ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਪੁਲਿਸ ਨੇ ਕੋਰੋਨਾ ਦੀ ਤਾਕਤ ਨਾਲ ਖ਼ਤਮ ਕਰਵਾਇਆ ਸ਼ਾਹੀਨ ਬਾਗ਼ ਧਰਨਾ, ਤੰਬੂ ਉਖਾੜੇ

ਦਿੱਲੀ ਪੁਲਿਸ ਨੇ ਕੋਰੋਨਾ ਦੀ ਤਾਕਤ ਨਾਲ ਖ਼ਤਮ ਕਰਵਾਇਆ ਸ਼ਾਹੀਨ ਬਾਗ਼ ਧਰਨਾ, ਤੰਬੂ ਉਖਾੜੇ

ਪਿਛਲੇ 101 ਦਿਨਾਂ ਤੋਂ ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (NRC) ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ਼ ਇਲਾਕੇ ’ਚ ਚੱਲ ਰਿਹਾ ਧਰਨਾ ਤੇ ਰੋਸ ਮੁਜ਼ਾਹਰਾ ਅੱਜ ਸੁਰੱਖਿਆ ਬਲਾਂ ਵੱਲੋਂ ਖ਼ਤਮ ਕਰਵਾ ਦਿੱਤਾ ਗਿਆ ਹੈ। ਜੇ ਇਹ ਆਖ ਲਿਆ ਜਾਵੇ ਕਿ ਸੁਰੱਖਿਆ ਬਲ ਤਾਂ ਪਿਛਲੇ 101 ਦਿਨਾਂ ਤੋਂ ਹੀ ਉੱਥੇ ਮੌਜੂਦ ਸਨ, ਤਦ ਤਾਂ ਉਹ ਇਹ ਧਰਨਾ ਖ਼ਤਮ ਨਹੀਂ ਕਰਵਾ ਸਕੇ। ਦਰਅਸਲ, ਇਹ ਧਰਨਾ ਤੇ ਰੋਸ ਮੁਜ਼ਾਹਰਾ ਹੁਣ ਦਿੱਲੀ ਪੁਲਿਸ ਕੋਰੋਨਾ ਵਾਇਰਸ ਦੀ ਤਾਕਤ ਨਾਲ ਖ਼ਤਮ ਕਰਵਾਇਆ ਹੈ।

 

 

ਪਿਛਲੇ ਸਾਲ 15 ਦਸੰਬਰ ਤੋਂ ਸ਼ਾਹੀਨ ਬਾਗ਼ ’ਚ ਚੱਲ ਰਹੇ ਦਬੰਗ ਦਾਦੀਆਂ ਦੇ ਰੋਸ ਮੁਜ਼ਾਹਰੇ ਵਾਲੀ ਥਾਂ ਨੂੰ ਅੱਜ ਪੁਲਿਸ ਨੇ ਸਿਰਫ਼ ਇੰਕ ਘੰਟੇ ’ਚ ਹੀ ਖਾਲੀ ਕਰਵਾ ਲਿਆ। ਪੁਲਿਸ ਨੇ ਉੱਥੇ ਲੱਗੇ ਸਾਰੇ ਤੰਬੂ ਉਖਾੜ ਸੁੱਟੇ।

 

 

ਇੰਝ ਅੱਜ ਨੌਇਡਾ–ਕਾਲਿੰਦੀ ਕੁੰਜ ਸੜਕ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ। ਦਿੱਲੀ ਪੁਲਿਸ ਨੇ ਕੋਰੋਨਾ ਵਾਇਰਸ ਤੇ ਧਾਰਾ–144 ਦੀ ਦਲੀਲ ਦਿੰਦਿਆਂ ਇੰਕ ਘੰਟੇ ਅੰਦਰ ਇਹ ਕਾਰਵਾਈ ਮੁਕੰਮਲ ਕਰ ਲਈ। ਇਸ ਦੌਰਾਨ ਪੁਲਿਸ ਨੇ 6 ਧਰਨਾਕਾਰੀ ਔਰਤਾਂ ਤੇ 3 ਮਰਦਾਂ ਨੂੰ ਹਿਰਾਸਤ ’ਚ ਲੈ ਲਿਆ ਹੈ।

