ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਪੁਲਿਸ ਨੇ ਤਬਲੀਗੀ ਜ਼ਮਾਤ ਦੇ ਨੇਤਾ ਮੌਲਾਨਾ ਸਾਦ ਸਮੇਤ 7 ਲੋਕਾਂ ਨੂੰ ਨੋਟਿਸ ਭੇਜਿਆ

ਦਿੱਲੀ ਪੁਲਿਸ ਨੇ ਤਬਲੀਗੀ ਜ਼ਮਾਤ ਦੇ ਨੇਤਾ ਮੌਲਾਨਾ ਸਾਦ ਕਾਂਧਲਵੀ ਸਮੇਤ 7 ਲੋਕਾਂ ਨੂੰ ਨੋਟਿਸ ਜਾਰੀ ਕੀਤਾ ਅਤੇ ਲੌਕਡਾਊਨ ਦੇ ਆਦੇਸ਼ਾਂ ਦਾ ਕਥਿਤ ਤੌਰ 'ਤੇ ਉਲੰਘਣ ਕਰਕੇ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕਰਨ ਦੇ ਦੋਸ਼ 'ਚ ਐਫਆਈਆਰ ਦਰਜ ਕੀਤੀ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
 

ਨੋਟਿਸ 'ਚ 26 ਸਵਾਲ ਪੁੱਛੇ ਗਏ ਹਨ, ਜਿਸ 'ਚ ਨਾਮ, ਪਤਾ, ਸੰਗਠਨ ਦਾ ਰਜਿਸਟ੍ਰੇਸ਼ਨ ਵੇਰਵਾ, ਇਸ ਦੇ ਅਹੁਦੇਦਾਰਾਂ ਦਾ ਵੇਰਵਾ, ਮਰਕਜ਼ ਵੱਲੋਂ ਪਿਛਲੇ ਤਿੰਨ ਸਾਲਾਂ ਵਿੱਚ ਭਰੇ ਗਏ ਆਮਦਨ ਟੈਕਸ ਰਿਟਰਨ ਦਾ ਵੇਰਵਾ, ਪੈਨ ਨੰਬਰ, ਬੈਂਕ ਖਾਤਾ ਨੰਬਰ ਅਤੇ ਪਿਛਲੇ ਇੱਕ ਸਾਲ ਦਾ ਬੈਂਕ ਸਟੇਟਮੈਂਟ ਸ਼ਾਮਲ ਹੈ।
 

ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਬੁੱਧਵਾਰ ਨੂੰ ਸਾਦ ਅਤੇ ਹੋਰ ਮੁਲਜ਼ਮਾਂ ਨੂੰ ਇੱਕ ਪੱਤਰ ਲਿਖਿਆ ਅਤੇ ਅਪਰਾਧਕ ਪ੍ਰਣਾਲੀ ਦੀ ਧਾਰਾ-91 ਤਹਿਤ ਵੇਰਵੇ ਮੰਗੇ। ਅਧਿਕਾਰੀਆਂ ਨੇ ਸੰਗਠਨ ਨੂੰ ਕਿਹਾ ਹੈ ਕਿ ਉਹ ਇਮਾਰਤ 'ਚ ਧਾਰਮਿਕ ਇਕੱਠ ਕਰਨ ਲਈ ਪੁਲਿਸ ਜਾਂ ਕਿਸੇ ਹੋਰ ਅਧਿਕਾਰੀਆਂ ਤੋਂ ਮੰਗੀ ਗਈ ਮਨਜੂਰੀ ਦੀ ਇੱਕ ਕਾਪੀ ਪੇਸ਼ ਕਰਨ ਲਈ ਕਿਹਾ ਹੈ।
 

