ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਿੰਸਾ : ਪੁਲਿਸ ਕਾਂਸਟੇਬਲ ਨੂੰ ਬੰਦੂਕ ਵਿਖਾਉਣ ਵਾਲਾ ਸ਼ਾਹਰੁਖ ਗ੍ਰਿਫ਼ਤਾਰ

ਦਿੱਲੀ 'ਚ ਹੋਈ ਹਿੰਸਾ ਦੌਰਾਨ ਪੁਲਿਸ ਦੇ ਹੈਡ ਕਾਂਸਟੇਬਲ ਦੀਪਕ ਦਹੀਆ ਨੂੰ ਪਿਸਤੌਲ ਵਿਖਾਉਣ ਵਾਲੇ ਸ਼ਾਹਰੁਖ ਨੂੰ ਕ੍ਰਾਇਮ ਬਰਾਂਚ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਸ਼ਾਹਰੁਖ ਨੂੰ ਉੱਤਰ ਪ੍ਰਦੇਸ਼ ਦੇ ਬਰੇਲੀ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਹੈ। ਸਪੈਸ਼ਟ ਸੈੱਲ ਨੂੰ ਉਸ ਨੂੰ ਗ੍ਰਿਫਤਾਰ ਕਰਨ ਦੀ ਜਿੰਮੇਵਾਰੀ ਦਿੱਤੀ ਗਈ ਸੀ, ਪਰ ਕ੍ਰਾਇਮ ਬਰਾਂਚ ਨੂੰ ਸਫ਼ਲਤਾ ਮਿਲੀ।
 

 

ਸ਼ਾਹਰੁਖ ਦੀ ਤਲਾਸ਼ ਲਈ ਦਿੱਲੀ, ਪੰਜਾਬ ਅਤੇ ਉੱਤਰ ਪ੍ਰਦੇਸ਼ 'ਚ ਸਪੈਸ਼ਲ ਸੈਲ ਛਾਪੇਮਾਰੀ ਕਰ ਰਹੀ ਸੀ। ਸੋਸ਼ਲ ਮੀਡੀਆ 'ਤੇ ਸ਼ਾਹਰੁਖ ਦੀ ਇਹ ਤਸਵੀਰ ਕਾਫੀ ਵਾਇਰਸ ਹੋਈ ਸੀ।
 

ਸ਼ਾਹਰੁਖ ਨੇ ਦਿੱਲੀ ਹਿੰਸਾ ਦੌਰਾਨ 8 ਰਾਊਂਡ ਫਾਇਰ ਕੀਤੇ ਸਨ। ਹੈਡ ਕਾਂਸਟੇਬਲ 'ਤੇ ਪਿਸਤੌਲ ਤਾਨਣ ਤੋਂ ਬਾਅਦ ਉਹ ਪੋਸਟਰ ਬੁਆਏ ਬਣ ਗਿਆ ਸੀ। ਇਸ ਤੋਂ ਬਾਅਦ ਦਿੱਲੀ ਪੁਲਿਸ ਦੀ ਕ੍ਰਾਇਮ ਬਰਾਂਚ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਹਿੰਸਾ ਦੌਰਾਨ ਪੁਲਿਸ 'ਤੇ ਗੋਲੀਆਂ ਚਲਾਉਣ ਵਾਲੇ ਲਾਲ ਟੀ-ਸ਼ਰਟ ਪਹਿਨੇ ਨੌਜਵਾਨ ਦੀ ਪਛਾਣ ਸ਼ਾਹਰੁਖ ਖਾਨ ਵਜੋਂ ਕੀਤੀ ਗਈ ਸੀ।

 

 

ਦੱਸਿਆ ਜਾ ਰਿਹਾ ਹੈ ਕਿ ਉਹ ਦਿੱਲੀ ਦੇ ਥਾਣਾ ਉਸਮਾਨਪੁਰ ਦਾ ਰਹਿਣ ਵਾਲਾ ਹੈ, ਪਰ ਘਟਨਾ ਤੋਂ ਬਾਅਦ ਹੀ ਉਹ ਆਪਣੇ ਪਰਿਵਾਰ ਨਾਲ ਫ਼ਰਾਰ ਹੋ ਗਿਆ ਸੀ। ਫਿਲਹਾਲ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸ਼ਾਹਰੁਖ ਦੇ ਮਦਦਗਾਰਾਂ ਦੀ ਵੀ ਤਲਾਸ਼ ਸ਼ੁਰੂ ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:delhi riots Shahrukh who opened fire at police arrested