ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਸਿੱਖ ਪਿਓ–ਪੁੱਤ ਨੂੰ ਕੁੱਟਣ ਵਾਲੇ ਦੋ ਪੁਲਿਸ ਅਫਸਰ ਬਰਖਾਸਤ

ਦਿੱਲੀ ’ਚ ਸਿੱਖ ਪਿਓ–ਪੁੱਤ ਨੂੰ ਕੁੱਟਣ ਵਾਲੇ ਦੋ ਪੁਲਿਸ ਅਫਸਰ ਬਰਖਾਸਤ

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪਿਛਲੇ ਮਹੀਨੇ ਸਿੱਖ ਪਿਓ–ਪੁੱਤ ਨੂੰ ਕੁੱਟਮਾਰ ਕਰਨ ਦੇ ਮਾਮਲੇ ਵਿਚ ਦੋ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਨੇ ਕਾਂਸਟੇਬਲ ਪੁਸ਼ਪਿੰਦਰ ਸ਼ੇਖਾਵਤ ਅਤੇ ਕਾਂਸਟੇਬਲ ਸੱਤਿਆ ਪ੍ਰਕਾਸ਼ ਨੂੰ ਕਥਿਤ ਤੌਰ ਆਟੋ ਰਿਕਸ਼ਾ ਡਰਾਈਵਰ ਅਤੇ ਉਸਦੇ ਨਾਬਾਲਗ ਪੁੱਤਰ ਉਤੇ ਹਮਲਾ ਕਰਨ ਦੇ ਦੋਸ਼ ਵਿਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ।

 

 

ਜ਼ਿਕਰਯੋਗ ਹੈ ਕਿ ਰਾਜਧਾਨੀ ਦਿੱਲੀ ਦੇ ਮੁਖਰਜੀ ਨਗਰ ਇਲਾਕੇ ਜੂਨ ਮਹੀਨੇ ਵਿਚ ਇੱਕ ਸਿੱਖ ਵਾਹਨ ਡਰਾਈਵਰ ਸਰਬਜੀਤ ਸਿੰਘ ਦੀ ਇੱਕ ਪੁਲਿਸ ਅਧਿਕਾਰੀ ਨਾਲ ਪਹਿਲਾਂ ਬਹਿਸ ਹੋ ਗਈ ਸੀ ਉਸ ਬਹਿਸ ਦੌਰਾਨ ਡਰਾਇਵਰ ਨੇ ਆਪਣੀ ਕ੍ਰਿਪਾਨ ਕੱਢ ਲਈ ਇਸ ਨੂੰ PCR ਦੇ ਪੁਲਿਸ ਅਧਿਕਾਰੀ ਨੇ ਆਪਣੇਤੇ ਕਥਿਤ ਜਾਨਲੇਵਾ ਹਮਲੇ ਦਾ ਜਤਨ ਸਮਝਦਿਆਂ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਸਿੱਖ ਡਰਾਇਵਰ ਨਾਲ ਕੁੱਟਮਾਰ ਕੀਤੀ ਇਹ ਘਟਨਾ ਤੋਂ ਬਾਅਦ ਡਰਾਇਵਰ ਨਾਲ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Police has dismissed Constable Pushpinder Shekhawat and Constable Satya Prakash for allegedly assaulting an autorickshaw driver and his minor son