ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰੀ ਨੇਤਾ ਸ਼ੇਹਲਾ ਰਸ਼ੀਦ ਵਿਰੁਧ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ

 

ਜੇਐਨਯੂ (JNU) ਦੀ ਇੱਕ ਸਾਬਕਾ ਵਿਦਿਆਰਥੀ ਅਤੇ ਕਸ਼ਮੀਰੀ ਨੇਤਾ ਸ਼ੇਹਲਾ ਰਸ਼ੀਦ (Shehla Rashid) ਖ਼ਿਲਾਫ਼ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਹੈ। ਸ਼ੇਹਲਾ 'ਤੇ ਗੰਭੀਰ ਦੋਸ਼ ਹੈ ਕਿ ਉਸ ਨੇ ਭਾਰਤੀ ਫੌਜ ਖ਼ਿਲਾਫ਼ ਗ਼ਲਤ ਖ਼ਬਰਾਂ ਫੈਲਾਈਆਂ ਹਨ।


ਸ਼ੇਹਲਾ ਨੇ 18 ਅਗਸਤ ਨੂੰ ਕਈ ਟਵੀਟ ਕੀਤੇ ਸਨ, ਜਿਸ ਵਿੱਚ ਸੈਨਾ ਉੱਤੇ ਕਸ਼ਮੀਰੀਆਂ ਨਾਲ ਅੱਤਿਆਚਾਰ ਕਰਨ ਦਾ ਦੋਸ਼ ਲਾਏ ਸਨ।

 

 

 

 

ਇਸ ਸਬੰਧੀ ਸੁਪਰੀਮ ਕੋਰਟ ਦੇ ਵਕੀਲ ਅਲਖ ਸ਼੍ਰੀਵਾਸਤਵ ਨੇ ਸ਼ਿਕਾਇਤ ਦਰਜ ਕਰਵਾਈ ਹੈ। ਇੰਨਾ ਹੀ ਨਹੀਂ, ਭਾਰਤੀ ਫੌਜ ਨੇ ਵੀ ਸ਼ੇਹਲਾ ਰਸ਼ੀਦ ਦੇ ਟਵੀਟ ਦਾ ਜਵਾਬ ਦਿੱਤਾ ਸੀ।

 

ਭਾਰਤੀ ਸੈਨਾ ਨੇ ਇਸ 'ਤੇ ਟਵੀਟ ਕੀਤਾ ਸੀ ਕਿ ਸ਼ੇਹਲਾ ਰਸ਼ੀਦ ਦੁਆਰਾ ਲਗਾਏ ਗਏ ਦੋਸ਼ ਬੇਬੁਨਿਆਦ ਹਨ ਅਤੇ ਖਾਰਜ ਕੀਤੇ ਗਏ ਹਨ। ਅਜਿਹੀਆਂ ਫ਼ਰਜ਼ੀ ਖ਼ਬਰਾਂ ਸਮਾਜ ਵਿਰੋਧੀ ਅਨਸਰਾਂ ਅਤੇ ਸੰਗਠਨਾਂ ਵੱਲੋਂ ਅਣਸੁਣੇ ਲੋਕਾਂ ਨੂੰ ਭੜਕਾਉਣ ਲਈ ਫੈਲਾਈਆਂ ਜਾਂਦੀਆਂ ਹਨ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Police registers FIR against Shehla Rashid for spreading false news against Indian army