ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

44 DTC ਬੱਸਾਂ ਦੇ ਡਰਾਈਵਰ-ਕੰਡਕਟਰਾਂ ਸਮੇਤ ਕਈਆਂ ’ਤੇ ਐਫਆਈਆਰ

ਤਾਲਾਬੰਦੀ ਦੇ ਦੌਰਾਨ ਦਿੱਲੀ ਪੁਲਿਸ ਨੇ 44 ਡੀਟੀਸੀ ਅਤੇ ਕਲੱਸਟਰ ਬੱਸਾਂ 'ਤੇ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਲੀ ਦੇ ਕਈ ਇਲਾਕਿਆਂ ਤੋਂ ਆਨੰਦ ਵਿਹਾਰ ਆਈਐਸਬੀਟੀ ਲਿਜਾਣ ਦੇ ਦੋਸ਼ ਚ ਐਫਆਈਆਰ ਦਰਜ ਕੀਤੀ ਹੈ। ਸ਼ਕਰਪੁਰ ਥਾਣੇ ਵਿਚ ਐਫਆਈਆਰ ਦਰਜ ਕੀਤੀ ਗਈ ਹੈ।

 

ਅਧਿਕਾਰੀਆਂ ਨੇ ਦੱਸਿਆ ਕਿ ਸਾਰਿਆਂ ਦੇ ਵਿਰੁੱਧ ਆਪਦਾ ਪ੍ਰਬੰਧਨ ਐਕਟ 2005 ਅਤੇ ਹੋਰ ਆਈਪੀਸੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

 

ਦਿੱਲੀ ਪੁਲਿਸ ਦੀ ਐਫਆਈਆਰ ਅਨੁਸਾਰ 29 ਮਾਰਚ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਢੋਆ ਢੁਆਈ ਦੇ ਦੋਸ਼ਾਂ ਤਹਿਤ ਬੱਸ ਡਰਾਈਵਰ, ਕੰਡਕਟਰ ਅਤੇ ਹੋਰ ਸਰਕਾਰੀ ਅਧਿਕਾਰੀਆਂ ਖ਼ਿਲਾਫ਼ ਦਿੱਲੀ ਇੰਟੈਗਰੇਟਡ ਮਲਟੀ ਮਾਡਲ ਟਰਾਂਜ਼ਿਟ ਸਿਸਟਮ (ਡੀਆਈਐਮਟੀਐਸ) ਦੇ ਮੁਖੀ ਸੀ ਕੇ ਗੋਇਲ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

 

ਐਫਆਈਆਰ ਚ ਜ਼ਿਕਰ ਕੀਤਾ ਗਿਆ ਹੈ ਕਿ ਡਰਾਈਵਰਾਂ ਨੇ ਇਹ ਵੀ ਕਿਹਾ ਹੈ ਕਿ ਉਹ ਉੱਪਰੋਂ ਦਿੱਤੇ ਆਦੇਸ਼ ਦੇ ਕਾਰਨ ਅਜਿਹਾ ਕਰ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬਦਰਪੁਰ, ਵਸੰਤ ਵਿਹਾਰ, ਹਰੀਨਗਰ, ਆਨੰਦ ਪਰਬਤ, ਉੱਤਮ ਨਗਰ, ਮੰਗੋਲਪੁਰੀ, ਮੁਨੀਰਕਾ ਅਤੇ ਪੰਜਾਬੀ ਬਾਗ ਸਮੇਤ ਵੱਖ-ਵੱਖ ਇਲਾਕਿਆਂ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਨੂੰ ਡਰਾਈਵਰ ਬੱਸਾਂ ਨੇ ਦਿੱਲੀ ਤੋਂ ਲਿਜਾਇਆ ਸੀ।

 

ਐਫਆਈਆਈਆਰ ਦੇ ਅਨੁਸਾਰ, ਜਦੋਂ ਡਰਾਈਵਰਾਂ ਨੂੰ ਪੁੱਛਿਆ ਗਿਆ ਕਿ ਉਹ ਕਿਸਦੇ ਕਹਿਣ ’ਤੇ ਪ੍ਰਵਾਸੀ ਮਜ਼ਦੂਰਾਂ ਨੂੰ ਬੱਸ ਸਟੇਸ਼ਨ ’ਤੇ ਮੁਫਤ ਲੈ ਕੇ ਜਾ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕਰਨ ਲਈ ਉੱਪਰੋਂ ਆਦੇਸ਼ ਆਇਆ ਹੈ।

 

ਤਾਲਾਬੰਦੀ ਦੌਰਾਨ ਹਜ਼ਾਰਾਂ ਪ੍ਰਵਾਸੀ ਮਜ਼ਦੂਰ ਪੈਦਲ ਹੀ ਦਿੱਲੀ ਛੱਡਣ ਲਈ ਤੁਰ ਪਏ ਸੀ। ਇਸ ਤੋਂ ਬਾਅਦ ਮਜ਼ਦੂਰਾਂ ਨੂੰ ਦਿੱਲੀ ਤੋਂ ਡੀਟੀਸੀ ਬੱਸਾਂ ਚ ਭੇਜਿਆ ਗਿਆ ਅਤੇ ਅਨੰਦ ਵਿਹਾਰ ਅਤੇ ਹੋਰ ਥਾਵਾਂ 'ਤੇ ਲਿਜਾਇਆ ਗਿਆ।

 

 

 

 

 

.

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Police Have Registered FIR Against 44 DTC Buses Driver Conductor And DIIMTS Head CK Goyal For Taking Migrates Labor To Anand Vihar ISBT During Lockdown