ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿਨ 'ਚ 20 ਸਿਗਰੇਟਾਂ ਪੀਣ ਜਿੰਨੀ ਖ਼ਰਾਬ ਦਿੱਲੀ ਦੀ ਹਵਾ, ਫੇਫੜੇ ਪਏ ਕਾਲੇ

ਖ਼ਰਾਬ ਦਿੱਲੀ ਦੀ ਹਵਾ

ਕੌਮੀ ਰਾਜਧਾਨੀ ਦੇ ਡਾਕਟਰਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਅਸਰ ਇੱਕ ਦਿਨ 'ਚ 15-20 ਸਿਗਰੇਟ ਪੀਣ ਦੇ ਬਰਾਬਰ ਹੈ। ਹਵਾ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ, ਸ਼ਨੀਵਾਰ ਨੂੰ ਮਨੁੱਖੀ ਫੇਫੜਿਆਂ ਦੇ ਪੈਟਰਨ ਨੂੰ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਰੱਖਿਆ ਗਿਆ ਹੈ। ਲੰਗ ਕੇਅਰ ਫਾਊਂਡੇਸ਼ਨ ਦੇ ਸੰਸਥਾਪਕ, ਸਰ ਗੰਗਾ ਰਾਮ ਹਸਪਤਾਲ ਵਿੱਚ ਸੇਂਟਰ ਫਾਰ ਚੇਸਟ ਸਰਜਰੀ ਦੇ ਪ੍ਰਧਾਨ ਡਾ. ਅਰਵਿੰਦ ਕੁਮਾਰ ਨੇ ਕਿਹਾ, "ਮੈਂ ਪਿਛਲੇ 30 ਸਾਲਾਂ 'ਚ ਲੋਕਾਂ ਨੂੰ ਫੇਫੜਿਆਂ ਦਾ ਰੰਗ ਬਦਲਦੇ ਹੋਏ ਦੇਖਿਆ ਹੈ। ਪਹਿਲਾਂ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਫੇਫੜਿਆਂ ਦਾ ਰੰਗ ਕਾਲਾ ਹੁੰਦਾ ਸੀ, ਜਦਕਿ ਦੂਜਿਆਂ ਦੇ ਫੇਫੜੇ ਗੁਲਾਬੀ ਹੁੰਦੇ ਸਨ।

 

ਉਨ੍ਹਾਂ ਨੇ ਕਿਹਾ, ਪਰ ਅੱਜ ਕੱਲ੍ਹ ਮੈਂ ਸਿਰਫ ਕਾਲੇ ਫੇਫੜਿਆਂ ਨੂੰ ਵੇਖਦਾ ਹਾਂ।ਕਿਸ਼ੋਰਾਂ ਦੇ ਫੇਫੜਿਆਂ 'ਤੇ ਵੀ ਕਾਲੇ ਨਿਸ਼ਾਨ ਹਨ। ਇਹ ਡਰਾਉਣ ਵਾਲੀ ਗੱਲ ਹੈ ਇਸ ਵਿਲੱਖਣ ਪਦਰਸ਼ਨ ਨਾਲ ਅਸੀਂ ਆਸ ਕਰਦੇ ਹਾਂ ਕਿ ਅਸੀਂ ਲੋਕਾਂ ਨੂੰ ਦੱਸ ਸਕਦੇ ਹਾਂ ਕਿ ਉਨ੍ਹਾਂ ਦੇ ਫੇਫੜਿਆਂ ਨਾਲ ਕੀ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ, ਲੋਕਾਂ ਦੀ ਸਿਹਤ 'ਤੇ ਮਾੜੀ ਹਵਾ ਦੇ ਪ੍ਰਭਾਵਾਂ ਦੀ ਤੁਲਨਾ ਇੱਕ ਦਿਨ' ਚ 15-20 ਸਿਗਰੇਟ ਪੀਣ ਨਾਲ ਕੀਤੀ ਜਾ ਸਕਦੀ ਹੈ। ਸਰ ਗੰਗਾ ਰਾਮ ਹਸਪਤਾਲ ਦੇ ਪ੍ਰਬੰਧਕੀ ਬੋਰਡ ਦੇ ਵਾਈਸ ਪ੍ਰੈਜ਼ੀਡੈਂਟ ਡਾ. ਐਸ.ਪੀ. ਬਟੋਰਾੜਾ ਨੇ ਕਿਹਾ ਕਿ ਦਿੱਲੀ ਦਾ ਹਵਾ ਪ੍ਰਦੂਸ਼ਣ ਹੁਣ ਨਾਜ਼ੁਕ ਪੱਧਰ 'ਤੇ ਪਹੁੰਚ ਗਿਆ ਹੈ। ਇਹ ਲੋਕਾਂ ਦੀ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਰਿਹਾ ਹੈ ਸਾਨੂੰ ਤੁਰੰਤ ਇਸ ਖ਼ਤਰੇ ਨੂੰ ਕਾਬੂ ਕਰਨ ਲਈ ਕਾਰਵਾਈ ਕਰਨੀ ਪਵੇਗੀ। ਨਹੀਂ ਤਾਂ ਨਤੀਜੇ ਬਹੁਤ ਤਬਾਹਕੁਨ ਹੋਣਗੇ। ਅਸੀਂ ਪਹਿਲਾਂ ਹੀ ਦੇਖ ਰਹੇ ਹਾਂ ਕਿ ਸਾਡੇ ਹਸਪਤਾਲ ਵਿਚ ਖੰਘ, ਗਲੇ ਤੇ ਨੱਕ ਦੀਆਂ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

 

ਹਸਪਤਾਲ ਨੇ ਇਕ ਬਿਆਨ 'ਚ ਕਿਹਾ ਕਿ ਸਾਡੀ ਸਿਹਤ 'ਤੇ ਮਾੜੀ ਹਵਾ ਦਾ ਬੁਰਾ ਪ੍ਰਭਾਵ ਪੈਣਾ ਸਾਫ  ਜਿਹੀ ਗੱਲ ਹੈ। ਦਿੱਲੀ ਤੇ ਕੇਂਦਰ ਸਰਕਾਰ ਦੋਵੇਂ ਕੁਝ ਕਰਨ ਵਿੱਚ ਅਸਫਲ ਰਹੀਆਂ ਹਨ. ਭਾਰਤ ਜਿਸ ਭਿਆਨਕ ਰਸਤੇ ਵੱਲ ਚੱਲ ਰਿਹਾ ਹੈ , ਉਸ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:delhi pollution is equals to smoke 20 cigarette per day lungs are getting black