ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ ਟੈਕਸੀ ਡਰਾਇਵਰਾਂ ਨੂੰ ਚਾਲਾਨ ਤੋਂ ਬਚਣ ਲਈ ਰੱਖਣੇ ਪੈ ਰਹੇ ਨੇ ਕੰਡੋਮ

ਦਿੱਲੀ ਦੇ ਟੈਕਸੀ ਡਰਾਇਵਰਾਂ ਨੂੰ ਚਾਲਾਨ ਤੋਂ ਬਚਣ ਲਈ ਰੱਖਣੇ ਪੈ ਰਹੇ ਨੇ ਕੰਡੋਮ

ਦਿੱਲੀ ਦੇ ਟੈਕਸੀ (ਕੈਬ) ਡਰਾਇਵਰਾਂ ਨੂੰ ਅੱਜ–ਕੱਲ੍ਹ ਕੰਡੋਮ (ਨਿਰੋਧ) ਰੱਖ ਕੇ ਚੱਲਣਾ ਪੈ ਰਿਹਾ ਹੈ। ਉਨ੍ਹਾਂ ਡਰਾਇਵਰਾਂ ਦਾ ਕਹਿਣਾ ਹੈ ਕਿ ਕੰਡੋਮ ਨਾ ਰੱਖਣ ਕਾਰਨ ਉਨ੍ਹਾਂ ਦਾ ਚਾਲਾਨ ਕੱਟਿਆ ਜਾ ਸਕਦਾ ਹੈ। ਦਰਅਸਲ, ਵਿਸ਼ੇਸ਼ ਪੁਲਿਸ ਕਮਿਸ਼ਨਰ (ਟ੍ਰੈਫ਼ਿਕ) ਤਾਜ ਹਸਨ ਨੇ ਇਸ ਨੂੰ ਸਹੀ ਨਿਯਮ ਦੱਸਿਆ ਹੈ।

 

 

ਉਂਝ ਪੁਲਿਸ ਅਧਿਕਾਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਫ਼ਸਟ ਏਡ ਬਕਸੇ ਵਿੱਚ ਕੰਡੋਮ ਨਾ ਰੱਖਣ ਕਾਰਨ ਕੋਈ ਚਾਲਾਨ ਨਹੀਂ ਕੱਟਿਆ ਜਾ ਰਿਹਾ। ਮੋਟਰ ਵਾਹਨ ਕਾਨੂੰਨ ’ਚ ਕੰਡੋਮ ਬਾਰੇ ਕੋਈ ਗੱਲ ਨਹੀਂ ਲਿਖੀ ਗਈ।

 

 

ਦਿੱਲੀ ਦੇ ਕੈਬ ਡਰਾਇਵਰਾਂ ਦਾ ਕਹਿਣਾ ਹੈ ਕਿ ਪੁਲਿਸ ਕੋਈ ਕਾਰਨ ਨਹੀਂ ਦੱਸਦੀ ਪਰ ਫ਼ਸਟ–ਏਡ ਬਕਸੇ ਵਿੱਚ ਜੇ ਕੰਡੋਮ ਨਹੀਂ ਹੁੰਦਾ, ਤਾਂ ਉਸ ਦਾ ਚਾਲਾਨ ਕੱਟਿਆ ਜਾ ਰਿਹਾ ਹੈ।

 

 

ਕੈਬ ਡਰਾਇਵਰਾਂ ਰਮੇਸ਼, ਸਚਿਨ ਤੇ ਰਾਜੇਸ਼ ਨੇ ਕਿਹਾ ਕਿ ਕੰਡੋਮ ਦੀ ਵਰਤੋਂ ਸੁਰੱਖਿਅਤ ਸੈਕਸ ਲਈ ਕੀਤੀ ਜਾਂਦੀ ਹੈ। ਜੇ ਕਾਰ ਵਿੱਚ ਪ੍ਰੈਸ਼ਰ ਪਾਈਪ ਫਟ ਜਾਂਦਾ ਹੈ, ਤਾਂ ਕੰਡੋਮ ਕੁਝ ਸਮੇਂ ਲਈ ਉਸ ਵਿੱਚੋਂ ਰਿਸਾਅ ਰੋਕ ਸਕਦਾ ਹੈ। ਜੇ ਮੀਂਹ ਪੈਂਦਾ ਹੈ, ਤਾਂ ਉਹ ਜੁੱਤੀ ਨੂੰ ਕਵਰ ਕਰ ਸਕਦਾ ਹੈ। ਸੱਟ ਲੱਗਣ ਦੀ ਹਾਲਤ ਵਿੱਚ ਵੀ ਇਹ ਮਦਦਗਾਰ ਸਿੱਧ ਹੁੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Taxi Drivers have to keep Condoms to avoid Challan