ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦਾ ਆਪਣਾ ਹੋਵੇਗਾ ਸਿੱਖਿਆ ਬੋਰਡ, CBSE ਤੋਂ ਇਸ ਤਰ੍ਹਾਂ ਹੋਵੇਗਾ ਵੱਖ: ਮਨੀਸ਼ ਸਿਸੋਦੀਆ

 

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜਲਦੀ ਹੀ ਦਿੱਲੀ ਦਾ ਆਪਣਾ ਸਿੱਖਿਆ ਬੋਰਡ ਬਣੇਗਾ, ਪਰ ਇਹ ਸੀਬੀਐਸਈ ਦੀ ਥਾਂ ਨਹੀਂ ਲਵੇਗਾ। ਇਸ ਦੀ ਬਜਾਏ ਇਹ ਅਗਲੀ ਪੀੜ੍ਹੀ ਦਾ ਬੋਰਡ ਹੋਵੇਗਾ ਜੋ ਜੇਈਈ ਅਤੇ ਨੀਟ ਵਰਗੀਆਂ ਦਾਖ਼ਲਾ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਵਿਦਿਆਰਥੀਆਂ ਦੀ ਮਦਦ ਕਰੇਗਾ।


ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਸਰਕਾਰ ਬੋਰਡ ਨੂੰ ਇਸ ਤਰੀਕੇ ਵਿੱਚ ਵੇਖਦੀ ਹੈ ਜੋ ਮੌਜੂਦਾ ਸਥਿਤੀ ਨੂੰ ਹੱਲ ਕਰੇਗੀ। ਇਸ ਵੇਲੇ ਵਿਦਿਆਰਥੀ ਸਕੂਲਾਂ ਦੀ ਸਹਾਇਤਾ ਨਾਲ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ, ਪਰ ਇੰਜੀਨੀਅਰਿੰਗ ਅਤੇ ਮੈਡੀਕਲ ਦਾਖ਼ਲਾ ਪ੍ਰੀਖਿਆਵਾਂ ਪਾਸ ਕਰਨ ਲਈ ਕੋਚਿੰਗ ਸੈਂਟਰਾਂ ਦਾ ਸਹਾਰਾ ਲੈਣਾ ਪੈਂਦਾ ਹੈ।

 


2015 ਤੋਂ ਚੱਲ ਰਹੇ ਵਿਚਾਰ

 

ਨਿਊਜ਼ ਏਜੰਸੀ ਭਾਸ਼ਾ ਅਨੁਸਾਰ, ਸਿਸੋਦੀਆ ਨੇ ਕਿਹਾ ਕਿ ਇਹ ਵਿਡੰਬਨਾ ਹੈ, ਪਰ ਮੈਂ ਇਸ ਨੂੰ ਇਕ ਵਰਦਾਨ ਵਜੋਂ ਵੇਖਦਾ ਹਾਂ ਕਿ ਦਿੱਲੀ ਵਿੱਚ ਕੋਈ ਸਿੱਖਿਆ ਬੋਰਡ ਨਹੀਂ ਹੈ। ਅਸੀਂ ਦਿੱਲੀ ਨੂੰ ਆਪਣਾ ਸਿੱਖਿਆ ਬੋਰਡ ਦੇਣ ਦੀ ਤਿਆਰੀ ਕਰ ਰਹੇ ਹਾਂ।

 

ਉਨ੍ਹਾਂ ਕਿਹਾ ਕਿ ਅਸੀਂ ਇਸ ਬਾਰੇ 2015 ਵਿੱਚ ਸੋਚਣਾ ਸ਼ੁਰੂ ਕੀਤਾ ਸੀ ਅਤੇ ਇਸ ‘ਤੇ ਕੰਮ ਕਰਨਾ ਸ਼ੁਰੂ ਕੀਤਾ। ਪਰ ਜਦੋਂ ਅਸੀਂ ਇਮਾਰਤਾਂ ਦੀ ਸਥਿਤੀ ਨੂੰ ਵੇਖਿਆ ਅਤੇ ਕਲਾਸਰੂਮਾਂ ਵਿੱਚ ਸਿੱਖਣ ਦੇ ਵਾਤਾਵਰਣ ਨੂੰ ਮਹਿਸੂਸ ਕੀਤਾ ਤਾਂ ਸਾਨੂੰ ਲੱਗਾ ਕਿ ਨਵਾਂ ਬੋਰਡ ਬਣਾਉਣ ਦੀ ਥਾਂ ਪਹਿਲਾਂ ਢਾਂਚਾਗਤ ਸੁਧਾਰ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦਿੱਲੀ ਆਪਣਾ ਸਿੱਖਿਆ ਬੋਰਡ ਸਥਾਪਤ ਕਰੇ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi to have its own education board says Manish Sisodia