ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਪੁਲਿਸ ਨੇ ਕੇਜਰੀਵਾਲ ਦੀ ਸੁਰੱਖਿਆ ’ਚ ਲੱਗੀ ਸੰਨ੍ਹ ਤੋਂ ਟਾਲਾ ਵੱਟਿਆ

ਦਿੱਲੀ ਦੇ ਮੁੱਖ ਮੰਰਤੀ ਅਰਵਿੰਦ ਕੇਜਰੀਵਾਲ ਤੇ ਦਿੱਲੀ ਸੈਕੇਟਰੀਏਟ ਚ ਮੰਗਲਵਾਰ ਨੂੰ ਹੋਏ ਹਮਲੇ ਨੂੰ ਦਿੱਲੀ ਪੁਲਿਸ ਨੇ ਸੁਰੱਖਿਆ ਚ ਸੰਨ੍ਹ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਪੁਲਿਸ ਨੇ ਦਿੱਲੀ ਸਰਕਾਰ ਵਲੋਂ ਲਗਾਏ ਗਏ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ। ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸਾਡੇ ਚੌਕਸ ਅਫਸਰਾਂ ਨੇ ਕੁੱਝ ਹੀ ਸਕਿੰਟਾਂ ਚ ਦੋਸ਼ੀ ਅਨਿਲ ਨੂੰ ਸਿ਼ਕੰਜੇ ਚ ਲੈ ਲਿਆ ਗਿਆ।

 

ਪੁਲਿਸ ਅਫਸਰਾਂ ਨੇ ਕਿਹਾ ਕਿ ਮਿਰਚ ਪਾਊਡਰ ਕੋਈ ਅਜਿਹੀ ਵਸਤੂ ਨਹੀਂ ਹੈ ਜਿਸਦਾ ਪਤਾ ਮੈਟਲ ਡਿਟੈਕਟਰ ਤੋਂ ਚੱਲ ਸਕੇ। ਅਨਿਲ ਕੁੱਝ ਕਾਗਜ਼ਾਂ ਨਾਲ ਸਕੱਤਰੇਤ ਚ ਆਇਆ ਸੀ। ਸੁਰੱਖਿਆ ਜਾਂਚ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤੀ ਗਈ।

 

ਆਮ ਆਦਮੀ ਪਾਰਟੀ ਨੇ ਇਸ ਮਾਮਲੇ ਚ ਦਿੱਲੀ ਪੁਲਿਸ ਤੇ ਝੂਠ ਬੋਲਣ ਦਾ ਦੋਸ਼ ਲਗਾਇਆ ਹੈ। ਆਪ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਦਿੱਲੀ ਸਕੱਤਰੇਤ ਦੀ ਸੁਰੱਖਿਆ ਦੀ ਜਿ਼ੰਮੇਵਾਰੀ ਦਿੱਲੀ ਪੁਲਿਸ ਦੀ ਹੈ ਪਰ ਕੁੱਝ ਸਮੇਂ ਤੋਂ ਲਗਾਤਾਰ ਸੁਰੱਖਿਆ ਨੂੰ ਲੈ ਕੇ ਸੰਨ੍ਹ ਲੱਗ ਰਹੀ ਹੈ। ਇਸਨੂੰ ਮੰਨਣ ਦੀ ਥਾਂ ਦਿੱਲੀ ਪੁਲਿਸ ਸਿਆਸੀ ਦਬਾਬ ਚ ਝੂਠ ਬੋਲ ਰਹੀ ਹੈ।

 

ਸਰਕਾਰ ਨੇ ਦਿੱਲੀ ਪੁਲਿਸ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਲੋੜ ਪਈ ਤਾਂ ਕਾਨੂੰਨੀ ਕਾਰਵਾਈ ਵੀ ਕਰਾਂਗੇ। ਸਰਕਾਰ ਪੁਲਿਸ ਦੇ ਉਸ ਬਿਆਨ ਤੋਂ ਨਾਰਾਜ਼ ਹੈ ਕਿ ਜਿਸ ਵਿਚ ਕਿਹਾ ਗਿਆ ਹੈ ਕਿ ਪੁਲਿਸ ਤੇ ਹਮਲਾ ਨਹੀਂ ਹੋਇਆ ਹੈ। ਮਿਰਚ ਦਾ ਪਾਊਡਰ ਲਾਪਰਵਾਹੀ ਕਾਰਨ ਡਿੱਗਿਆ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Police withdraws from the security of Kejriwals security