ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਿੰਸਾ 'ਚ ਹੁਣ ਤਕ 34 ਲੋਕਾਂ ਦੀ ਮੌਤ, ਕਈਆਂ ਦੀ ਹਾਲਤ ਗੰਭੀਰ

ਉੱਤਰ-ਪੂਰਬੀ ਦਿੱਲੀ 'ਚ ਬੁੱਧਵਾਰ ਨੂੰ ਮਾਮੂਲੀ ਘਟਨਾਵਾਂ ਨੂੰ ਛੱਡ ਕੇ ਬਹੁਤੇ ਇਲਾਕਿਆਂ 'ਚ ਸ਼ਾਂਤੀ ਰਹੀ। ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਗੁਰੂ ਤੇਗ ਬਹਾਦਰ ਹਸਪਤਾਲ (ਜੀਟੀਬੀ) ਵੱਲੋਂ ਵੀਰਵਾਰ ਨੂੰ ਇੱਕ ਨਵਾਂ ਅੰਕੜਾ ਜਾਰੀ ਕੀਤਾ ਗਿਆ ਹੈ। ਹਸਪਤਾਲ ਅਨੁਸਾਰ ਦਿੱਲੀ ਹਿੰਸਾ ਵਿੱਚ ਹੁਣ ਤੱਕ 34 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 250 ਤੋਂ ਵੱਧ ਲੋਕ ਜ਼ਖਮੀ ਹਨ। ਇਨ੍ਹਾਂ 'ਚੋਂ 30 ਮੌਤਾਂ ਜੀਟੀਬੀ ਹਸਪਤਾਲ ਅਤੇ 2 ਮੌਤਾਂ ਐਨਐਨਜੇਪੀ ਹਸਪਤਾਲ 'ਚ ਹੋਈਆਂ ਹਨ।

 


 

ਇਸ ਦੌਰਾਨ ਹਿੰਸਾ 'ਤੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਨੇ ਦਿੱਲੀ ਪੁਲਿਸ ਦੇ ਰਵੱਈਏ  'ਤੇ ਸਵਾਲ ਖੜੇ ਕਰਦਿਆਂ ਬਹੁਤ ਸਖਤ ਟਿੱਪਣੀਆਂ ਕੀਤੀਆਂ। ਦੂਜੇ ਪਾਸੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਖੁਦ ਮੋਰਚਾ ਸੰਭਾਲ ਲਿਆ। ਉਨ੍ਹਾਂ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਥਿਤੀ ਬਾਰੇ ਜਾਣਕਾਰੀ ਦਿੱਤੀ।

 


 

ਬੁੱਧਵਾਰ ਨੂੰ ਹਿੰਸਾ ਪ੍ਰਭਾਵਤ ਇਲਾਕਿਆਂ ਵਿੱਚ ਅਣ-ਐਲਾਨਿਆ ਕਰਫਿਊ ਸੀ। ਬ੍ਰਹਮਾਪੁਰੀ ਰੋਡ ਤੋਂ ਘੋਂਡਾ ਚੌਕ, ਨੂਰ-ਏ-ਇਲਾਹੀ ਚੌਕ, ਯਮੁਨਾ ਵਿਹਾਰ ਦੇ ਚੱਪੇ-ਚੱਪੇ 'ਤੇ ਆਈਟੀਬੀਪੀ ਅਤੇ ਸੀਆਰਪੀਐਫ ਨੂੰ ਤਾਇਨਾਤ ਕੀਤਾ ਗਿਆ ਸੀ। ਕਰਾਵਲ ਨਗਰ ਰੋਡ, ਬ੍ਰਿਜਪੁਰੀ ਰੋਡ, ਸ਼ਿਵ ਵਿਹਾਰ, ਮੁਸਤਫ਼ਾਬਾਦ, ਮੌਜਪੁਰ, ਜਾਫ਼ਰਾਬਾਦ, ਸੀਲਮਪੁਰ, ਜੋਤੀ ਨਗਰ, ਮੌਜਪੁਰ, ਗੋਕੁਲਪੁਰੀ, ਚਾਂਦਬਾਗ, ਵੇਲਕਮ ਆਦਿ ਇਲਾਕਿਆਂ 'ਚ ਵੀ ਪੁਲਿਸ ਅਤੇ ਅਰਧ-ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਸੀ। ਕਰਾਵਲ ਨਗਰ 'ਚ ਦੰਗਾਕਾਰੀਆਂ ਨੇ ਬੁੱਧਵਾਰ ਸਵੇਰੇ ਇੱਕ ਦੁਕਾਨ ਅਤੇ ਕਾਰ ਨੂੰ ਅੱਗ ਲਗਾ ਦਿੱਤੀ ਸੀ।

