ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ : ਸਾਰੀਆਂ ਕੱਚੀਆਂ ਕਾਲੋਨੀਆਂ ’ਚ ਹੋਵੇਗੀ ਰਜਿਸਟਰੀ : ਕੇਜਰੀਵਾਲ

ਦਿੱਲੀ : ਸਾਰੀਆਂ ਕੱਚੀਆਂ ਕਾਲੋਨੀਆਂ ’ਚ ਹੋਵੇਗੀ ਰਜਿਸਟਰੀ : ਕੇਜਰੀਵਾਲ

ਦਿੱਲੀ ਦੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ਰਾਜਧਾਨੀ ਦੀਆਂ ਸਾਰੀਆਂ ਕੱਚੀਆਂ ਕਾਲੋਨੀਆਂ ਨੂੰ ਛੇਤੀ ਹੀ ਮਾਲਕੀ ਹੱਕ ਦੇਣ ਦਾ ਐਲਾਨ ਕੀਤਾ ਹੈ।

 

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਕਰ ਇਸਦਾ ਐਲਾਨ ਕਰਦੇ ਹੋਏ ਕਿਹਾ ਕਿ ਸਾਰੀਆਂ ਕੱਚੀਆਂ ਕਾਲੋਨੀਆਂ ਨੂੰ ਮਾਲਕੀ ਹਕ ਮਿਲਣ ਦੇ ਬਾਅਦ ਇਨ੍ਹਾਂ ਵਿਚ ਰਜਿਸਟਰੀ ਵੀ ਛੇਤੀ ਖੁੱਲ੍ਹ ਜਾਵੇਗੀ। ਇਸ ਸਬੰਧੀ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਮਨਜ਼ੂਰੀ ਉਤੇ ਹਾਮੀ ਭਰੀ ਹੈ। ਹਾਲਾਂਕਿ, ਅਜੇ ਕੁਝ ਸਵਾਲ ਹਨ ਜਿਨ੍ਹਾਂ ਨੂੰ ਦੂਰ ਕੀਤਾ ਜਾਵੇਗਾ।

 

ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ 6000 ਕਰੋੜ ਨਾਲ ਵਿਕਾਸ ਕਰ ਰਹੀ ਹੈ। ਛੇਤੀ ਹੀ ਰਜਿਸਟਰੀ ਸ਼ੁਰੂ ਹੋਵੇਗੀ ਤਾਂ ਰਜਿਸਟਰੀ ਕਰਨ ਵਾਲੇ ਵਿਭਾਗ ਨੂੰ ਤਿਆਰੀ ਕਰਨ ਲਈ ਬੋਲ ਦਿੱਤਾ ਗਿਆ ਹੈ। ਦਿੱਲੀ ਵਿਚ 1797 ਕੱਚੀਆਂ ਕਾਲੋਨੀਆਂ ਹਨ। 1 ਜਨਵਰੀ 2015 ਤੱਕ ਬਣੀਆਂ ਸਾਰੀਆਂ ਕਾਲੋਨੀਆਂ ਨੂੰ ਮਨਜ਼ਰੀ ਮਿਲੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi unauthorised colonies will get ownership right Soon says CM Arvind Kejriwal