 

 

ਇਹ ਖ਼ਬਰ ਲਿਖੇ ਜਾਣ ਤੱਕ ਵੀ ਪੁਲਿਸ ਬਲ ਵੱਡੀ ਗਿਣਤੀ ’ਚ ਸ਼ਾਹੀਨ ਬਾਗ਼ ਇਲਾਕੇ ’ਚ ਮੌਜੂਦ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਸ਼ਾਂਤੀਪੂਰਨ ਤਰੀਕੇ ਨਾਲ ਧਰਨੇ ਤੇ ਰੋਸ ਮੁਜ਼ਾਹਰੇ ਵਾਲੀ ਥਾਂ ਖਾਲੀ ਕਰਵਾਉਣੀ ਚਾਹੁੰਦੇ ਸਾਂ।

 

 

ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਉਹ ਖੁਦ ਪਿੱਛੇ ਹਟ ਗਏ ਹਨ ਪਰ ਪੁਲਿਸ ਨੇ ਧਰਨਾ–ਸਥਾਨ ’ਤੇ ਬਣੇ ਭਾਰਤ–ਮਾਤਾ ਦੇ ਨਕਸ਼ੇ ਤੇ ਇੰਡੀਆ ਗੇਟ ਨੂੰ ਕਿਉਂ ਹਟਾਇਆ। ਲੋਕਾਂ ਨੇ ਪੁਲਿਸ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਪਰ ਹੁਣ ਮਾਹੌਲ ਤਣਾਅਪੂਰਨ ਨਹੀਂ ਹੈ।

 

 

ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਕਈ ਸ਼ਹਿਰ ਲਾੱਕਡਾਉਨ ’ਚ ਹਨ। ਦਿੱਲੀ ਵੀ ਲਾੱਕਡਾਊਨ ਕੀਤਾ ਗਿਆ ਹੈ। ਅਸੀਂ ਸ਼ਾਹੀਨ ਬਾਗ਼ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਦਰਸ਼ਨ ਤੋਂ ਲਾਂਭੇ ਹੋ ਜਾਣ, ਤਾਂ ਜੋ ਲੋਕ ਕੋਰੋਨਾ ਵਾਇਰਸ ਤੋਂ ਬਚੇ ਰਹਿ ਸਕਣ।

 

 

ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਪੂਰੀ ਦੁਨੀਆ ’ਚ ਤੇਜ਼ੀ ਨਾਲ ਪੇਰ ਪਸਾਰਦਾ ਜਾ ਰਿਹਾ ਹੈ। ਅਸੀਂ ਸਭ ਨੇ ਮਿਲ ਕੇ ਉਸ ਨੂੰ ਰੋਕਣਾ ਹੈ। ਇਸੇ ਲਈ ਅਸੀਂ ਸ਼ਾਂਤੀਪੂਰਨ ਤਰੀਕੇ ਨਾਲ ਧਰਨੇ ਵਾਲੀ ਥਾਂ ਖਾਲੀ ਕਰਵਾ ਰਹੇ ਹਾਂ। ਅਸੀਂ ਨੌਇਡਾ–ਕਾਲਿੰਦੀ ਕੁੰਜ ਸੜਕ ਵੀ ਖਾਲੀ ਕਰਵਾਉਣੀ ਹੈ ਕਿ ਤਾਂ ਜੋ ਐਂਬੂਲੈਂਸ ਸਮੇਤ ਕਈ ਜ਼ਰੂਰੀ ਸਮਾਨ ਵਾਲੇ ਵਾਹਨਾਂ ਦੀ ਆਵਾਜਾਈ ਚਾਲੂ ਹੋ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Police gets stopped Shaheen Bagh Protest with the power of Corona Tents removed