਾ ਹੈ। ਇਸ ਨੇ ਆਪਣੀਆਂ ਫੇਸਬੁੱਕ ਪੋਸਟਾਂ ਵਿੱਚ ਕਈ ਇਤਰਾਜ਼ਯੋਗ ਅਤੇ ਭੜਕਾਊ ਪੋਸਟਾਂ ਵੀ ਲਿਖੀਆਂ ਹਨ।
ਆਪਣੀ ਇੱਕ ਪੋਸਟ ਵਿੱਚ ਸ਼ਰਜੀਲ ਨੇ ਲਿਖਿਆ ਹੈ ਕਿ, ਸ਼ਾਹੀਨਬਾਗ਼ ਦਾ ਮਾਡਲ ਚੱਕਾ ਜਾਮ ਦਾ ਹੈ, ਬਾਕੀ ਸਬ ਸੈਕੰਡਰੀ ਹੈ। ਚੱਕਾ ਜਾਮ ਅਤੇ ਧਰਨੇ ਵਿੱਚ ਅੰਤਰ ਨੂੰ ਵਿਚਾਰੋ, ਹਰ ਸ਼ਹਿਰ ਵਿੱਚ ਧਰਨਾ ਲਗਾਓ, ਉਸ ਵਿੱਚ ਲੋਕਾਂ ਨੂੰ ਚੱਕਾ ਜਾਮ ਬਾਰੇ ਦੱਸੋ ਅਤੇ ਫਿਰ ਤਿਆਰੀ ਕਰਕੇ ਰਾਜਮਾਰਗਾਂ 'ਤੇ ਬੈਠੋ। ਇਕ ਹੋਰ ਫੇਸਬੁੱਕ ਉਪਭੋਗਤਾ ਨੇ ਸ਼ਾਹੀਨ ਨੂੰ ਟੈਗ ਕਰਕੇ ਲਿਖਿਆ ਕਿ ਸ਼ਾਹੀਨ ਬਾਗ਼ ਸਣੇ ਹੋਰ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਕਰਨ ਵਿੱਚ ਸ਼ਰਜੀਲ ਦੀ ਭੂਮਿਕਾ ਹੈ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਰਜੀਲ ਇਮਾਮ ਦਾ ਵਿਵਾਦਤ ਵੀਡੀਓ ਵਾਇਰਲ ਹੋਣ ਤੋਂ ਬਾਅਦ, ਇੱਕ ਹਿੰਦੂ ਸੰਗਠਨ ਦੇ ਵਰਕਰ ਨੇ ਅਮਰ ਕਾਲੋਨੀ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ। ਆਪਣੀ ਸ਼ਿਕਾਇਤ ਵਿੱਚ ਉਸ ਨੇ ਸ਼ਰਜੀਲ ਇਮਾਮ ਵਿਰੁੱਧ ਦੇਸ਼ ਧ੍ਰੋਹ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਇਸ ਤੋਂ ਇਲਾਵਾ ਐਡਵੋਕੇਟ ਵਿਵੇਕ ਗਰਗ ਨੇ ਸ਼ਰਜੀਲ ਇਮਾਮ ਖ਼ਿਲਾਫ਼ ਦਿੱਲੀ ਪੁਲਿਸ ਹੈੱਡਕੁਆਰਟਰ ਅਤੇ ਕ੍ਰਾਈਮ ਬ੍ਰਾਂਚ ਨੂੰ ਸ਼ਿਕਾਇਤ ਦਿੱਤੀ ਹੈ। ਦੋਵੇਂ ਸ਼ਿਕਾਇਤਾਂ ਵਿੱਚ ਸ਼ਰਜੀਲ ਇਮਾਮ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ ਹੈ। ਦੱਸਣਯੋਗ ਹੈ ਕਿ ਸ਼ਰਜੀਲ ਇਮਾਮ ਦੀ ਵੀਡੀਓ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।