ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਿੰਸਾ: ਜ਼ਖਮੀਆਂ ਲਈ CRPF ਤੇ CAPF ਦੇ ਜਵਾਨਾਂ ਨੇ ਕੀਤਾ ਖੂਨਦਾਨ

ਉੱਤਰ-ਪੂਰਬੀ ਦਿੱਲੀ ਦੇ ਇਲਾਕੇ 'ਚ ਭੜਕੀ ਹਿੰਸਾ 'ਚ ਹੁਣ ਤਕ 34 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 250 ਤੋਂ ਵੱਧ ਜ਼ਖਮੀ ਹਨ। ਪ੍ਰਸ਼ਾਸਨ ਵੱਲੋਂ ਜ਼ਖਮੀਆਂ ਨੂੰ ਹਰ ਸਹੂਲਤ ਉਪਲੱਬਧ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

 


 

ਅੱਗਜਨੀ, ਭੰਨਤੋੜ, ਪੱਥਰਬਾਜ਼ੀ ਵਿਚਕਾਰ ਕੁੱਝ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਵੇਖ ਕੇ ਤੁਹਾਡੀ ਛਾਤੀ ਮਾਣ ਨਾਲ ਚੌੜੀ ਹੋ ਜਾਵੇਗੀ। ਅਸੀ ਗੱਲ ਕਰ ਰਹੇ ਹਾਂ ਸੀਆਰਪੀਐਫ (ਕੇਂਦਰੀ ਰਿਜ਼ਰਵ ਪੁਲਿਸ ਫੋਰਸ) ਅਤੇ ਸੀਏਪੀਐਫ (ਕੇਂਦਰੀ ਹਥਿਆਰਬੰਦ ਪੁਲਿਸ ਫੋਰਸ) ਜਵਾਨਾਂ ਦੀ। 

 


 

ਹਿੰਸਾ 'ਚ ਜ਼ਖਮੀਆਂ ਨੂੰ ਖੂਨ ਦੀ ਕਮੀ ਨਾ ਪਵੇ, ਇਹ ਸੋਚ ਕੇ ਮੰਗਲਵਾਰ ਦੇਰ ਰਾਤ ਗੁਰੂ ਤੇਗ ਬਹਾਦੁਰ (ਜੀਟੀਬੀ) ਹਸਪਤਾਲ 'ਚ ਖੂਨਦਾਨ ਕਰਨ ਲਈ ਸੀਆਰਪੀਐਫ ਦੇ 50 ਜਵਾਨ ਪਹੁੰਚੇ, ਜਿਨ੍ਹਾਂ 'ਚੋਂ 34 ਨੇ ਖੂਨਦਾਨ ਕੀਤਾ, ਜਦਕਿ ਬਾਕੀ ਬਚੇ 16 ਜਵਾਨਾਂ ਨੂੰ ਹਸਪਤਾਲ ਪ੍ਰਸ਼ਾਸਨ ਨੇ ਲੋੜ ਪੈਣ 'ਤੇ ਖੂਨਦਾਨ ਕਰਨ ਲਈ ਕਹਿ ਕੇ ਵਾਪਸ ਭੇਜ ਦਿੱਤਾ। ਇਸ ਬਾਰੇ ਜਾਣਕਾਰੀ ਖੁਦ ਜੀਟੀਬੀ ਹਸਪਤਾਲ ਨੇ ਦਿੱਤੀ।

 


ਉੱਧਰ ਅੱਜ ਵੀਰਵਾਰ ਨੂੰ ਸੀਏਪੀਐਫ ਦੇ 1500 ਤੋਂ ਵੱਧ ਜਵਾਨਾਂ ਨੇ ਏਮਜ਼ ਨਵੀਂ ਦਿੱਲੀ 'ਚ ਪਹੁੰਚ ਕੇ ਖੂਨਦਾਨ ਕੀਤਾ। ਇਹ ਜਾਣਕਾਰੀ ਸੀਆਰਪੀਐਫ ਨੇ ਆਪਣੇ ਅਧਿਕਾਰਤ ਟਵਿਟਰ ਪੇਜ਼ 'ਤੇ ਤਸਵੀਰਾਂ ਸ਼ੇਅਰ ਕਰਕੇ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi violence CAPF CRPF donated blood