ਐਫਆਈਆਰ ਦਰਜ ਹੋਣ ਤੋਂ ਬਾਅਦ ਲਾਪਤਾ ਚੱਲ ਰਹੇ ਤਬਲੀਗੀ ਜ਼ਮਾਤ ਦੇ ਮੁਖੀ ਮੌਲਾਨਾ ਸਾਦ ਨੇ ਵੀ ਕੋਰੋਨਾ ਵਾਇਰਸ ਦੇ ਸਬੰਧ 'ਚ ਆਪਣਾ ਸੁਰ ਬਦਲਿਆ ਹੈ। ਸਾਦ ਨੇ ਹੁਣ ਸਰਕਾਰ ਨੂੰ ਕੋਵਿਡ-19 ਵਿਰੁੱਧ ਜੰਗ 'ਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਕੋਰੋਨਾ ਦੇ ਬਾਵਜੂਦ ਲੋਕਾਂ ਨੂੰ ਮਸਜਿਦ 'ਚ ਆਉਣ ਅਤੇ ਇਸ ਨੂੰ ਮਰਨ ਲਈ ਸਭ ਤੋਂ ਵਧੀਆ ਥਾਂ ਦੱਸਣ ਵਾਲੇ ਮੌਲਾਨਾ ਸਾਦ ਨੇ ਹੁਣ ਇਕ ਆਡੀਓ ਕਲਿੱਪ ਜਾਰੀ ਕੀਤੀ ਹੈ ਜਿਸ 'ਚ ਕਿਹਾ ਹੈ ਕਿ ਉਸ ਨੇ ਆਪਣੇ ਆਪ ਨੂੰ ਕਵਾਰੰਟੀਨ ਕਰ ਰੱਖਿਆ ਹੈ ਅਤੇ ਹੋਰ ਜ਼ਮਾਤੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਡਾਕਟਰਾਂ ਅਤੇ ਸਰਕਾਰ ਦੀ ਸਲਾਹ ਦੀ ਪਾਲਣਾ ਕਰਨ। ਡਾਕਟਰਾਂ ਦੀ ਸਲਾਹ ਮੰਨਣਾ ਸ਼ਰੀਅਤ ਵਿਰੁੱਧ ਨਹੀਂ ਹੈ।
 

ਮਰਕਜ਼ ਦੇ ਯੂਟਿਊਬ ਚੈਨਲ 'ਤੇ ਅਪਲੋਡ ਕੀਤੀ ਗਈ ਆਡੀਓ ਕਲਿੱਪ 'ਚ ਸਾਦ ਨੇ ਕਿਹਾ, "ਸਾਨੂੰ ਭੀੜ ਤੋਂ ਬਚਣਾ ਚਾਹੀਦਾ ਹੈ ਅਤੇ ਸਰਕਾਰ ਤੇ ਕਾਨੂੰਨ ਵੱਲੋਂ ਕਹੀਆਂ ਗਈਆਂ ਗੱਲਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਤੁਸੀ ਜਿੱਥੇ ਹੋ, ਉੱਥੇ ਖੁਦ ਨੂੰ ਕਵਾਰੰਟੀਨ ਕਰ ਲਓ। ਇਹ ਇਸਲਾਮ ਜਾਂ ਸ਼ਰੀਅਤ ਵਿਰੁੱਧ ਨਹੀਂ ਹੈ।"
 

ਮੰਨਿਆ ਜਾ ਰਿਹਾ ਹੈ ਕਿ ਸਾਦ ਦਿੱਲੀ 'ਚ ਕਿਸੇ ਅਣਜਾਣ ਥਾਂ 'ਤੇ ਲੁਕੇ ਹੋਏ ਹਨ। ਵੀਰਵਾਰ ਨੂੰ ਪ੍ਰਕਾਸ਼ਿਤ ਹੋਈ ਇੱਕ ਆਡੀਓ ਕਲਿੱਪ 'ਚ ਉਨ੍ਹਾਂ ਕਿਹਾ, "ਮੈਂ ਡਾਕਟਰਾਂ ਦੀ ਸਲਾਹ 'ਤੇ ਦਿੱਲੀ 'ਚ ਸਵੈ-ਕਵਾਰੰਟੀਨ ਹਾਂ। ਮੈਂ ਸਾਰੇ ਜਮਾਤ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਦੇਸ਼ 'ਚ ਜਿੱਥੇ ਵੀ ਹੋ, ਕਾਨੂੰਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Police sent notice to 7 people including Tablighi Jamaat chief Maulana Saad