ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੰਗਾ: IB ਅਧਿਕਾਰੀ ਅੰਕਿਤ ਕਤਲ ਕੇਸ 'ਚ ਸਲਮਾਨ ਤੋਂ ਬਾਅਦ 5 ਹੋਰ ਗ੍ਰਿਫ਼ਤਾਰ

ਸਿਟੀਜ਼ਨਸ਼ਿਪ ਸੋਧ ਕਾਨੂੰਨ (ਸੀਏਏ) ਨੂੰ ਲੈ ਕੇ ਪਿਛਲੇ ਮਹੀਨੇ ਉੱਤਰ ਪੂਰਬੀ ਦਿੱਲੀ ਵਿੱਚ ਹੋਈ ਫਿਰਕੂ ਹਿੰਸਾ ਦੌਰਾਨ ਖੁਫੀਆ ਬਿਊਰੋ (ਆਈਬੀ) ਦੇ ਅਧਿਕਾਰੀ ਅੰਕਿਤ ਸ਼ਰਮਾ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ 5 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

 

ਆਈ ਬੀ ਅਧਿਕਾਰੀ ਦੇ ਕਤਲ ਕੇਸ ਵਿੱਚ ਖੁਲਾਸਾ, 12 ਦੰਗਾਕਾਰੀਆਂ ਨੇ 400 ਵਾਰ ਮਾਰਿਆ ਚਾਕੂ, ਫੜੇ ਗਏ ਦੋਸ਼ੀਆਂ ਦੀ ਪਛਾਣ ਫਿਰੋਜ਼, ਜਾਵੇਦ, ਗੁਲਫਾਮ, ਸ਼ੋਏਬ ਅਤੇ ਅਨਸ ਵਜੋਂ ਹੋਈ ਹੈ। ਇਕ ਦੋਸ਼ੀ ਸਲਮਾਨ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਫਿਲਹਾਲ ਉਹ ਪੁਲਿਸ ਰਿਮਾਂਡ 'ਤੇ ਹੈ।

 

 

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੀਰਵਾਰ ਨੂੰ ਇੰਟੈਲੀਜੈਂਸ ਬਿਊਰੋ (ਆਈਬੀ) ਦੇ ਅਧਿਕਾਰੀ ਅੰਕਿਤ ਸ਼ਰਮਾ ਦੀ ਹੱਤਿਆ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਸਲਮਾਨ ਉਰਫ਼ ਨੰਹੇ ਨੂੰ ਗ੍ਰਿਫ਼ਤਾਰ ਕੀਤਾ ਸੀ।

 

27 ਫਰਵਰੀ ਨੂੰ ਅੰਕਿਤ ਸ਼ਰਮਾ ਦੇ ਲਾਪਤਾ ਹੋਣ ਤੋਂ ਇਕ ਦਿਨ ਬਾਅਦ, ਉਸ ਦੀ ਲਾਸ਼ ਉੱਤਰ-ਪੂਰਬੀ ਦਿੱਲੀ ਦੇ ਚਾਂਦਬਾਗ਼ ਵਿੱਚ ਉਸ ਦੇ ਘਰ ਦੇ ਨੇੜੇ ਇਕ ਨਾਲੇ ਵਿਚੋਂ ਮਿਲੀ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਮੁਅੱਤਲ ਕੀਤੇ ਕੌਂਸਲਰ ਤਾਹਿਰ ਹੁਸੈਨ ਨੂੰ ਗ੍ਰਿਫ਼ਤਾਰ ਕੀਤਾ ਸੀ।

 

ਜਾਣਕਾਰੀ ਅਨੁਸਾਰ, ਇਰਸ਼ਾਦ, ਆਬਿਦ ਅਤੇ ਸ਼ਾਹਦਾਬ ਨੂੰ ਬੁੱਧਵਾਰ ਨੂੰ ਕ੍ਰਾਈਮ ਬ੍ਰਾਂਚ ਨੇ ਉੱਤਰ-ਪੂਰਬੀ ਦਿੱਲੀ ਵਿੱਚ ਹਿੰਸਾ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਹ ਸਾਰੇ ਮੁਸਤਫਾਬਾਦ ਦੇ ਵਸਨੀਕ ਹਨ। 24 ਫਰਵਰੀ ਨੂੰ ਆਈ ਬੀ ਅਧਿਕਾਰੀ ਅੰਕਿਤ ਸ਼ਰਮਾ ਕਤਲ ਕਾਂਡ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਤਿੰਨੇ ਲੋਕ ‘ਆਪ’ ਦੇ ਮੁਅੱਤਲ ਕੌਂਸਲਰ ਦੇ ਨਾਲ ਸਨ ਅਤੇ ਕਿਹਾ ਜਾਂਦਾ ਹੈ ਕਿ ਉਹ ਉਸ ਦੇ ਬਹੁਤ ਨੇੜਲੇ ਹਨ।


..........

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Delhi riots Five more people arrested in connection with IB officer Ankit Sharma murder