ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਜ਼ੱਫਰਪੁਰ ਸ਼ੈਲਟਰ ਹੋਮ ਕਾਂਡ : ਜੱਜ ਦੀ ਛੁੱਟੀ ਕਾਰਨ ਟਲੀ ਦੋਸ਼ੀਆਂ ਦੀ ਸਜ਼ਾ 'ਤੇ ਸੁਣਵਾਈ

ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਬਹੁਚਰਚਿਤ ਸ਼ੈਲਟਰ ਹੋਮ ਕਾਂਡ 'ਚ ਦਿੱਲੀ ਸਥਿਤ ਸਾਕੇਤ ਵਿਸ਼ੇਸ਼ ਪਾਕਸੋ ਅਦਾਲਤ ਵੱਲੋਂ ਅੱਜ ਬ੍ਰਜੇਸ਼ ਠਾਕੁਰ ਸਮੇਤ 19 ਦੋਸ਼ੀਆਂ ਦੀ ਸਜ਼ਾ 'ਤੇ ਫੈਸਲਾ ਸੁਣਾਇਆ ਜਾਣਾ ਸੀ, ਪਰ ਜੱਜ ਦੇ  ਛੁੱਟੀ 'ਤੇ ਜਾਣ ਕਾਰਨ ਸੁਣਵਾਈ ਮੁਲਤਵੀ ਕਰ ਦਿੱਤੀ ਗਈ। ਹੁਣ ਇਸ ਮਾਮਲੇ 'ਚ ਅਦਾਲਤ ਵੱਲੋਂ ਦੋਸ਼ੀਆਂ ਦੀ ਸਜ਼ਾ ਦਾ ਐਲਾਨ 4 ਫਰਵਰੀ ਕੀਤਾ ਜਾਵੇਗਾ।
 

ਸਾਕੇਤ ਅਦਾਲਤ ਦੇ ਐਡੀਸ਼ਨਲ ਸੈਸ਼ਨ ਜੱਜ ਸੌਰਭ ਕੁਲਸ਼੍ਰੇਸ਼ਠ ਵੱਲੋਂ ਇਹ ਫੈਸਲਾ ਸੁਣਾਇਆ ਜਾਣਾ ਸੀ। ਬੀਤੀ 20 ਜਨਵਰੀ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਪਾਕਸੋ ਕਾਨੂੰਨ ਤਹਿਤ ਗੰਭੀਰ ਜਿਨਸੀ ਹਮਲੇ ਅਤੇ ਸਮੂਹਿਕ ਬਲਾਤਕਾਰ ਦੇ ਦੋਸ਼ 'ਚ ਇਨ੍ਹਾਂ ਨੂੰ ਦੋਸ਼ੀ ਠਹਿਰਾਇਆ ਸੀ। ਇਸ ਤੋਂ ਪਹਿਲਾਂ ਅਦਾਲਤ ਨੇ 30 ਮਾਰਚ 2019 ਨੂੰ ਬ੍ਰਜੇਸ਼ ਠਾਕੁਰ ਸਮੇਤ ਹੋਰਾਂ ਵਿਰੁੱਧ ਬਲਾਤਕਾਰ ਅਤੇ ਨਾਬਾਲਗ ਬੱਚੀਆਂ ਦੇ ਜਿਨਸੀ ਸ਼ੋਸ਼ਣ ਦੀ ਅਪਰਾਧਿਕ ਸਾਜਿਸ਼ ਰਚਣ ਦੇ ਦੋਸ਼ ਤੈਅ ਕੀਤੇ ਸਨ। ਇਨ੍ਹਾਂ ਵਿਰੁੱਧ ਜਿਨਸੀ ਸ਼ੋਸ਼ਣ, ਨਾਬਾਲਗ ਲੜਕੀਆਂ ਨੂੰ ਨਸ਼ਾ ਦੇਣ, ਅਪਰਾਧਿਕ ਧਮਕੀ ਸਮੇਤ ਹੋਰ ਦੋਸ਼ਾਂ ਤਹਿਤ ਮਾਮਲਾ ਚਲਾਇਆ ਗਿਆ ਸੀ।
 

 

