ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ 11.55 ਲੱਖ ਵੋਟਰ ਲਾਪਤਾ

ਦਿੱਲੀ ਦੇ 11.55 ਲੱਖ ਵੋਟਰ ਲਾਪਤਾ

ਦਿੱਲੀ ਦੀ ਆਖ਼ਰੀ ਵੋਟਰ–ਸੂਚੀ ਵਿੱਚ 11 ਲੱਖ 55 ਹਜ਼ਾਰ ਲੋਕ ਅਜਿਹੇ ਹਨ, ਜੋ ਲਾਪਤਾ ਹਨ। ਇਹ ਪ੍ਰਗਟਾਵਾ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਕਰਵਾਏ ਗਏ ਸਰਵੇਖਣ ’ਚ ਹੋਇਆ ਹੈ। ਕਿਸੇ ਦਾ ਨਾਂਅ ਵੋਟਰ ਸੂਚੀ ਵਿੱਚ ਤਾਂ ਹੈ ਪਰ ਉਹ ਆਪਣੇ ਪਤੇ ’ਤੇ ਨਹੀਂ ਰਹਿੰਦਾ। ਅਜਿਹੇ ਵੋਟਰਾਂ ਨੂੰ ਵੋਟਾਂ ਵਾਲੇ ਦਿਨ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਹੀ ਵੋਟ ਪਾਉਣ ਦੀ ਇਜਾਜ਼ਤ ਮਿਲੇਗੀ।

 

 

ਅੱਠ ਫ਼ਰਵਰੀ ਨੂੰ ਵੋਟਿੰਗ ਤੋਂ ਪਹਿਲਾਂ ਦਿੱਲੀ ’ਚ ਵੋਟਰ ਸਲਿੱਪਾਂ ਵੰਡਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇੱਕ ਸੀਨੀਅਰ ਚੋਣ ਅਧਿਕਾਰੀ ਮੁਤਾਬਕ ਵੋਟਰ ਸਲਿੱਪਾਂ ਵੰਡਣ ਤੋਂ ਬਾਅਦ ਵੋਟਰਾਂ ਦੀ ਜਾਣਕਾਰੀ ਵੀ ਇਕੱਠੀ ਕੀਤੀ ਜਾ ਰਹੀ ਹੈ।

 

 

6 ਫ਼ਰਵਰੀ ਤੱਕ ਦੱਸੇ ਪਤੇ ਤੋਂ ਗ਼ਾਇਬ ਵੋਟਰਾਂ ਦੀ ਅੰਤਿਮ ਸੂਚੀ ਤਿਆਰ ਕੀਤੀ ਜਾਵੇਗੀ। ਬੂਥ–ਕ੍ਰਮ ਮੁਤਾਬਕ ਸੂਚੀ ਸਾਰੇ ਚੋਣ ਕਰਮਚਾਰੀਆਂ ਕੋਲ ਰਹੇਗੀ। ਜੇ ਕਿਸੇ ਵਿਅਕਤੀ ਦਾ ਨਾਂਅ ਲਾਪਤਾ ਵਾਲੀ ਸੂਚੀ ਵਿੱਚਹੈ, ਤਾਂ ਉਸ ਨੂੰ ਪੁੱਛਗਿੱਛ ਤੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਹੀ ਵੋਟਿੰਗ ਦੀ ਇਜਾਜ਼ਤ ਮਿਲੇਗੀ।

 

 

ਚੋਣ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਪੂਰੀ ਤਸੱਲੀ ਕਰ ਕੇ ਹੀ ਲੋਕਾਂ ਨੂੰ ਵੋਟਾਂ ਪਾਉਣ ਦੇਵਾਂਗੇ। ਦੱਸੇ ਪਤੇ ਤੋਂ ਗ਼ਾਇਬ ਵੋਟਰਾਂ ਦੀ ਜੋ ਸੂਚੀ ਬਣਦੀ ਹੈ, ਉਸ ਨੂੰ ASD (ਐਬਸੈਂਟ, ਸ਼ਿਫ਼ਟੇਡ, ਡੈੱਥ) ਸੂਚੀ ਕਿਹਾ ਜਾਂਦਾ ਹੈ।

 

 

ਇਸ ਦਾ ਮਤਲਬ ਇਹੋ ਹੈ ਕਿ ਜੋ ਦੱਸੇ ਪਤੇ ਉੱਤੇ ਨਹੀਂ ਮਿਲਿਆ; ਉਹ ਜਾਂ ਤਾਂ ਚਲਾ ਗਿਆ ਹੈ ਜਾਂ ਕਿਸੇ ਹੋਰ ਪਤੇ ਉੱਤੇ ਤਬਦੀਲ ਹੋ ਗਿਆ ਹੈ ਅਤੇ ਜਾਂ ਫਿਰ ਉਸ ਦਾ ਦੇਹਾਂਤ ਹੋ ਚੁੱਕਾ ਹੈ।

 

 

ਚੋਣ ਕਮਿਸ਼ਨ ਨੇ ਬੀਤੇ ਵਰ੍ਹੇ ਲੋਕ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਵੋਟਰਾਂ ਦੇ ਨਾਂਅ ਕੱਟੇ ਜਾਣ ਦੇ ਦੋਸ਼ ਲੱਗਣ ਤੋਂ ਬਾਅਦ ਸਰਵੇਖਣ ਕਰਵਾਇਆ ਸੀ।

 

 

ਦਿੱਲੀ ਚੋਣਾਂ ਦੌਰਾਨ ਕਿਊ ਆਰ ਕੋਡ ਵਾਲੀਆਂ ਵੋਟਰ ਸਲਿੱਪਾਂ ਵੰਡਣ ਦੀ ਯੋਜਨਾ ਸੀ ਪਰ ਇਸ ਲਈ ਕਰਮਚਾਰੀਆਂ ਦੀ ਘਾਟ ਵੇਖਦਿਆਂ ਇਸ ਵਾਰ ਤਜਰਬੇ ਵਜੋਂ 11 ਵਿਧਾਨ ਸਭਾਵਾਂ ’ਚ ਹੀ ਇਹ ਵੰਡਿਆ ਜਾਵੇਗਾ। ਹਰੇਕ ਜ਼ਿਲ੍ਹੇ ’ਚ ਪੈਣ ਵਾਲੀ ਇੱਕ–ਇੱਕ ਵਿਧਾਨ ਸਭਾ ’ਚ ਇਹ ਵੋਟਰ ਸਲਿੱਪ ਵੰਡੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi s 11 lakh 55 thousand Voters missing