ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ 'ਚ ਹਲਕੇ ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ, ਕੇਰਲ 'ਚ ਭਾਰੀ ਮੀਂਹ  

Rain in Delhi:  ਦਿੱਲੀ ਦੇ ਕੁਝ ਹਿੱਸਿਆਂ ਵਿੱਚ ਮੰਗਲਵਾਰ ਨੂੰ ਹਲਕਾ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਦਿੱਲੀ ਦਾ ਤਾਪਮਾਨ ਰਿਕਾਰਡ ਪੱਧਰ 48 ਡਿਗਰੀ ਉੱਤੇ ਪਹੁੰਚ ਗਿਆ ਸੀ, ਉਥੇ ਹੀ ਤਾਪਮਾਨ ਉੱਤਰੀ ਭਾਰਤ ਦੀਆਂ ਕਈ ਥਾਵਾਂ ਉੱਤੇ 50 ਡਿਗਰੀ ਦੇ ਨੇੜੇ ਬਣਿਆ ਹੋਇਆ ਸੀ। 

 

 

ਜੂਨ ਦੇ ਮਹੀਨੇ ਦਿੱਲੀ ਦੇ ਇਤਿਹਾਸ ਵਿੱਚ ਸੋਮਵਾਰ ਨੂੰ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਸਨ।  48 ਡਿਗਰੀ ਸੈਲਸੀਅਸ ਤਾਪਮਾਨ ਨਾਲ 10 ਜੂਨ, 2019 ਦਿੱਲੀ ਦੇ ਇਤਿਹਾਸ ਵਿੱਚ ਇਸ ਮਹੀਨੇ ਦਾ ਸਭ ਤੋਂ ਗਰਮ ਦਿਨ ਸੀ। ਇਸ ਤੋਂ ਪਹਿਲਾਂ 9 ਜੂਨ 2014 ਨੂੰ ਪਾਲਮ ਵਿੱਚ ਸਭ ਤੋਂ ਵੱਧ ਤਾਪਮਾਨ 47.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ।

 

ਉਥੇ, ਕੇਰਲ ਵਿੱਚ ਮਾਨਸੂਨ ਦੀ ਦਸਤਕ ਤੋਂ ਬਾਅਦ ਭਾਰੀ ਮੀਂਹ ਕਾਰਨ ਤਿਰਵਨੰਤਪੁਰਮ ਜ਼ਿਲ੍ਹੇ ਦੇ ਅਰੂਵਿੱਕਾਰ ਬੰਨ੍ਹ ਦਾ ਇੱਕ ਦਰਵਾਜ਼ਾ ਸੋਮਵਾਰ ਦੇਰ ਰਾਤ ਨੂੰ ਖੋਲ੍ਹ ਦਿੱਤਾ ਗਿਆ। ਵਾਟਰ ਅਥਾਰਟੀ ਦੇ ਸੂਤਰਾਂ ਅਨੁਸਾਰ ਭਾਰੀ ਮੀਂਹ ਨਾਲ ਪਾਣੀ ਦਾ ਪੱਧਰ ਵੱਧ ਕੇ 46.50 ਫੁਟ ਤੱਕ ਪਹੁੰਚ ਗਿਆ ਜਿਸ ਤੋਂ ਬਾਅਦ ਬੰਨ੍ਹ ਦੇ ਦਰਵਾਜੇ ਨੂੰ ਖੋਲ੍ਹਿਆ ਗਿਆ। 


ਸੂਤਰਾਂ ਅਨੁਸਾਰ ਕਰਮਨਾ ਨਦੀ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਪਾਣੀ ਦਾ ਪੱਧਰ ਵਧਣ ਬਾਰੇ ਚੇਤਾਵਨੀ ਦਿੱਤਾ ਜਾ ਰਹੀ ਹੈ। ਕੇਰਲ ਵਿੱਚ ਅਗਲੇ 24 ਘੰਟਿਆਂ ਵਿੱਚ ਮੀਂਹ ਦੇ ਆਸਾਰ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:delhi rainfall before monsoon brings respite from scorching heat