ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੀ ਨੇ ਪ੍ਰੇਮੀ ਨਾਲ ਮਿਲ ਕੇ ਕਾਂਸਟੇਬਲ ਮਾਂ ਦੀ ਕੀਤੀ ਹੱਤਿਆ 

ਕਹਿੰਦੇ ਹਨ ਕਿ ਪਿਆਰ ਇਨਸਾਨ ਨੂੰ ਅੰਨ੍ਹਾ ਬਣਾ ਦਿੰਦਾ ਹੈ, ਜਿਸ ਕਰਕੇ ਉਸ ਨੂੰ ਕੁਝ ਵੀ ਸਹੀ-ਗਲਤ 'ਚ ਫਰਕ ਸਮਝ ਨਹੀਂ ਆਉਂਦਾ। ਅਜਿਹਾ ਹੀ ਇੱਕ ਮਾਮਲਾ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਸਾਹਮਣੇ ਆਇਆ ਹੈ। ਧੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਮਾਂ ਦੀ ਹੱਤਿਆ ਕਰ ਦਿੱਤੀ। ਜਿਸ ਮਾਂ ਦੀ ਹੱਤਿਆ ਕੀਤੀ ਗਈ ਹੈ, ਉਹ ਦਿੱਲੀ ਪੁਲਿਸ 'ਚ ਬਤੌਰ ਕਾਂਸਟੇਬਲ ਤਾਇਨਾਤ ਸੀ।
 

ਜਾਣਕਾਰੀ ਮੁਤਾਬਿਕ ਬ੍ਰਿਜ ਵਿਹਾਰ ਡਬਲ ਸਟੋਰੀ 'ਚ ਰਹਿਣ ਵਾਲੀ ਸ਼ਸ਼ੀਮਾਲਾ ਸ਼ੁਕਲਾ (43) ਦਿੱਲੀ ਪੁਲਿਸ 'ਚ ਹੈਡ ਕਾਂਸਟੇਬਲ ਦੇ ਅਹੁਦੇ 'ਤੇ ਪੀਸੀਆਰ 'ਚ ਤਾਇਨਾਤ ਸੀ। ਸ਼ੁੱਕਰਵਾਰ ਸ਼ਾਮ ਨੂੰ ਸ਼ਸ਼ੀਮਾਲਾ ਨੇ ਆਪਣੀ 15 ਸਾਲਾ ਬੇਟੀ ਨੂੰ ਬੁਆਏਫ੍ਰੈਂਡ ਜਤਿੰਦਰ ਨਾਲ ਫ਼ੋਨ 'ਤੇ ਗੱਲ ਕਰਨ ਲਈ ਝਾੜ-ਝੰਬ ਕੀਤੀ ਸੀ। ਇਸ ਤੋਂ ਬਾਅਦ ਸ਼ਸ਼ੀਮਾਲਾ ਕਾਲੋਨੀ 'ਚ ਰਹਿੰਦੇ ਜਤਿੰਦਰ ਦੇ ਘਰ ਗਈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਕੋਲ ਇਸ ਬਾਰੇ ਇਤਰਾਜ਼ ਪ੍ਰਗਟਾਇਆ ਸੀ।
 

ਸ਼ਾਮ ਨੂੰ ਜਤਿੰਦਰ ਸ਼ਸ਼ੀਮਾਲਾ ਕੋਲ ਆਇਆ ਅਤੇ ਗੱਲਬਾਤ ਦੌਰਾਨ ਦੋਵਾਂ 'ਚ ਬਹਿਸਬਾਜ਼ੀ ਹੋ ਗਈ। ਇਸ ਤੋਂ ਬਾਅਦ ਸ਼ਸ਼ੀਮਾਲਾ ਨੇ ਆਪਣੀ ਬੇਟੀ ਅਤੇ ਜਤਿੰਦਰ ਨੂੰ ਕੁੱਟਿਆ। ਇਸ ਤੋਂ ਨਾਰਾਜ਼ ਹੋ ਕੇ ਲੜਕੀ ਨੇ ਘਰ ਅੰਦਰੋਂ ਮਿਰਚੀ ਲਿਆ ਕੇ ਜਤਿੰਦਰ ਨੂੰ ਦੇ ਦਿੱਤੀ। ਜਤਿੰਦਰ ਨੇ ਸ਼ਸ਼ੀਮਾਲਾ 'ਤੇ ਮਿਰਚੀ ਸੁੱਟ ਦਿੱਤੀ। ਇਸ ਤੋਂ ਬਾਅਦ ਜਤਿੰਦਰ ਨੇ ਸ਼ਸ਼ੀਮਾਲਾ ਦੇ ਸਿਰ 'ਤੇ ਪੱਥਰ ਨਾਲ ਹਮਲਾ ਕਰ ਦਿੱਤਾ ਸ਼ਸ਼ੀਮਾਲਾ ਦੇ ਬੇਹੋਸ਼ ਹੋਣ ਤੋਂ ਬਾਅਦ ਜਤਿੰਦਰ ਉੱਥੋਂ ਫਰਾਰ ਹੋ ਗਿਆ।
 

ਲੜਕੀ ਨੇ ਮਾਂ ਦੇ ਬੋਹੋਸ਼ ਹੋਣ 'ਤੇ ਰੌਲਾ ਪਾਇਆ। ਉਸ ਨੇ ਲੋਕਾਂ ਨੂੰ ਦੱਸਿਆ ਕਿ ਉਹ ਬਾਜ਼ਾਰ ਗਈ ਸੀ ਅਤੇ ਜਦੋਂ ਵਾਪਸ ਆਈ ਤਾਂ ਉਸ ਨੇ ਮਾਂ ਨੂੰ ਬੋਹੋਸ਼ ਵੇਖਿਆ। ਸ਼ਸ਼ੀਮਾਲਾ ਨੂੰ ਨੇੜੇ ਦੇ ਜੀਟੀਬੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਹਸਪਤਾਲ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਲੀ ਪੁਲਿਸ ਨੂੰ ਦਿੱਤੀ। ਦਿੱਲੀ ਪੁਲਿਸ ਨੇ ਇਹ ਜਾਣਕਾਰੀ ਲਿੰਕ ਰੋਡ ਥਾਣੇ ਨਾਲ ਸਾਂਝੀ ਕੀਤੀ। ਪੁਲਿਸ ਨੇ ਇਸ ਘਟਨਾ ਦੀ ਜਾਂਚ ਕਰਦੇ ਹੋਏ ਸ਼ੱਕ ਹੋਣ 'ਤੇ ਲੜਕੀ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ। ਲੜਕੀ ਨਾਲ ਪੁੱਛਗਿੱਛ ਦੇ ਅਧਾਰ 'ਤੇ ਨੌਜਵਾਨ ਨੂੰ ਵੀ ਕਾਬੂ ਕਰ ਲਿਆ ਗਿਆ। ਫਿਲਹਾਲ ਪੁਲਿਸ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi police woman head constable killed by her teenage daughter for opposing affair