ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਕੀਲਾਂ ਵਿਰੁੱਧ ਸੜਕਾਂ ’ਤੇ ਉੱਤਰੇ ਦਿੱਲੀ ਪੁਲਿਸ ਦੇ ਜਵਾਨ

ਵਕੀਲਾਂ ਵਿਰੁੱਧ ਸੜਕਾਂ ’ਤੇ ਉੱਤਰੇ ਦਿੱਲੀ ਪੁਲਿਸ ਦੇ ਜਵਾਨ

ਵਕੀਲਾਂ ਵਿਰੁੱਧ ਹੁਣ ਦਿੱਲੀ ਪੁਲਿਸ ਦੇ ਜਵਾਨ ਸੜਕਾਂ ’ਤੇ ਉੱਤਰ ਆਏ ਹਨ। ਦੋਵੇਂ ਧਿਰਾਂ ਵਿਚਾਲੇ ਤਕਰਾਰਬਾਜ਼ੀ ਤੇ ਤਣਾਅ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਦਿੱਲੀ ਦੀ ਤੀਸ ਹਜ਼ਾਰੀ ਕੋਰਟ ਦੇ ਬਾਹਰ ਸਨਿੱਚਰਵਾਰ ਨੂੰ ਪੁਲਿਸ ਤੇ ਵਿਕੀਲਾਂ ਵਿਚਾਲੇ ਹਿੰਸਕ ਝੜਪ ਹੋ ਗਈ ਸੀ। ਫਿਰ ਕੱਲ੍ਹ ਵੀ ਵਕੀਲਾਂ ਨੇ ਕੜਕੜਡੂਮਾ ਅਦਾਲਤ ’ਚ ਇੱਕ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਕੀਤੀ।

 

 

ਸੋਮਵਾਰ ਨੂੰ ਵਕੀਲਾਂ ਦੀ ਹੜਤਾਲ ਤੋਂ ਬਾਅਦ ਮੰਗਲਵਾਰ ਸਵੇਰੇ ਭਾਰੀ ਗਿਣਤੀ ’ਚ ਦਿੱਲੀ ਪੁਲਿਸ ਦੇ ਜਵਾਨ ਦਿੱਲੀ ਪੁਲਿਸ ਹੈੱਡਕੁਆਰਟਰਜ਼ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ। ਜਵਾਨਾਂ ਨੇ ਆਪਣੀਆਂ ਬਾਹਾਂ ’ਤੇ ਕਾਲ਼ੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਹਨ ਤੇ ਵਕੀਲਾਂ ਨਾਲ ਹੋਈ ਕੁੱਟਮਾਰ ਦੇ ਵਿਰੋਧ ਵਿੱਚ ਇਨਸਾਫ਼ ਦੀ ਅਪੀਲ ਕਰ ਰਹੇ ਹਨ।

 

 

ਸੋਮਵਾਰ ਨੂੰ ਬਾਰ ਐਸੋਸੀਏਸ਼ਨਾਂ ਨੇ 24 ਘੰਟਿਆਂ ਦੀ ਹੜਤਾਲ ਦਾ ਸੱਦਾ ਦਿੱਤਾ ਸੀ; ਜਿਸ ਤੋਂ ਬਾਅਦ ਦਿੱਲੀ ਹਾਈ ਕੋਰਟ ਅਤੇ ਕਿਸੇ ਹੇਠਲੀ ਅਦਾਲਤ ਦੇ ਵਕੀਲਾਂ ਨੇ ਕੰਮ ਨਹੀਂ ਕੀਤਾ। ਦਿੱਲੀ ਤੋਂ ਇਲਾਵਾ ਦੇਸ਼ ਦੇ ਕਈ ਹੋਰ ਸ਼ਹਿਰਾਂ ’ਚ ਵੀ ਅਜਿਹੇ ਮਾਮਲੇ ਵੇਖਣ ਨੂੰ ਮਿਲੇ ਹਨ।

 

 

ਇੱਥੇ ਵਰਨਣਯੋਗ ਹੈ ਕਿ ਸਨਿੱਚਰਵਾਰ ਨੂੰ ਵਕੀਲਾਂ ਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਹਿੰਸਕ ਝੜਪਾਂ ਇੰਨੀਆਂ ਜ਼ਿਆਦਾ ਹੋ ਗਈਆਂ ਸਨ ਕਿ ਪੁਲਸ ਨੂੰ ਫ਼ਾਇਰਿੰਗ ਵੀ ਕਰਨੀ ਪਈ ਸੀ। ਜਿਸ ਤੋਂ ਬਾਅਦ ਵਕੀਲਾਂ ਨੇ ਪੁਲਿਸ ਦੀ ਜੀਪ ਸਮੇਤ ਕਈ ਵਾਹਨਾਂ ਨੂੰ ਅੱਗ ਲਾ ਦਿੱਤੀ ਸੀ ਤੇ ਤੋੜਭੰਨ ਕੀਤੀ ਸੀ।

 

 

ਇੱਥੇ ਵਰਨਣਯੋਗ ਹੈ ਕਿ ਤੀਸ ਹਜ਼ਾਰੀ ਕੋਰਟ ਦੇ ਲਾੱਕਅਪ ਵਿੱਚ ਇੱਕ ਵਕੀਲ ਨੂੰ ਪੁਲਿਸ ਦੇ ਜਵਾਨਾਂ ਨੇ ਅੰਦਰ ਜਾਣ ਤੋਂ ਵਰਜਿਆ ਸੀ; ਜਿਸ ਤੋਂ ਬਾਅਦ ਬਹਿਸਬਾਜ਼ੀ ਹੋ ਗਈ ਤੇ ਦੋਵੇਂ ਧਿਰਾਂ ਆਹਮੋ–ਸਾਹਮਣੇ ਆ ਗਈਆਂ।

 

 

ਉਸ ਤੋਂ ਬਾਅਦ ਮਾਮਲਾ ਲਗਾਤਾਰ ਹਿੰਸਕ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ। ਹੁਣ ਦੋਵੇਂ ਪਾਸੇ ਤਣਾਅ ਵੇਖਿਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Police personnel protest on Delhi roads against Advocates