ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਟ੍ਰੈਫਿਕ ਨਿਯਮ ਤੋੜਣ ਵਾਲੇ ਪੁਲਿਸ ਕਰਮਚਾਰੀ ਨੇ ਭਰਨਾ ਹੋਵੇਗਾ ਦੁਗਣਾ ਚਲਾਨ

ਹੁਣ ਟ੍ਰੈਫਿਕ ਨਿਯਮ ਤੋੜਣ ਵਾਲੇ ਪੁਲਿਸ ਕਰਮਚਾਰੀ ਨੇ ਭਰਨਾ ਹੋਵੇਗਾ ਦੁਗਣਾ ਚਲਾਨ

ਮੋਟਰ ਵਾਹਨ ਸੋਧ ਅਧਿਨਿਯਮ, 2019 ਦੇਸ਼ ਭਰ ਵਿਚ 01 ਸਤੰਬਰ ਤੋਂ ਲਾਗੂ ਹੋ ਗਿਆ ਹੈ। ਇਸ ਦੇ ਬਾਅਦ ਟ੍ਰੈਫਿਕ ਨਿਯਮਾਂ ਨੂੰ ਅਣਦੇਖੀ ਲੋਕਾਂ ਨੂੰ ਕਾਫੀ ਭਾਰੀ ਪੈ ਰਹੀ ਹੈ। ਇਸ ਦੇ ਤਹਿਤ ਦਿੱਲੀ ਅਤੇ ਐਨਸੀਆਰ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਧੜਲੇ ਨਾਲ ਚਲਾਨ ਵੀ ਕੱਟੇ ਜਾ ਰਹੇ ਹਨ।

 

ਰਾਜਧਾਨੀ ਦਿੱਲੀ ਵਿਚ ਜੇਕਰ ਪੁਲਿਸ ਕਰਮਚਾਰੀ ਨੇ ਟ੍ਰੈਫਿਕ ਨਿਯਮ ਤੋੜੇ ਤਾਂ ਉਨ੍ਹਾਂ ਤੋਂ ਚਲਾਨ ਦੀ ਦੁਗਣੀ ਰਕਮ ਲਈ ਜਾਵੇਗੀ। ਦਿੱਲੀ ਟ੍ਰੈਫਿਕ ਪੁਲਿਸ ਦੀ ਸੰਯੁਕਤ ਕਮਿਸ਼ਨਰ (ਆਪਰੇਸ਼ਨ) ਨੇ ਇਹ ਹੁਕਮ ਜਾਰੀ ਕੀਤੇ ਹਨ।

 

ਟ੍ਰੈਫਿਕ ਨਿਯਮ ਤੋੜਨ ਉਤੇ ਜ਼ੁਰਮਾਨੇ ਦੀ ਰਕਮ ਵਧਣ ਬਾਅਦ, ਟ੍ਰੈਫਿਕ ਪੁਲਿਸ ਦੇ ਟਵਿਟਰ ਹੈਂਡਲ ਉਤੇ ਟ੍ਰੈਫਿਕ ਨਿਯਮ ਤੋੜਨ ਵਾਲੇ ਪੁਲਿਸ ਵਾਲਿਆਂ ਨੂੰ ਫੋਟੋ ਧੜਲੇ ਨਾਲ ਪਾਈ ਜਾ ਰਹੀ ਹੈ। ਇਸ ਦੇ ਨਾਲ ਹੀ ਲੋਕ ਸਵਾਲ ਕਰ ਰਹੇ ਹਨ ਕਿ ਇਨ੍ਹਾਂ ਦਾ ਚਾਲਾਨ ਕੌਣ ਕੱਟਗੇ।

 

ਟ੍ਰੈਫਿਕ ਪੁਲਿਸ ਅਧਿਕਾਰੀਆਂ ਮੁਤਾਬਕ ਇਹ ਨਿਯਮ ਮੋਟਰ ਵਾਹਨ ਦੇ ਸੈਕਸ਼ਨ 210 ਵਿਚ ਆਉਂਦਾ ਹੈ ਕਿ ਕੋਈ ਵੀ ਸਰਕਾਰੀ ਅਧਿਕਾਰੀ ਜੇਕਰ ਖੁਦ ਉਨ੍ਹਾਂ ਟ੍ਰੈਫਿਕ ਨਿਯਮਾਂ ਦੀ ਪਾਲਣ ਕਰਾਉਣ ਲਈ ਅਧਿਕ੍ਰਤ ਹੈ ਅਤੇ ਖੁਦ ਨਿਯਮ ਤੋੜਦਾ ਹੈ ਤਾਂ ਉਸ ਤੋਂ ਜ਼ੁਰਮਾਨੇ ਦੀ ਰਕਮ ਦੁਗਣੀ ਲਈ ਜਾਵੇਗੀ। ਇਸ ਬਾਰੇ ਵਿਚ ਮਾਰਚ 2013, ਅਗਸਤ 2014 ਵਿਚ ਵੀ ਨਿਰਦੇਸ਼ ਜਾਰੀ ਕੀਤੇ ਗਏ ਸਨ। ਟ੍ਰੈਫਿਕ ਪੁਲਿਸ ਦੀ ਜੁਆਇਟ ਕਮਿਸ਼ਨਰ ਮੀਨੂ ਚੌਧਰੀ ਵੱਲੋਂ ਸਾਰੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੂੰ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Policemen will have to pay double challan for Traffic Rules Violation