ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੀ ਰਬੜ ਫ਼ੈਕਟਰੀ ਨੂੰ ਅੱਗ, 5 ਜਿਊਂਦੇ ਸੜੇ

ਦਿੱਲੀ ਦੀ ਰਬੜ ਫ਼ੈਕਟਰੀ ਨੂੰ ਅੱਗ, 5 ਜਿਊਂਦੇ ਸੜੇ

ਭਾਰਤ ਦੀ ਰਾਜਧਾਨੀ ਦਿੱਲੀ ’ਚ ਅੱਜ ਸਵੇਰੇ ਇੱਕ ਰਬੜ ਫ਼ੈਕਟਰੀ ਨੂੰ ਅੱਗ ਲੱਗ ਜਾਣ ਕਾਰਨ ਪੰਜ ਵਿਅਕਤੀ ਮਾਰੇ ਗਏ ਹਨ ਤੇ ਕਈ ਹੋਰ ਜ਼ਖ਼ਮੀ ਹੋਏ ਹਨ।

 

 

ਇਹ ਘਟਨਾ ਸ਼ਾਹਦਰਾ ਦੇ ਝਿਲਮਿਲ ਇਲਾਕੇ ਦੀ ਇੱਕ ਫ਼ੈਕਟਰੀ ’ਚ ਅੱਜ ਸਨਿੱਚਰਵਾਰ ਸਵੇਰੇ ਵਾਪਰੀ। ਅੱਗ ਲੱਗਣ ਦੇ ਕਾਰਨਾਂ ਬਾਰੇ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ।

 

 

ਅੱਗ ਬੁਝਾਉਣ ਲਈ 31 ਫ਼ਾਇਰ ਬ੍ਰਿਗੇਡ ਇੰਜਣ ਪੁੱਜੇ ਹੋਏ ਹਨ। ਇਹ ਫ਼ੈਕਟਰੀ ਤੰਗ ਗਲ਼ੀ ਵਿੱਚ ਹੋਣ ਕਾਰਨ ਅੱਗ ਬੁਝਾਉਣ ਦੇ ਕੰਮ ਵਿੱਚ ਬਹੁਤ ਔਕੜ ਪੇਸ਼ ਆ ਰਹੀ ਹੈ। ਅੱਗ ਕਾਰਨ ਉੱਠਦਾ ਧੂੰਆਂ ਦੂਰੋਂ ਵੇਖਿਆ ਜਾ ਸਕਦਾ ਹੈ।

 

 

ਘਟਨਾ ਸਥਾਨ ਉੱਤੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਅੱਗ ਲੱਗਣ ਬਾਰੇ ਪਹਿਲੀ ਸੂਚਨਾ ਅੱਜ ਸਵੇਰੇ 9:25 ਵਜੇ ਮਿਲੀ ਤੇ ਤੁਰੰਤ ਫ਼ਾਇਰ ਬ੍ਰਿਗੇਡ ਦੇ 31 ਇੰਜਣ ਘਟਨਾ–ਸਥਾਨ ਵੱਲ ਰਵਾਨਾ ਕੀਤੇ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Rubber Factory burnt into ashes 5 killed