ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਮੀਆ ਹਿੰਸਾ ਬਾਰੇ ਦਿੱਲੀ ਪੁਲਿਸ ਨੂੰ ਮਿਲੇ ਸਨ ਕਈ ਅਲਰਟ ਪਰ ਕੀਤੇ ਅੱਖੋਂ ਪ੍ਰੋਖੇ

ਜਾਮੀਆ ਹਿੰਸਾ ਬਾਰੇ ਦਿੱਲੀ ਪੁਲਿਸ ਨੂੰ ਮਿਲੇ ਸਨ ਕਈ ਅਲਰਟ ਪਰ ਕੀਤੇ ਅੱਖੋਂ ਪ੍ਰੋਖੇ

ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਇਲਾਕੇ ’ਚ ਹੋਈ ਹਿੰਸਾ ਨੂੰ ਲੈ ਕੇ ਪੁਲਿਸ ਦੇ ਕੰਮਕਾਜ ਦੇ ਤਰੀਕੇ ਨੂੰ ਲੈ ਕੇ ਕਈ ਵੱਡੇ ਸੁਆਲ ਉੱਠ ਖਲੋਤੇ ਹਨ। ਦਿੱਲੀ ਪੁਲਿਸ ਦੀ ਸਪੈਸ਼ਲ ਬ੍ਰਾਂਚ ਨੇ ਬੀਤੀ 15 ਦਸੰਬਰ ਨੂੰ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਜਾਮੀਆ ਮਿਲੀਆ ਯੂਨੀਵਰਸਿਟੀ ਲਾਗੇ ਮਥੁਰਾ ਰੋਡ ਉੱਤੇ ਹੋਏ ਹਿੰਸਕ ਪ੍ਰਦਰਸ਼ਨ ਤੋਂ ਪਹਿਲਾਂ ਸਥਾਨਕ ਪੁਲਿਸ ਨੂੰ ਕਈ ਅਲਰਟ ਭੇਜੇ ਸਨ ਪਰ ਦਿੱਲੀ ਪੁਲਿਸ ਦੀ ਸਪੈਸ਼ਲ ਬ੍ਰਾਂਚ ਦੇ ਉਨ੍ਹਾਂ ਅਲਰਟਸ ਨੂੰ ਅੱਖੋਂ ਪ੍ਰੋਖੇ ਕਰ ਦਿੱਤਾ ਗਿਆ। ਇਹ ਜਾਣਕਾਰੀ ‘ਹਿੰਦੁਸਤਾਨ ਟਾਈਮਜ਼’ ਨੂੰ ਸੂਤਰਾਂ ਦੇ ਹਵਾਲੇ ਨਾਲ ਮਿਲੀ ਹੈ।

 

 

ਦਿੱਲੀ ਪੁਲਿਸ ਦੀ ਵਿਸ਼ੇਸ਼ ਸ਼ਾਖਾ ਨੇ 15 ਦਸੰਬਰ ਦੀ ਸਵੇਰ ਨੂੰ ਹੀ ਸੰਭਾਵੀ ਹਿੰਸਕ ਪ੍ਰਦਰਸ਼ਨ ਕਰ ਸਕਣ ਵਾਲੇ ਪ੍ਰਦਰਸ਼ਨਕਾਰੀਆਂ ਦੀ ਯੋਜਨਾ ਬਾਰੇ ਸਥਾਨਕ ਇਲਾਕੇ ਦੀ ਪੁਲਿਸ ਨੂੰ ਇੱਕ ਨਹੀਂ, ਸਗੋਂ ਛੇ ਅਲਰਟ ਭੇਜੇ ਸਨ ਪਰ ਵਾਰ–ਵਾਰ ਚੇਤਾਵਨੀ ਨੂੰ ਅੱਖੋਂ ਪ੍ਰੋਖੇ ਕਰ ਦਿੱਤਾ ਗਿਆ। ਇੱਕ ਸੀਨੀਅਰ ਅਧਿਕਾਰੀ ਨੇ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ਉੱਤੇ ਦੱਸਿਆ ਕਿ ਦੱਖਣ–ਪੂਰਬੀ ਪੁਲਿਸ ਜ਼ਿਲ੍ਹੇ ਅਧੀਨ ਆਉਣ ਵਾਲੇ ਸਥਾਨਕ ਅਧਿਕਾਰੀਆਂ ਨੇ ਜੇ ਅਲਰਟ ਉੱਤੇ ਕੰਮ ਕੀਤਾ ਹੁੰਦਾ, ਤਾਂ ਹਾਲਾਤ ਨੂੰ ਹੱਥੋਂ ਨਿੱਕਲਣ ਤੋਂ ਰੋਕਿਆ ਜਾ ਸਕਦਾ ਸੀ।

