ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਂਸਰ ਹਸਪਤਾਲ ਨੂੰ ਸੈਨੇਟਾਈਜ਼ ਕਰਨ ਵਾਲਾ ਸਫ਼ਾਈ ਮੁਲਾਜ਼ਮ ਹੀ ਨਿਕਲਿਆ ਕੋਰੋਨਾ ਪਾਜ਼ੀਟਿਵ

ਦਿੱਲੀ ਸਟੇਟ ਕੈਂਸਰ ਇੰਸਟੀਚਿਊਟ 'ਚ ਹਾਲ ਹੀ 'ਚ ਡਾਕਟਰ ਤੇ 9 ਪੈਰਾ ਮੈਡੀਕਲ ਮੁਲਾਜ਼ਮਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਇਸੇ ਸਰਕਾਰੀ ਹਸਪਤਾਲ ਨੂੰ ਸੁਰੱਖਿਆ ਦੇ ਮੱਦੇਨਜ਼ਰ ਬੰਦ ਕਰ ਦਿੱਤਾ ਗਿਆ ਹੈ। ਅਜਿਹੇ 'ਚ ਵੀਰਵਾਰ ਨੂੰ ਇੱਥੇ ਇੱਕ ਹੋਰ ਕੋਰੋਨਾ ਮਰੀਜ਼ ਦੇ ਮਿਲਣ ਦੀ ਖ਼ਬਰ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਥੇ ਹਸਪਤਾਲ ਨੂੰ ਸੈਨੇਟਾਈਜ਼ ਕਰਨ ਵਾਲਾ ਸਫ਼ਾਈ ਮੁਲਾਜ਼ਮ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਇਹ ਹਸਪਤਾਲ ਦਿਲਸ਼ਾਦ ਗਾਰਡਨ 'ਚ ਸਥਿਤ ਹੈ।
 

ਸਫ਼ਦਰਜੰਗ ਹਸਪਤਾਲ ਕੋਰੋਨਾ ਦਾ ਨਵਾਂ ਹੌਟ-ਸਪੋਟ
ਦੂਜੇ ਪਾਸੇ ਰਾਸ਼ਟਰੀ ਰਾਜਧਾਨੀ ਦਿੱਲੀ ਦਾ ਸਫ਼ਦਰਜੰਗ ਹਸਪਤਾਲ ਕੋਰੋਨਾ ਦਾ ਨਵਾਂ ਹੌਟ-ਸਪੋਟ ਬਣ ਗਿਆ ਹੈ। ਇੱਥੇ ਕੰਮ ਕਰ ਰਹੇ 4 ਸਿਹਤ ਮੁਲਾਜ਼ਮ ਖ਼ਤਰਨਾਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 7 ਦਿਨਾਂ 'ਚ ਇੱਥੇ ਚਾਰ ਸਿਹਤ ਕਰਮਚਾਰੀ ਸੰਕਰਮਿਤ ਪਾਏ ਗਏ ਹਨ। ਇਸ ਤੋਂ ਇਲਾਵਾ ਲਗਭਗ 150 ਲੋਕ ਇਨ੍ਹਾਂ ਦੇ ਸੰਪਰਕ 'ਚ ਆਉਣ ਕਾਰਨ ਸ਼ੱਕੀ ਮੰਨੇ ਜਾ ਰਹੇ ਹਨ। ਇਸ ਤੋਂ ਇਲਾਵਾ ਇੱਥੇ ਮੌਜੂਦ ਗਰਭਵਤੀ ਔਰਤਾਂ ਤੇ ਬੱਚਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

 

ਦੋ ਡਾਕਟਰ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ
ਇਸ ਤੋਂ ਪਹਿਲਾਂ ਇੱਥੇ ਦੋ ਡਾਕਟਰਾਂ ਦੇ ਸੰਕਰਮਿਤ ਹੋਣ ਦੀ ਖਬਰ ਮਿਲੀ ਸੀ। ਇਨ੍ਹਾਂ ਵਿੱਚੋਂ ਇੱਕ ਡਾਕਟਰ ਕੋਰੋਨਾ ਲਾਗ ਵਾਲੇ ਮਰੀਜ਼ਾਂ ਦਾ ਇਲਾਜ ਕਰਨ ਵਾਲੀ ਟੀਮ ਵਿੱਚ ਸ਼ਾਮਲ ਸੀ। ਦੱਸਿਆ ਜਾ ਰਿਹਾ ਹੈ ਕਿ ਦੂਸਰੇ ਸੰਕਰਮਿਤ ਸਿਹਤ ਕਰਮਚਾਰੀਆਂ ਦਾ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨਾਲ ਸਿੱਧਾ ਸੰਪਰਕ ਨਹੀਂ ਹੋਇਆ ਹੈ। ਇਸ ਮਾਮਲੇ 'ਚ ਸਫਦਰਜੰਗ ਹਸਪਤਾਲ ਤੋਂ ਕੋਈ ਅਧਿਕਾਰਤ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi state cancer hospital sanitary worker found coronavirus positive