ਜਾਣੋ ਕਿਹੜੀਆਂ ਧਾਰਾਵਾਂ ਦੋਸ਼ੀਆਂ ਵਿਰੁੱਧ ਲਗਾਈਆਂ ਗਈਆਂ :
ਗੈਂਗਰੇਪ, ਬਲਾਤਕਾਰ, ਪੋਕਸੋ ਐਕਟ ਦੇ ਦੋਸ਼ੀ - ਬ੍ਰਜੇਸ਼ ਠਾਕੁਰ, ਰਵੀ ਰੌਸ਼ਨ, ਵਿਜੇ ਤਿਵਾਰੀ ਅਤੇ ਦਿਲੀਪ ਵਰਮਾ
ਪੋਕਸੋ, ਲਾਪਰਵਾਹੀ ਅਤੇ ਸਾਜਿਸ਼ ਦੇ ਦੋਸ਼ੀ - ਮਧੂ ਉਰਫ ਸਾਜਿਸ਼ਟਾ ਪਰਵੀਨ, ਇੰਦੂ ਕੁਮਾਰੀ, ਹੇਮਾ ਮਸੀਹ, ਚੰਦਾ ਦੇਵੀ, ਕਿਰਨ ਦੇਵੀ, ਮੰਜੂ ਦੇਵੀ, ਨੇਹਾ ਕੁਮਾਰੀ, ਮੀਨੂੰ ਦੇਵੀ ਅਤੇ ਡਾ. ਅਸ਼ਵਨੀ ਕੁਮਾਰ
ਰੇਪ ਅਤੇ ਪੋਕਸੋ ਦੇ ਦੋਸ਼ੀ - ਗੁੱਡੂ ਕੁਮਾਰ ਉਰਫ ਗੁੱਡੂ ਪਟੇਲ, ਕ੍ਰਿਸ਼ਨ ਰਾਮ, ਰਾਮਨੁਜ ਠਾਕੁਰ ਅਤੇ ਵਿਕਾਸ ਕੁਮਾਰ
ਪੋਕਸੋ ਅਤੇ ਸਾਜਿਸ਼ ਦੇ ਦੋਸ਼ੀ - ਰਮਾਸ਼ੰਕਰ ਸਿੰਘ ਉਰਫ ਮਾਸਟਰ ਸਾਹਿਬ
ਪੋਕਸੋ, ਲਾਪਰਵਾਹੀ ਅਤੇ ਜੇ.ਜੇ. ਐਕਟ ਅਧੀਨ ਦੋਸ਼ੀ - ਰੋਜ਼ੀ ਰਾਣੀ

 

ਇਹ ਹੈ ਮਾਮਲਾ :
ਜ਼ਿਕਰਯੋਗ ਹੈ ਕਿ ਇਹ ਮਾਮਲਾ ਮੁਜੱਫਰਪੁਰ ਸ਼ੈਲਟਰ ਹੋਮ ਵਿੱਚ 34 ਲੜਕੀਆਂ ਦੇ ਜਿਨਸੀ ਸ਼ੋਸ਼ਣ ਨਾਲ ਜੁੜਿਆ ਹੈ। ਸੀਬੀਆਈ ਮੁਤਾਬਿਕ ਇਸ ਸ਼ੈਲਟਰ ਹੋਮ 'ਚ 34 ਲੜਕੀਆਂ 7 ਤੋਂ 17 ਸਾਲ ਦੀ ਉਮਰ ਦੀਆਂ ਸਨ, ਜਿਨ੍ਹਾਂ ਨਾਲ ਕਈ ਮਹੀਨਿਆਂ ਤੋਂ ਜਿਨਸੀ ਸ਼ੋਸ਼ਣ ਹੋ ਰਿਹਾ ਸੀ। ਟਾਟਾ ਇੰਸਟਿਟਿਊਟ ਆਫ ਸੋਸ਼ਲ ਸਾਇੰਸਿਸ ਦੀ ਬਿਹਾਰ ਦੇ ਸਮਾਜ ਕਲਿਆਣ ਵਿਭਾਗ ਨੂੰ ਭੇਜੀ ਗਈ ਇਕ ਆਡਿਟ ਰਿਪੋਰਟ ਵਿੱਚ ਲੜਕੀਆਂ ਨਾਲ ਜਿਆਦਤੀ ਹੋਣ ਦਾ ਖੁਲਾਸਾ ਹੋਇਆ ਸੀ।

 

ਇਹ ਸ਼ੈਲਟਰ ਹੋਮ ਬ੍ਰਜੇਸ਼ ਠਾਕੁਰ ਚਲਾਉਂਦਾ ਸੀ, ਜੋ ਸਾਬਕਾ ਸਮਾਜ ਕਲਿਆਣ ਮੰਤਰੀ ਮੰਜੂ ਦੇ ਪਤੀ ਸ਼ਿਵ ਦਾ ਦੋਸਤ ਹੈ। 31 ਮਈ 2017 ਨੂੰ ਠਾਕੁਰ ਸਮੇਤ 11 ਲੋਕਾਂ  ਦੇ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ। ਇਸ ਮਾਮਲੇ  ਦੇ ਖੁਲਾਸੇ  ਦੇ ਬਾਅਦ ਮੰਜੂ ਨੇ ਬਿਹਾਰ ਦੀ ਕੈਬਿਨੇਟ ਤੋਂ ਅਸਤੀਫਾ ਦਿੱਤਾ ਸੀ।
 

ਮੰਜੂ  ਦੇ ਪਤੀ  ਦੇ ਘਰ ਸੀਬੀਆਈ  ਦੇ ਛਾਪੇ ਦੇ ਦੌਰਾਨ 50 ਕਾਰਤੂਸ ਮਿਲੇ ਸਨ। ਇਸ ਦੇ ਬਾਅਦ ਮੰਜੂ ਅਤੇ ਉਨਾਂ ਦੇ ਪਤੀ ਸ਼ਿਵ ਉੱਤੇ ਆਰਮਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ ਮੰਜੂ ਦੀ ਗ੍ਰਿਫ਼ਤਾਰੀ ਨਹੀਂ ਹੋਣ ਉੱਤੇ ਬਿਹਾਰ ਪੁਲਿਸ ਨੂੰ ਫਟਕਾਰ ਲਗਾਈ ਸੀ । ਬਾਅਦ ਵਿਚ 20 ਨਵੰਬਰ ਨੂੰ ਮੰਜੂ ਨੇ ਕੋਰਟ 'ਚ ਸਰੰਡਰ ਕਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Saket Court adjourns the Muzaffarpur Shelter Home case as the concerned judge is on leave