ਅਗਲੀ ਕਹਾਣੀ

ਦਿੱਲੀ ਪੁਲਿਸ ਨੇ ਕੱਢੀਆਂ 544 ਹੌਲਦਾਰਾਂ ਦੀਆਂ ਆਸਾਮੀਆਂ

ਦਿੱਲੀ ਪੁਲਿਸ ਨੇ ਕੱਢੀਆਂ 544 ਹੌਲਦਾਰਾਂ ਦੀਆਂ ਆਸਾਮੀਆਂ

ਦਿੱਲੀ ਪੁਲਿਸ ਨੇ ਯੋਗ ਉਮੀਦਵਾਰਾਂ ਨੂੰ ਹੈੱਡ–ਕਾਂਸਟੇਬਲ (ਹੌਲਦਾਰ) ਦੀਆਂ ਆਸਾਮੀਆਂ ਲਈ ਅਰਜ਼ੀਆਂ ਦੇਣ ਦਾ ਸੱਦਾ ਦਿੰਦਿਆ ਇੱਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਇਸ ਭਰਤੀ ਮੁਹਿੰਮ ਰਾਹੀਂ ਕੁੱਲ 554 ਆਸਾਮੀਆਂ ਭਰੀਆਂ ਜਾਣੀਆਂ ਹਨ।

 

 

ਉਮੀਦਵਾਰ ਆਉਂਦੀ 14 ਅਕਤੂਬਰ ਤੋਂ ਇਨ੍ਹਾਂ ਆਸਾਮੀਆਂ ਲਈ ਅਰਜ਼ੀਆਂ ਦੇ ਸਕਣਗੇ। ਅਰਜ਼ੀਆਂ ਆੱਨਲਾਈਨ ਹੀ ਦਿੱਤੀਆਂ ਜਾਣਗੀਆਂ। ਅਰਜ਼ੀਆਂ ਦੇਣ ਦੀ ਇਹ ਆੱਨਲਾਈਨ ਪ੍ਰਕਿਰਿਆ 13 ਨਵੰਬਰ ਨੂੰ ਬੰਦ ਹੋ ਜਾਵੇਗੀ।

 

 

ਚਾਹਵਾਨ ਉਮੀਦਵਾਰ ਦਿੱਲੀ ਪੁਲਿਸ ਦੀ ਅਧਿਕਾਰਤ ਵੈੱਬਸਾਈਟ delhipolice.nic.in ਰਾਹੀਂ ਆੱਨਲਾਈਨ ਅਰਜ਼ੀਆਂ ਦੇ ਸਕਦੇ ਹਨ।

 

 

ਇਨ੍ਹਾਂ ਆਸਾਮੀਆਂ ਲਈ ਅਰਜ਼ੀਆਂ ਦੇਣ ਵਾਲੇ ਉਮੀਦਵਾਰ 12ਵੀਂ (+2) ਪਾਸ ਹੋਣੇ ਚਾਹੀਦੇ ਹਨ। ਉਨ੍ਹਾਂ ਕੋਲ ਪੱਕਾ ਸਰਟੀਫ਼ਿਕੇਟ ਹੋਣਾ ਚਾਹੀਦਾ ਹੈ।

 

 

ਉਮੀਦਵਾਰ ਦੀ ਘੱਟ ਤੋਂ ਘੱਟ ਉਮਰ ਸੀਮਾ 1 ਜੁਲਾਈ, 2019 ਨੂੰ 18 ਸਾਲ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਵੱਧ ਤੋਂ ਵੱਧ ਉਮਰ 25 ਸਾਲ ਹੋਣੀ ਚਾਹੀਦੀ ਹੈ।

 

 

ਰਾਖਵੇਂ ਵਰਗ ਦੇ ਉਮੀਦਵਾਰ ਅਧਿਕਾਰਤ ਨੋਟੀਫ਼ਿਕੇਸ਼ਨ ਮੁਤਾਬਕ ਉਮਰ ਵਿੱਚ ਛੋਟ ਹਾਸਲ ਕਰ ਸਕਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Police to recruit 544 Head Constables