ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ: ਸ਼ਾਲੀਮਾਰ ਬਾਗ਼ ਦੇ ਘਰ 'ਚ ਅੱਗ ਲੱਗਣ ਨਾਲ 3 ਔਰਤਾਂ ਦੀ ਮੌਤਾਂ, 3 ਬੱਚਿਆਂ ਸਣੇ 6 ਨੂੰ ਬਚਾਇਆ

ਨਵੀਂ ਦਿੱਲੀ ਸ਼ਾਲੀਮਾਰ ਬਾਗ਼ ਸ਼ਥਿਤ ਇੱਕ ਘਰ ਵਿਚ ਅੱਗ ਲੱਗਣ ਕਾਰਨ 3 ਔਰਤਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖ਼ਮੀ ਹੋ ਗਏ। ਇਸ ਘਟਨਾ ਵਿੱਚ ਤਿੰਨ ਬੱਚਿਆਂ ਸਮੇਤ ਛੇ ਲੋਕਾਂ ਨੂੰ ਬਚਾ ਲਿਆ ਗਿਆ ਹੈ।

 

ਇਹ ਹਾਦਸਾ ਸ਼ਨਿਚਰਵਾਰ ਸ਼ਾਮ 6 ਵਜੇ ਵਾਪਰਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਅੱਗ ਬੁਝਾਉਣ ਦੇ 7 ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਗੰਭੀਰ ਰੂਪ ਨਾਲ ਸੜ ਰਹੇ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਹਾਂ ਕਿਰਣ (60), ਸੋਮਵਤੀ (57) ਅਤੇ ਕਮਤਾਦੇਵੀ (75) ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
 

ਉਥੇ, ਵਮਸ਼ਿਕਾ (14), ਅਕਸ਼ਿਤ (15), ਇਨਾ (27) ਅਤੇ ਲਾਜਵੰਤੀ (68) ਜ਼ੇਰੇ ਇਲਾਜ ਹਨ। ਰਾਤ 8 ਵਜੇ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

 

ਬੀਤੇ ਐਤਵਾਰ ਨੂੰ ਦਿੱਲੀ ਦੀ ਅਨਾਜ ਮੰਡੀ ਵਿੱਚ ਇੱਕ ਫੈਕਟਰੀ ਨੂੰ ਅੱਗ ਲੱਗੀ। ਇਸ ਵਿਚ 43 ਲੋਕਾਂ ਦੀ ਮੌਤ ਹੋ ਗਈ। ਇਸ ਫੈਕਟਰੀ ਵਿੱਚ ਪਲਾਸਟਿਕ ਦਾ ਸਮਾਨ, ਖਿਡੌਣੇ, ਸਕੂਲ ਬੈਗ ਬਣਾਏ ਗਏ ਸਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Shalimar Bagh Fire Incident Fire broke out at a house in Shalimar Bagh