ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਸਦ ਦਾ ਘਿਰਾਓ ਕਰਨਗੇ ਦਿੱਲੀ ਦੇ ਹੜਤਾਲੀ ਵਕੀਲ

ਸੰਸਦ ਦਾ ਘਿਰਾਓ ਕਰਨਗੇ ਦਿੱਲੀ ਦੇ ਹੜਤਾਲੀ ਵਕੀਲ

ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ’ਚ ਵਕੀਲਾਂ ਤੇ ਪੁਲਿਸ ਵਿਚਾਲੇ ਸ਼ੁਰੂ ਹੋਇਆ ਵਿਵਾਦ ਸ਼ਾਂਤ ਹੋਣ ਦਾ ਨਾਂਅ ਨਹੀਂ ਲੈ ਰਿਹਾ। ਵਕੀਲਾਂ ਨੇ ਬੁੱਧਵਾਰ ਨੂੰ ਮੀਟਿੰਗ ਕਰ ਕੇ 20 ਨਵੰਬਰ ਨੂੰ ਸੰਸਦ ਘੇਰਨ ਦਾ ਫ਼ੈਸਲਾ ਕੀਤਾ ਹੈ। ਵਕੀਲਾਂ ਦਾ ਦਾਅਵਾ ਹੈ ਕਿ ਦਿੱਲੀ ਦੇ ਨਾਲ ਰਾਸ਼ਟਰੀ ਰਾਜਧਾਨੀ ਖੇਤਰ (NCR) ਦੇ ਵਕੀਲ ਵੀ ਇਸ ਘਿਰਾਓ ’ਚ ਸ਼ਾਮਲ ਹੋਣਗੇ।

 

 

ਦਿੱਲੀ ਦੀਆਂ ਸਾਰੀਆਂ ਬਾਰ ਐਸੋਸਸੀਏਸ਼ਨਾਂ ਦੀ ਤਾਲਮੇਲ ਕਮੇਟੀ ਦੇ ਚੇਅਰਮੈਨ ਮਹਾਵੀਰ ਸਿੰਘ ਸ਼ਰਮਾ ਤੇ ਜਨਰਲ ਸਕੱਤਰ ਧੀਰ ਸਿੰਘ ਕਸਾਨਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੰਸਦ ਦੇ ਘਿਰਾਓ ’ਚ ਹੁਣ ਕੇਵਲ ਦਿੱਲੀ ਹੀ ਨਹੀਂ, ਰਾਸ਼ਟਰੀ ਰਾਜਧਾਨੀ ਖੇਤਰ ਦੇ ਵਕੀਲ ਵੀ ਸ਼ਾਮਲ ਹੋਣਗੇ। ਨਾਲ ਹੀ ਦੇਸ਼ ਭਰ ਦੇ ਵਕੀਲਾਂ ਨੂੰ ਵੀ ਇੱਕ ਮੰਚ ਉੱਤੇ ਲਿਆਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਬਾਰੇ ਛੇਤੀ ਫ਼ੈਸਲਾ ਲਿਆ ਜਾਵੇਗਾ।

 

 

ਤਾਲਮੇਲ ਕਮੇਟੀ ਦੀ ਮੀਟਿੰਗ ਵਿੱਚ ਬੁੱਧਵਾਰ ਨੂੰ ਤੈਅ ਕੀਤਾ ਗਿਆ ਕਿ 18 ਨਵੰਬਰ ਤੋਂ ਸੰਸਦ ਦਾ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਤੇ ਉਹ ਆਪਣੇ ਅੰਦੋਲਨ ਨੂੰ ਵਿਆਪਕ ਰੂਪ ਦੇਣਾ ਚਾਹੁੰਦੇ ਹਨ। ਇਸੇ ਲਈ ਹੁਣ ਸੰਸਦ ਦਾ ਘਿਰਾਓ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

 

 

ਵਕੀਲਾਂ ਦਾ ਇਹ ਵੀ ਕਹਿਣਾ ਸੀ ਕਿ ਪੁਲਿਸ ਦੇ ਅਧਿਕਾਰੀ ਇਸ ਘਟਨਾ ਲਈ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਨੂੰ ਬਚਾਉਣ ’ਚ ਲੱਗੇ ਹੋਏ ਹਨ; ਜਦ ਕਿ ਇਹ ਨਹੀਂ ਵੇਖ ਰਹੇ ਕਿ ਪੁਲਿਸ ਮੁਲਾਜ਼ਮਾਂ ਨੇ ਕਾਨੂੰਨ ਦਾ ਘੇਰਾ ਤੋੜਦਿਆਂ ਨਿਹੱਥੇ ਵਕੀਲਾਂ ਉੱਤੇ ਗੋਲ਼ੀ ਚਲਾਈ।

 

 

ਤਾਲਮੇਲ ਕਮੇਟੀ ਦੀ ਮੀਟਿੰਗ ਵਿੰਚ ਬੁੱਧਵਾਰ ਨੂੰ ਇਹ ਫ਼ੈਸਲਾ ਵੀ ਲਿਆ ਗਿਆ ਕਿ ਸੰਸਦ ਦੇ ਘੇਰਾਓ ਤੱਕ ਸਾਰੀਆਂ ਜ਼ਿਲ੍ਹਾ ਅਦਾਲਤਾਂ ਵਿੱਚ ਵਕੀਲ ਕੰਮਕਾਜ ਬੰਦ ਰੱਖਣਗੇ ਤੇ ਇਸ ਦੇ ਨਾਲ ਹੀ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ।

 

 

ਇਸ ਦੌਰਾਨ ਵਕੀਲਾਂ ਦੇ ਰੋਸ ਮੁਜ਼ਾਹਰੇ ਤੋਂ ਥੋੜ੍ਹਾ ਦੂਰ ਰਹਿ ਕੇ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਵੀ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi s on-Strike Advocates to gherao Parliament