ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ– ਸੁਲਤਾਨਪੁਰ ਲੋਧੀ ਰੇਲ ਦਾ ਨਾਂਅ ਹੋਵੇਗਾ ‘ਸਰਬੱਤ ਦਾ ਭਲਾ’ ਐਕਸਪ੍ਰੈੱਸ

ਦਿੱਲੀ– ਸੁਲਤਾਨਪੁਰ ਲੋਧੀ ਰੇਲ ਦਾ ਨਾਂਅ ਹੋਵੇਗਾ ‘ਸਰਬੱਤ ਦਾ ਭਲਾ’ ਐਕਸਪ੍ਰੈੱਸ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਸੁਲਤਾਨਪੁਰ ਲੋਧੀ ਤੇ ਫਿਰ ਅੱਗੇ ਲੋਹੀਆਂ ਖ਼ਾਸ ਜਾਣ ਵਾਲੀ ਵਿਸ਼ੇਸ਼ ਰੇਲਗੱਡੀ ਦਾ ਨਾਂਅਸਰਬੱਤ ਦਾ ਭਲਾਐਕਸਪ੍ਰੈੱਸ ਰੇਲਗੱਡੀ ਹੋਵੇਗਾ।

 

 

ਇਹ ਜਾਣਕਾਰੀ ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਇੱਕ ਟਵੀਟ ਰਾਹੀਂ ਦਿੱਤੀ।

 

 

ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਇਸ ਵਿਸ਼ੇਸ਼ ਰੇਲਗੱਡੀ ਦਾ ਨਾਂਅਸਰਬੱਤ ਦਾ ਭਲਾਐਕਸਪ੍ਰੈੱਸ ਰੱਖਣ ਲਈ ਭਾਰਤ ਦੇ ਰੇਲ ਮੰਤਰੀ ਸ੍ਰੀ ਪੀਯੂਸ਼ ਗੋਇਲ ਦਾ ਧੰਨਵਾਦ ਕੀਤਾ ਹੈ।

 

 

ਸ੍ਰੀਮਤੀ ਬਾਦਲ ਨੇ ਕਿਹਾ ਹੈ ਕਿ ਉਹ ਬਹੁਤ ਧੰਨਵਾਦੀ ਹਨ ਕਿ ਸ੍ਰੀ ਪੀਯੂਸ਼ ਗੋਇਲ ਨੇ ਉਨ੍ਹਾਂ ਦੀ ਬੇਨਤੀ ਉੱਤੇ ਇਸ ਰੇਲਗੱਡੀ ਦਾ ਨਾਂਅਸਰਬੱਤ ਦਾ ਭਲਾਐਕਸਪ੍ਰੈੱਸ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸ਼ਾਂਤੀ ਤੇ ਆਪਸੀ ਭਾਈਚਾਰੇ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਨੇਹੇ ਨੂੰ ਸੱਚੀ ਸ਼ਰਧਾਂਜਲੀ ਹੈ।

 

 

ਇਸ ਤੋਂ ਪਹਿਲਾਂ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਦਾ ਰੇਲ ਮੰਤਰਾਲਾ ਪਹਿਲਾਂ ਹੀ 14 ਵਿਸ਼ੇਸ਼ ਰੇਲਗੱਡੀਆਂ ਚਲਾਉਣ ਦਾ ਐਲਾਨ ਵੀ ਕਰ ਚੁੱਕਾ ਹੈ।

 

 

ਇਹ ਵਿਸ਼ੇਸ਼ ਰੇਲਗੱਡੀਆਂ 1 ਨਵੰਬਰ, 2019 ਤੋਂ ਚੱਲਣ ਲੱਗ ਪੈਣਗੀਆਂ ਇਸ ਵਾਰ ਦਾ ਪ੍ਰਕਾਸ਼ ਪੁਰਬ ਮੰਗਲਵਾਰ, 12 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ

 

 

ਇਹ ਸਪੈਸ਼ਲ ਰੇਲਾਂ ਤੇ ਐਕਸਪ੍ਰੈੱਸ ਰੇਲਗੱਡੀਆਂ ਨਾਂਦੇੜ ਤੇ ਪਟਨਾ ਸਾਹਿਬ ਤੱਕ ਤੋਂ ਵੀ ਸਿੱਧੀਆਂ ਪੰਜਾਬ ਪੁੱਜਣਗੀਆਂ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਨਵੀਂ ਦਿੱਲੀ ਤੋਂ ਸੁਲਤਾਨਪੁਰ ਲੋਧੀ ਨੂੰ ਜੋੜਨ ਲਈ ਇੱਕ ਸਪੈਸ਼ਲ ਰੇਲਗੱਡੀ ਚਲਾਉਣ ਦੀ ਪੰਜਾਬ ਸਰਕਾਰ ਦੀ ਪੇਸ਼ਕਸ਼ ਵੀ ਪ੍ਰਵਾਨ ਕੀਤੀ ਸੀ

 

 

ਉੱਧਰ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਦਾ ਕੰਮ ਵੀ ਪੂਰੇ ਜ਼ੋਰਸ਼ੋਰ ਨਾਲ ਚੱਲ ਰਿਹਾ ਹੈ; ਜੋ ਨਵੰਬਰ ਦੇ ਮੁੱਖ ਸਮਾਰੋਹ ਤੋਂ ਪਹਿਲਾਂ ਹਰ ਹਾਲਤ ਵਿੱਚ ਮੁਕੰਮਲ ਕਰ ਲਿਆ ਜਾਵੇਗਾ

 

 

ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਲਈ ਇੱਕ ਡੀਜਲ਼ ਮਲਟੀਪਲ ਯੂਨਿਟ (DEMU) ਰੇਲਗੱਡੀ ਵੀ 1 ਨਵੰਬਰ ਤੋਂ ਲੈ ਕੇ 16 ਨਵੰਬਰ ਤੱਕ 60 ਵਾਰ ਚੱਲੇਗੀ। ਅੰਮ੍ਰਿਤਸਰ ਤੋਂ ਇਹ ਰੇਲਗੱਡੀ ਸਵੇਰੇ 9:10 ਵਜੇ ਚੱਲ ਕੇ ਬਾਅਦ ਦੁਪਹਿਰ 2:30 ਵਜੇ ਡੇਰਾ ਬਾਬਾ ਨਾਨਕ ਪੁੱਜਿਆ ਕਰੇਗੀ। ਇੰਝ ਹੀ ਇਸੇ ਸਮੇਂ ਦੌਰਾਨ ਫ਼ਿਰੋਜ਼ਪੁਰਪਟਨਾ ਐਕਸਪ੍ਰੈੱਸ ਰੇਲਗੱਡੀ ਵੀ ਤਿੰਨ ਵਾਰ ਚੱਲੇਗੀ; ਜੋ 6 ਨਵੰਬਰ, 10 ਤੇ 16 ਨਵੰਬਰ ਨੂੰ ਚੱਲੇਗੀ ਤੇ ਵਾਪਸੀ ਲਈ ਇਹ ਫ਼ਿਰੋਜ਼ਪੁਰ ਤੋਂ 5 ਨਵੰਬਰ, 9 ਤੇ 14 ਨਵੰਬਰ ਨੂੰ ਰਵਾਨਾ ਹੋਵੇਗੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi-Sultanpur Lodhi rail will be named as Sarbat Da Bhala Express