ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ 21,000 ਗੈਸਟ ਅਧਿਆਪਕਾਂ ਦਾ ਭਵਿੱਖ ਹਵਾ ’ਚ

ਦਿੱਲੀ ਦੇ 21,000 ਗੈਸਟ ਅਧਿਆਪਕਾਂ ਦਾ ਭਵਿੱਖ ਹਵਾ ’ਚ

ਭਾਰਤ ਦੀ ਰਾਜਧਾਨੀ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਵਾਲੇ 21 ਹਜ਼ਾਰ ਤੋਂ ਵੱਧ ਗੈਸਟ ਅਧਿਆਪਕਾਂ ਦਾ ਭਵਿੱਖ ਹਾਲੇ ਤਾਂ ਹਵਾ ਵਿੱਚ ਹੀ ਲਟਕਦਾ ਦਿਸ ਰਿਹਾ ਹੈ। ਹਾਈ ਕੋਰਟ ਨੇ ਬੁੱਧਵਾਰ ਨੂੰ ਗੈਸਟ ਟੀਚਰਜ਼ ਦੀਆਂ ਸੇਵਾਵਾਂ ਜਾਰੀ ਰੱਖਣ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਹੁਕਮ ਪਾਸ ਨਹੀਂ ਕੀਤਾ।

 

 

ਜਸਟਿਸ ਸੰਗੀਤਾ ਡੀ. ਸਹਿਗਲ ਨੇ ਬੁੱਧਵਾਰ ਨੂੰ ਮਾਮਲੇ ਦੀ ਸੰਖੇਪ ਸੁਣਵਾਈ ਤੋਂ ਬਾਅਦ ਮਾਮਲੇ ਦੀ ਸੁਣਵਾਈ 31 ਅਕਤੂਬਰ ਤੱਕ ਲਈ ਮੁਲਤਵੀ ਕਰ ਦਿੱਤੀ ਹੈ।

 

 

ਉਨ੍ਹਾਂ ਗੈਸਟ ਅਧਿਆਪਕਾਂ ਦੀਆਂ ਸੇਵਾਵਾਂ ਜਾਰੀ ਰੱਖਣ ਨੂੰ ਲੈ ਕੇ ਸਿੱਖਿਆ ਡਾਇਰੈਕਟੋਰੇਟ ਦੀ ਅਰਜ਼ੀ ਉੱਤੇ ਕਿਸੇ ਤਰ੍ਹਾਂ ਦਾ ਕੋਈ ਹੁਕਮ ਪਾਸ ਨਹੀਂ ਕੀਤਾ। ਇਸ ਨਾਲ ਹੁਣ ਨਾ ਸਿਰਫ਼ ਗੈਸਟ ਅਧਿਆਪਕਾਂ ਦਾ ਭਵਿੱਖ ਹਵਾ ਵਿੱਚ ਲਟਕਿਆ ਹੋਇਆ ਹੈ, ਸਗੋਂ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨਾਲ ਇੱਥੇ ਪੜ੍ਹਨ ਵਾਲੇ ਲੱਖਾਂ ਵਿਦਿਆਰਥੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋਵੇਗੀ।

 

 

ਦਿੱਲੀ ਸਰਕਾਰ ਦੇ ਐਜੂਕੇਸ਼ਨ ਡਾਇਰੈਕਟੋਰੇਟ ਨੇ ਬੀਤੀ 28 ਫ਼ਰਵਰੀ ਨੂੰ ਹਾਈ ਕੋਰਟ ਵਿੱਚ ਅਰਜ਼ੀ ਦਾਖ਼ਲ ਕਰ ਕੇ 21,833 ਗੈਸਟ ਅਧਿਆਪਕਾਂ ਦੀਆਂ ਸੇਵਾਵਾਂ ਜਾਰੀ ਰੱਖਣ ਦੀ ਇਜਾਜ਼ਤ ਮੰਗੀ ਸੀ। ਹਾਈ ਕੋਰਟ ਦੇ ਅਕਤੂਬਰ 2018 ਦੇ ਹੁਕਮ ਅਧੀਨ ਇਨ੍ਹਾਂ ਅਧਿਆਪਕਾਂ ਦੀਆਂ ਸੇਵਾਵਾਂ ਬੀਤੀ 28 ਫ਼ਰਵਰੀ ਨੂੰ ਹੀ ਖ਼ਤਮ ਹੋ ਗਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi s 21000 guest teachers is not clear