ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਾਪੁਲਰ ਫਰੰਟ ਆਫ਼ ਇੰਡੀਆ (ਪੀਐਫਆਈ) ਦੇ ਪ੍ਰਧਾਨ ਪਰਵੇਜ਼ ਅਤੇ ਸਕੱਤਰ ਇਲਯਾਸ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ 'ਤੇ ਕਥਿਤ ਤੌਰ 'ਤੇ ਸ਼ਾਹੀਨ ਬਾਗ 'ਚ ਲੋਕਾਂ ਨੂੰ ਫੰਡ ਮੁਹੱਈਆ ਕਰਵਾਉਣ ਦਾ ਦੋਸ਼ ਹੈ। ਇਸ ਤੋਂ ਪਹਿਲਾਂ ਸਪੈਸ਼ਲ ਸੈੱਲ ਨੇ ਪੀਐਫਆਈ ਨਾਲ ਜੁੜੇ ਇੱਕ ਵਿਅਕਤੀ ਨੂੰ ਸੀਏਏ ਅਤੇ ਐਨਆਰਸੀ ਵਿਰੁੱਧ ਪੋਸਟਰ ਵੰਡਣ ਅਤੇ ਲੋਕਾਂ ਨੂੰ ਭੜਕਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਦੇ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਦਾਨਿਸ਼ ਪੀਐਫਆਈ ਦੀ ਵਿੰਗ ' ਕਾਊਂਟਰ ਇੰਟੈਲੀਜੈਂਸ' ਦਾ ਮੁਖੀ ਹੈ ਅਤੇ ਜਾਮੀਆ 'ਚ ਸੀਏਏ ਵਿਰੁੱਧ ਪ੍ਰਦਰਸ਼ਨਾਂ ਦੇ ਤਾਲਮੇਲ 'ਚ ਸ਼ਾਮਲ ਸੀ।
ਦਾਨਿਸ਼ ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ਦਾ ਵਸਨੀਕ ਹੈ। ਦੱਸਿਆ ਜਾ ਰਿਹਾ ਹੈ ਕਿ ਦਾਨਿਸ਼ ਦੇ ਖੁਲਾਸਿਆਂ ਤੋਂ ਬਾਅਦ ਪੁਲਿਸ ਨੇ ਪਰਵੇਜ਼ ਅਤੇ ਇਲਯਾਸ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਉਸ ਦੇ ਪਰਿਵਾਰ ਨੇ ਪੁਲਿਸ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਇਨਕਾਰ ਕੀਤਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਸੰਸਥਾ ਦਾ ਵਾਲੰਟੀਅਰ ਹੈ ਅਤੇ ਸਮਾਜਿਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦਾ ਹੈ। ਇੱਥੇ ਵੀ ਉਹ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ ਗਿਆ ਸੀ।
Delhi Police Special Cell has arrested Popular Front of India (PFI) President Parvez and Secretary Illiyas, in connection with alleged PFI-Shaheen Bagh link pic.twitter.com/aXhpBxHIq8
— ANI (@ANI) March 12, 2020
ਪੁਲਿਸ ਜਾਂਚ ਕਰ ਰਹੀ ਹੈ ਕਿ ਸੀਏਏ ਵਿਰੁੱਧ ਚੱਲ ਰਹੇ ਰੋਸ ਪ੍ਰਦਰਸ਼ਨ 'ਚ ਦਾਨਿਸ਼ ਅਤੇ ਉਸ ਨਾਲ ਜੁੜੇ ਨੈੱਟਵਰਕ ਦੇ ਲੋਕ ਕਿਵੇਂ ਕੰਮ ਕਰ ਰਹੇ ਹਨ। ਕਿਸ ਤਰੀਕੇ ਨਾਲ ਉਨ੍ਹਾਂ ਨੂੰ ਫੰਡ ਦਿੱਤੇ ਗਏ? ਇਹ ਪੈਸਾ ਕਿਸ ਤਰੀਕੇ ਨਾਲ ਦਿੱਲੀ 'ਚ ਚੱਲ ਰਹੇ ਸੀਏਏ ਪ੍ਰਦਰਸ਼ਨ ਲਈ ਵਰਤਿਆ ਜਾ ਰਿਹਾ ਸੀ? ਇਸ ਦੇ ਲਈ ਪੁਲਿਸ ਕਈ ਸ਼ੱਕੀ ਲੋਕਾਂ ਦੇ ਫ਼ੋਨ ਅਤੇ ਬੈਂਕ ਖਾਤਿਆਂ ਦੀ ਭਾਲ ਕਰ ਰਹੀ ਹੈ ਤਾਂ ਜੋ ਫੰਡਾਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਸਕੇ।
ਸੀਏਏ ਕਨੈਕਸ਼ਨ ਦੇ ਸਬੰਧ 'ਚ ਦਾਨਿਸ਼ ਸਮੇਤ ਇਹ ਤੀਜੀ ਗ੍ਰਿਫਤਾਰੀ ਹੈ। ਇਸ ਤੋਂ ਪਹਿਲਾਂ ਜਾਮੀਆ ਨਗਰ ਤੋਂ ਕਥਿਤ ਤੌਰ 'ਤੇ ਆਈਐਸਆਈਐਸ ਨਾਲ ਜੁੜੇ ਇੱਕ ਕਸ਼ਮੀਰੀ ਜੋੜੇ ਨੂੰ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਸੀ। ਦੋਵਾਂ 'ਤੇ ਸੀਏਏ ਦੇ ਵਿਰੋਧ 'ਚ ਬੈਠੇ ਲੋਕਾਂ ਨੂੰ ਭੜਕਾਉਣ ਅਤੇ ਹਿੰਸਾ ਕਰਵਾਉਣ ਦਾ ਦੋਸ਼ ਹੈ। ਇਨ੍ਹਾਂ ਦੋਹਾਂ 'ਤੇ ਲੋਕਾਂ ਨੂੰ ਸੀਏਏ ਦੇ ਵਿਰੁੱਧ ਖੜੇ ਭੜਕਾਉਣ ਲਈ ਪੋਸਟਰ ਅਤੇ ਹੋਰ ਸਮੱਗਰੀ ਵੰਡਣ ਦਾ ਦੋਸ਼ ਵੀ ਲਗਾਇਆ ਗਿਆ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਬਹੁਤ ਸਾਰੀ ਜਿਹਾਦੀ ਸਮੱਗਰੀ ਵੀ ਬਰਾਮਦ ਕੀਤੀ ਹੈ।