ਉੱਤਰ-ਪੂਰਬੀ ਦਿੱਲੀ ਦੇ ਭਜਨਪੁਰਾ ਇਲਾਕੇ ਵਿੱਚ ਸ਼ਨਿੱਚਰਵਾਰ ਨੂੰ ਇੱਕ ਨਿਰਮਾਣ ਅਧੀਨ ਇਮਾਰਤ ਢਹਿ ਗਈ। ਇਸ ਇਮਾਰਤ ਵਿੱਚ ਇਕ ਕੋਚਿੰਗ ਸੈਂਟਰ ਚਲਾਇਆ ਜਾ ਰਿਹਾ ਸੀ। ਕੁਝ ਵਿਦਿਆਰਥੀਆਂ ਦੇ ਇਮਾਰਤ ਦੇ ਮਲਬੇ ਵਿਚ ਫਸ ਜਾਣ ਦਾ ਖ਼ਦਸ਼ਾ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਵਿਭਾਗ ਦੀਆਂ ਸੱਤ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਰਾਹਤ ਅਤੇ ਬਚਾਅ ਕਾਰਜ ਵਿੱਚ ਲੱਗ ਗਈਆਂ। ਫਿਲਹਾਲ ਹਾਦਸੇ ਵਿੱਚ ਹੋਏ ਨੁਕਸਾਨ ਬਾਰੇ ਜਾਣਕਾਰੀ ਨਹੀਂ ਹੈ।
#UPDATE: 12 students have been rescued from the site where an under construction building collapsed in Bhajanpura, today. Rescue operations underway. https://t.co/1jFsk3PYO3 pic.twitter.com/7hBDKN904x
— ANI (@ANI) January 25, 2020
ਅੱਗ ਬੁਝਾਓ ਅਮਲੇ ਬਚਾਅ ਵੱਲੋਂ ਹੁਣ ਤੱਕ 12 ਵਿਦਿਆਰਥੀਆਂ ਨੂੰ ਬਚਾਅ ਲਿਆ ਗਿਆ ਹੈ। ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ। ਘਟਨਾ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਹੈ।