ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਕੂਲ ਬੱਸ ਅਤੇ ਡੀਟੀਸੀ ਦੀ ਕਲੱਸਟਰ ਬੱਸ 'ਚ ਟੱਕਰ, 6 ਬੱਚੇ ਜ਼ਖਮੀ 

ਦਿੱਲੀ 'ਚ ਵੀਰਵਾਰ ਸਵੇਰੇ ਇੱਕ ਸਕੂਲ ਬੱਸ ਅਤੇ ਕਲਸਟਰ ਬੱਸ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਲ ਬੱਸ ਪਲਟ ਗਈ, ਜਿਸ ਕਾਰਨ ਬੱਸ 'ਚ ਸਵਾਰ 6 ਸਕੂਲੀ ਬੱਚੇ ਜ਼ਖਮੀ ਹੋ ਗਏ। ਜ਼ਖਮੀ ਬੱਚਿਆਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
 

 

ਦੱਸਿਆ ਜਾ ਰਿਹਾ ਹੈ ਕਿ ਉੱਤਰੀ ਦਿੱਲੀ ਦੇ ਨਰੈਣਾ 'ਚ ਵੀਰਵਾਰ ਸਵੇਰੇ ਬੱਚਿਆਂ ਨੂੰ ਲਿਜਾ ਰਹੀ ਇੱਕ ਸਕੂਲ ਬੱਸ ਦੀ ਟੱਕਰ ਡੀਟੀਸੀ ਦੀ ਕਲੱਸਟਰ ਬੱਸ ਨਾਲ ਹੋ ਗਈ। ਇਹ ਹਾਦਸਾ ਸਵੇਰੇ 7 ਵਜੇ ਦੇ ਕਰੀਬ ਵਾਪਰਿਆ। ਦਿੱਲੀ ਫਾਇਰ ਸਰਵਿਸ ਦੇ ਮੁਖੀ ਅਤੁਲ ਗਰਗ ਨੇ ਕਿਹਾ ਕਿ ਨਰੈਣਾ ਇਲਾਕੇ 'ਚ ਫਾਇਰ ਸਟੇਸ਼ਨ ਨੇੜੇ ਇੱਕ ਸਕੂਲ ਬੱਸ ਕਲੱਸਟਰ ਬੱਸ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ, ਜਿਸ 'ਚ ਲਗਭਗ 6 ਵਿਦਿਆਰਥੀ ਜ਼ਖਮੀ ਹੋ ਗਏ।
 

ਇਹ ਸਕੂਲ ਬੱਸ ਓਲਡ ਰਜਿੰਦਰ ਨਗਰ ਸਥਿਤ ਸਲਵਾਨ ਪਬਲਿਕ ਸਕੂਲ ਜਾ ਰਹੀ ਸੀ। ਨਰੈਣਾ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਮੁਤਾਬਿਕ ਜ਼ਖਮੀ ਬੱਚਿਆਂ ਨੂੰ ਪੁਲਿਸ ਅਤੇ ਸਥਾਨਕ ਲੋਕਾਂ ਨੇ ਮਹਿਤਾ ਨਰਸਿੰਗ ਹੋਮ ਅਤੇ ਕਪੂਰ ਨਰਸਿੰਗ ਹੋਮ 'ਚ ਦਾਖਲ ਕਰਵਾਇਆ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi school bus collided with a cluster bus Six students injured