 


 

ਅਜੀਤ ਡੋਭਾਲ ਖੁਦ ਉੱਤਰੇ ਮੈਦਾਨ 'ਚ :
ਉੱਤਰ-ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ 'ਚ ਬੁੱਧਵਾਰ ਨੂੰ ਮਾਮੂਲੀ ਘਟਨਾਵਾਂ ਨੂੰ ਛੱਡ ਕੇ ਲਗਭਗ ਸ਼ਾਂਤੀ ਬਣੀ ਰਹੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਤਿੰਨ ਦਿਨਾਂ ਤੱਕ ਚੱਲੀ ਹਿੰਸਾ ਨੂੰ ਕਾਬੂ ਕਰਨ ਲਈ ਬੁੱਧਵਾਰ ਸ਼ਾਮ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਸ਼ਾਂਤੀ ਬਣਾਉਣ ਦੀ ਅਪੀਲ ਕੀਤੀ। ਪਹਿਲਾਂ ਦੰਗਾਕਾਰੀਆਂ ਨੂੰ ਗੋਲੀ ਮਾਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਨਤੀਜਾ ਬੁੱਧਵਾਰ ਨੂੰ ਸਾਹਮਣੇ ਆਇਆ। ਸੜਕਾਂ 'ਤੇ ਦੰਗਾਕਾਰੀ ਨਜ਼ਰ ਨਹੀਂ ਆਏ। ਪੂਰੇ ਜ਼ਿਲ੍ਹੇ 'ਚ ਇੱਕ-ਦੋ ਥਾਵਾਂ ਨੂੰ ਛੱਡ ਕੇ ਕੋਈ ਵੱਡੀ ਹਿੰਸਾ ਦੀ ਖਬਰ ਨਹੀਂ ਮਿਲੀ।

 


 

ਦਿੱਲੀ ਪੁਲਿਸ ਨੇ ਕਿਹਾ - ਸਾਨੂੰ 112 'ਤੇ ਜਾਣਕਾਰੀ ਦਿਓ
ਹਿੰਸਾ 'ਤੇ ਦਿੱਲੀ ਪੁਲਿਸ ਨੇ ਕਿਹਾ ਕਿ ਸਾਡੇ ਕੋਲ ਸੀਸੀਟੀਵੀ ਫੁਟੇਜ਼ ਹਨ। ਅਸੀਂ ਇਸ ਦੀ ਮਦਦ ਨਾਲ ਸ਼ਰਾਰਤੀ ਅਨਸਰਾਂ ਦੀ ਪਛਾਣ ਕਰ ਰਹੇ ਹਾਂ। ਡਰੋਨ ਰਾਹੀਂ ਹਿੰਸਾ ਫੈਲਾਉਣ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਡਰੋਨ ਦੀ ਮਦਦ ਨਾਲ ਅਸੀਂ ਅਜਿਹੀਆਂ ਛੱਤਾਂ ਦੀ ਪਛਾਣ ਕੀਤੀ ਹੈ, ਜਿੱਥੋਂ ਪੱਥਰ ਸੁੱਟੇ ਗਏ ਸਨ। ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਅਫ਼ਵਾਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਅਪੀਲ ਕੀਤੀ ਹੈ। ਹੈਲਪਲਾਈਨ ਨੰਬਰ 112 'ਤੇ ਘਟਨਾ ਦੀ ਸੂਚਨਾ ਦੇਣ ਦੀ ਗੱਲ ਕਹੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi violence 27 dead and injured over 250 NSA Ajit Doval takes charge