 

 

ਅਲਰਟਸ ਨੂੰ ਅੱਖੋਂ ਪ੍ਰੋਖੇ ਕੀਤੇ ਜਾਣ ਦਾ ਨਤੀਜਾ ਇਹ ਨਿੱਕਲਿਆ ਕਿ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨਾਂ ਵਿੱਚ 100 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ ਤੇ 100 ਤੋਂ ਵੱਧ ਵਾਹਨ ਨਸ਼ਟ ਹੋ ਗਏ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਜਾਮੀਆ ਯੂਨੀਵਰਸਿਟੀ ਕੈ਼ਂਪਸ ਵਿੱਚ ਦਾਖ਼ਲ ਹੋ ਕੇ ਵਿਦਿਆਰਥੀਆਂ ਸਮੇਤ ਕਈ ਲੋਕਾਂ ਨੂੰ ਹਿਰਾਸਤ ’ਚ ਲੈ ਲਿਆ।

 

 

ਦਿੱਲੀ ਪੁਲਿਸ ਉੱਤੇ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਵਿਰੁੱਧ ਲੋੜ ਤੋਂ ਵੱਧ ਤਾਕਤ ਦੀ ਵਰਤੋਂ ਕਰਨ ਦਾ ਦੋਸ਼ ਲਾਇਆ ਗਿਆ।

 

 

ਪੁਲਿਸ ਦੀ ਅੰਦਰੂਨੀ ਚਿੱਠੀਹ–ਪੱਤਰੀ ਤੋਂ ਪਤਾ ਲੱਗਦਾ ਹੈ ਕਿ ਹਿੰਸਾ ਦੇ ਦਿਨ ਪਹਿਲਾ ਅਲਰਟ ਸਵੇਰੇ 9:41 ਵਜੇ ਜ਼ਿਲ੍ਹਾ ਪੁਲਿਸ ਨੂੰ ਭੇਜਿਆ ਗਿਆ ਸੀ। ਅਲਰਟ ਹਿੰਦੀ ਭਾਸ਼ਾ ਵਿੱਚ ਲਿਖਿਆ ਗਿਆ ਸੀ – ਆਸ ਕੀਤੀ ਜਾ ਰਹੀ ਹੈ ਕਿ ਪ੍ਰਦਰਸ਼ਨਕਾਰੀਆਂ ਦਾ ਸਮੂਹ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਗੇਟ ਨੰਬਰ 7 ਦੇ ਬਾਹਰ ਇਕੱਠਾ ਹੋ ਸਕਦਾ ਹੈ… ਵਾਜਬ ਤਾਇਨਾਤੀ ਹੋਣੀ ਚਾਹੀਦੀ ਹੈ।

 

 

ਇੰਝ ਇੱਕ ਬਾਅਦ ਇੱਕ ਕਰ ਕੇ ਪੰਜ ਹੋਰ ਅਲਰਟ ਭੇਜੇ ਗਏ ਸਨ ਪਰ ਕਿਸੇ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Police got alerts about Jamia Violence but ignored