ਅਗਲੀ ਕਹਾਣੀ

ਦਿੱਲੀ ਦੀ ਰੇਵ ਪਾਰਟੀ ਵਿਚ ਛਾਪਾ, ਡਰੱਗ ਤੇ ਸ਼ਰਾਬ ਬਰਾਮਦ

ਦਿੱਲੀ ਦੀ ਰੇਵ ਪਾਰਟੀ ਵਿਚ ਛਾਪਾ, ਡਰੱਗ ਤੇ ਸ਼ਰਾਬ ਬਰਾਮਦ

ਦਿੱਲੀ ਆਬਕਾਰੀ ਵਿਭਾਗ ਅਤੇ ਪੁਲਿਸ ਨੇ ਛਤਰਪੁਰ ਵਿਚ ਹੋ ਰਹੀ ਇਕ ਰੇਵ ਪਾਰਟੀ ਉਤੇ ਸ਼ਨੀਵਾਰ ਰਾਤ ਨੂੰ ਛਾਪਾ ਮਾਰਿਆ ਅਤੇ ਘੱਟ ਤੋਂ ਘੱਟ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।

 

ਮਿਲੀ ਗੁਪਤ ਸੂਚਨਾ ਦੇ ਆਧਾਰ ਉਤੇ ਸ਼ਨੀਵਾਰ ਰਾਤ ਹੋਈ ਛਾਪੇਮਾਰੀ ਬਾਅਦ ਪੁਲਿਸ ਨੇ ਮੌਕੇ ਉਤੇ ਸ਼ਰਾਬ ਦੀਆਂ ਬੋਤਲਾਂ ਅਤੇ ਕੋਕੀਨ ਸਮੇਤ ਕਈ ਤਰ੍ਹਾਂ ਦੇ ਮਾਦਕ ਪਾਦਰਥ ਜਬਤ ਕੀਤੇ। ਅਧਿਕਾਰੀਆਂ ਨੇ ਦੱਸਿਆ ਕਿ ਇਹ ਪਾਰਟੀ ਛਤਰਪੁਰ ਵਿਚ ਇਕ ਫੈਸ਼ਨ ਡਿਜਾਈਨਿੰਗ ਕੰਪਨੀ ਦੇ ਹਾਲ ਵਿਚ ਹੋ ਰਹੀ ਸੀ। ਉਨ੍ਹਾਂ ਦੱਸਿਆ ਕਿ ਰੇਵ ਵਿਚ ਨਾਬਾਲਗਾਂ ਨੂੰ ਵੀ ਸ਼ਰਾਬ ਪਿਆਈ ਜਾ ਰਹੀ ਸੀ। ਇਸ ਪਾਰਟੀ ਵਿਚ ਸ਼ਾਮਲ ਲੋਕ ਗੁੜਗਾਉ, ਫਰੀਦਾਬਾਦ ਅਤੇ ਨੋਇਡਾ ਦੇ ਵਾਸੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪਾਰਟੀ ਹਾਲ ਵਿਚੋਂ ਸ਼ਰਾਬ ਦੀਆਂ 300 ਤੋਂ ਜ਼ਿਆਦਾ ਅਤੇ ਬੀਅਰ ਦੀਆਂ 350 ਬੋਤਲਾਂ ਜਬਤ ਕੀਤੀਆਂ ਗਈਆਂ ਹਨ।

 

ਉਨ੍ਹਾਂ ਦੱਸਿਆ ਕਿ ਮੌਕੇ ਉਤੇ ਕੋਕੀਨ ਅਤੇ ਨਸ਼ੀਲੇ ਪਦਾਰਥ ਵੀ ਮਿਲੇ ਹਨ। ਪੁਲਿਸ ਨੇ ਪਾਰਟੀ ਆਯੋਜਿਤ ਕਰਨ ਵਾਲਿਆਂ ਵਿਚੋਂ ਘੱਟ ਤੋਂ ਘੱਟ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi: Rave party busted by Police and Excise Department at a farmhouse in Chhattarpur