ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ ਹਜ਼ਾਰਾਂ ਹੜਤਾਲੀ ਡਾਕਟਰ ਅੱਜ ਕਰਨਗੇ ਸੰਸਦ ਦਾ ਘਿਰਾਓ

ਦਿੱਲੀ ਦੇ ਹਜ਼ਾਰਾਂ ਹੜਤਾਲੀ ਡਾਕਟਰ ਅੱਜ ਕਰਨਗੇ ਸੰਸਦ ਦਾ ਘਿਰਾਓ

ਕੌਮੀ ਮੈਡੀਕਲ ਕਮਿਸ਼ਨ (NMC) ਬਿੱਲ ਅੱਜ ਰਾਜ ਸਭਾ ’ਚ ਪੇਸ਼ ਹੋਣ ਵਾਲਾ ਹੈ। ਇਸ ਦੇ ਵਿਰੋਧ ਵਿੱਚ ਡਾਕਟਰਾਂ ਨੇ ਬੁੱਧਵਾਰ ਨੂੰ ਵੀ ਹੜਤਾਲ ਰੱਖੀ ਸੀ ਤੇ ਅੱਜ ਵੀ ਹੜਤਾਲ ਰਹੇਗੀ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਹੜਤਾਲ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ।

 

 

ਵੀਰਵਾਰ ਨੂੰ ਦਿੱਲੀ ਏਮਸ, ਸਫ਼ਦਰਜੰਗ ਤੇ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਰੈਜ਼ੀਡੈਂਟ ਡਾਕਟਰਾਂ ਨੇ ਵੀ ਹੜਤਾਲ ਦਾ ਐਲਾਨ ਕੀਤਾ ਹੇ। ਇਸ ਤੋਂ ਇਲਾਵਾ ਦਿੱਲੀ ਸਰਕਾਰ ਤੇ ਦਿੱਲੀ ਨਗਰ ਨਿਗਮ ਦੇ ਵੀ ਸਰਕਾਰੀ ਹਸਪਤਾਲਾਂ ਦੇ ਰੈਜ਼ੀਡੈਂਟ ਡਾਕਟਰ ਹੜਤਾਲ ’ਤੇ ਰਹਿਣਗੇ।

 

 

ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਸਰਜਰੀ ਮੁਲਤਵੀ ਕਰ ਦੇਣ ਦਾ ਆਰਡਰ ਜਾਰੀ ਹੋ ਗਿਆ ਹੈ। ਇੰਝ 30 ਤੋਂ 40 ਹਜ਼ਾਰ ਮਰੀਜ਼ਾਂ ਨੂੰ ਇਲਾਜ ਲਈ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਂਝ ਤਿੰਨੇ ਹਸਪਤਾਲਾਂ ਵਿੱਚ ਹੰਗਾਮੀ ਸੇਵਾਵਾਂ ਜਾਰੀ ਰਹਿਣਗੀਆਂ।

ਦਿੱਲੀ ਦੇ ਹਜ਼ਾਰਾਂ ਹੜਤਾਲੀ ਡਾਕਟਰ ਅੱਜ ਕਰਨਗੇ ਸੰਸਦ ਦਾ ਘਿਰਾਓ

 

ਡਾਕਟਰ ਅੱਜ ਦੁਪਹਿਰ ਦੋ ਵਜੇ ਸੰਸਦ ਦਾ ਘਿਰਾਓ ਕਰਨ ਲਈ ਏਮਸ ਤੋਂ ਰਵਾਨਾ ਹੋਣਗੇ; ਇਸ ਮੌਕੇ 10 ਹਜ਼ਾਰ ਤੋਂ ਵੀ ਵੱਧ ਡਾਕਟਰਾਂ ਦੇ ਮੌਜੂਦ ਰਹਿਣ ਦੀ ਸੰਭਾਵਨਾ ਹੈ। ਉੱਧਰ ਏਮਸ ਦੇ ਪ੍ਰਬੰਧਕਾਂ ਨੇ 10 ਲੇਅਰ ਦੇ ਇੰਤਜ਼ਾਮ ਕੀਤੇ ਹਨ।

 

 

ਏਮਸ ਮੁਤਾਬਕ ਅੱਜ ਵੀਰਵਾਰ ਨੂੰ ਨਵੇਂ ਮਰੀਜ਼ਾਂ ਦਾ ਇਲਾਜ ਨਹੀਂ ਹੋ ਸਕੇਗਾ। ਓਪੀਡੀ ਵਿੱਚ ਪਹਿਲਾਂ ਤੋਂ ਹੀ ਸਮਾਂ ਲੈ ਚੁੱਕੇ ਮਰੀਜ਼ਾਂ ਤੋਂ ਇਲਾਵਾ ਫ਼ਾਲੋ–ਅੱਪ ਕੇਸ ਹੀ ਵੇਖੇ ਜਾਣਗੇ। ਸਵੇਰੇ 8 ਵਜੇ ਕੈਂਪਸ ਵਿੱਚ ਐੱਨਐੱਮਸੀ ਬਿਲ ਵਿਰੁੱਧ ਰੈਲੀ ਵੀ ਕੱਢੀ ਜਾਵੇਗੀ।

 

 

ਏਮਸ ਦੇ ਡਾਕਟਰਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਮਰਿੰਦਰ ਨੇ ਕਿਹਾ ਕਿ ਵਾਰ–ਵਾਰ ਮੰਗ ਕਰਨ ਦੇ ਬਾਅਦ ਵੀ ਕੇਂਦਰ ਸਰਕਾਰ ਡਾਕਟਰਾਂ ਵਿਰੁੱਧ ਤਾਨਾਸ਼ਾਹੀ ਵਿਖਾਉਣ ਲੱਗ ਪਈ ਹੈ। ਬਿੱਲ ਵਿੱਚ ਕਈ ਅਜਿਹੇ ਪ੍ਰਸਤਾਵ ਹਨ, ਜੋ ਡਾਕਟਰਾਂ ਲਈ ਘਾਤਕ ਸਿੱਧ ਹੋ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi s Doctors are gheraoing parliament today