ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ: ਦੋ ਪਹੀਆ ਵਾਹਨ ਦੇ ਖੰਭੇ ਨਾਲ ਟਕਰਾਉਣ ਨਾਲ 3 ਨਾਬਾਲਗ਼ ਲੜਕਿਆਂ ਦੀ ਮੌਤ

ਦਿੱਲੀ ਗੇਟ ਕੋਲ ਬਿਨਾਂ ਹੈਲਮੇਟ ਪਹਿਨੇ ਇੱਕ ਦੋ ਪਹੀਆ ਵਾਹਨ (ਸਕੂਟੀ) 'ਤੇ ਸਵਾਰ ਤਿੰਨ ਨਾਬਾਲਗ਼ਾਂ ਦੀ ਮੌਤ ਉਨ੍ਹਾਂ ਦੇ ਵਾਹਨ ਦੇ ਖੰਭੇ ਨਾਲ ਟਕਰਾਉਣ ਨਾਲ ਹੋ ਗਈ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮੁਹੰਮਦ ਸਾਦ, ਓਸਾਮਾ ਅਤੇ ਹਮਜਾ ਵਜੋਂ ਹੋਈ ਹੈ।
 

ਪੁਲਿਸ ਅਨੁਸਾਰ ਤਿੰਨੇ ਲੜਕੇ ਨਾਬਾਲਗ਼ ਸਨ ਅਤੇ ਉਨ੍ਹਾਂ ਨੇ ਹੈਲਮੇਟ ਵੀ ਨਹੀਂ ਪਹਿਨਿਆ ਸੀ। ਹਾਦਸਾ ਸ਼ਨਿਚਰਵਾਰ ਰਾਤ ਨੂੰ ਹੋਇਆ, ਜਦੋਂ ਸਕੂਟਰ ਦੀ ਰਫਤਾਰ ਕਾਫ਼ੀ ਤੇਜ਼ ਸੀ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਦੇ ਸਿਰ ਵਿੱਚ ਸੱਟ ਲੱਗੀ ਸੀ ਅਤੇ ਨੇੜਲੇ ਹਸਪਤਾਲ ਲਿਜਾਦੇ ਹੀ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
 

ਉਨ੍ਹਾਂ ਨੇ ਦੱਸਿਆ ਕਿ ਖੰਭੇ ਨਾਲ ਟੱਕਰ ਇੰਨੀ ਜ਼ਬਰਦਸਤ ਸੀ ਕਿ ਵਾਹਨ ਘਟਨਾ ਵਾਲੀ ਥਾਂ ਤੋਂ 25 ਫੁੱਟ ਦੀ ਦੂਰੀ 'ਤੇ ਜਾ ਡਿੱਗਾ, ਜਦੋਂ ਕਿ ਲਾਸ਼ਾਂ ਖੰਭੇ ਕੋਲੋਂ ਮਿਲੀ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi : three Minor boys riding scooty without helmets died in road accident