ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਦਲਾ ਲੈਣ ਲਈ ਪ੍ਰੋਪਰਟੀ ਡੀਲਰ ਦਾ ਕਤਲ

ਬਦਲਾ ਲੈਣ ਲਈ ਪ੍ਰੋਪਰਟੀ ਡੀਲਰ ਦਾ ਕਤਲ

ਦਿੱਲੀ ਦੇ ਦਵਾਰਕਾ ਨਾਰਥ ਖੇਤਰ ਦੇ ਕਕਰੌਲਾ ਵਿਚ ਮੰਗਲਵਾਰ ਨੂੰ ਸ਼ਾਮ ਹੋਈ ਪ੍ਰੋਪਰਟੀ ਡੀਲਰ ਨਰਿੰਦਰ ਉਰਫ ਨਿੰਟੀ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਇਸ ਸਬੰਧੀ ਪੁਲਿਸ ਨੇ ਗੈਂਗਸਟਰ ਕਪਿਲ ਸਾਂਗਵਾਨ ਉਰਫ ਨੰਦੂ ਦੇ ਚਚੇਰੇ ਭਾਈ ਨਕੁਲ ਸਾਂਗਵਾਨ ਉਰਫ ਦੀਪਕ (23) ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਦੋਸ਼ੀ ਨੇ ਪ੍ਰੋਪਰਟੀ ਡੀਲਰ ਦਾ ਕਤਲ ਥੱਪੜ ਮਾਰਨ ਦਾ ਬਦਲਾ ਲੈਣ ਲਈ ਕੀਤਾ ਸੀ।

 

ਜ਼ਿਕਰਯੋਗ ਹੈ ਕਿ ਬੀਤੀ ਜੁਲਾਈ ਵਿਚ ਨਰਿੰਦਰ ਨੇ ਆਰੋਪੀ ਨਕੁਲ ਦੀ ਮਾਰਕੁੱਟ ਕਰ ਦਿੱਤੀ ਸੀ। ਇਸ ਦੌਰਾਨ ਨਰੇਂਦਰ ਨੇ ਦੋਸਤਾਂ ਨਾਲ ਉਸ ਦੇ ਕਈ ਥੱਪੜ ਮਾਰੇ ਸਨ। ਉਹ ਉਸਦਾ ਬਦਲਾ ਲੈਣਾ ਚਾਹੁੰਦਾ ਸੀ, ਇਸ ਲਈ ਉਸਨੇ ਚਚੇਰੇ ਭਾਈ ਨੰਦੂ ਨਾਲ ਮਿਲਕੇ ਉਸਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ। ਪੁਲਿਸ ਨੇ ਹੱਥੇ ਚੜ੍ਹੇ ਆਰੋਪੀ ਕੋਲੋਂ ਪਿਸਤੌਲ, ਦੋ ਕਾਰਤੂਸ ਅਤੇ ਚੋਰੀ ਦੀ ਬਾਈਕ ਵੀ ਬਰਾਮਦ ਕਰ ਲਈ ਹੈ। ਪੁਲਿਸ ਹੁਣ ਆਰੋਪੀ ਨੰਦੂ ਦੀ ਭਾਲ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Police revealed property dealer murder case